Breaking NewsD5 specialNewsPoliticsPress ReleasePunjabTop News

ਜਦੋਂ ਲੋਕਾਂ ਨੇ ਬਜਟ ਬਣਾਉਣਾ ਹੈ, ਤਾਂ ਸਰਕਾਰ ਕਿਸ ਲਈ ਹੈ: ਵੜਿੰਗ

ਇਹ ਵੈਚਾਰਿਕ ਗਿਆਨਤਾ ਅਤੇ ਵਿੱਤੀ ਟੋਟਕੇਬਾਜ਼ੀ

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕੀਤੇ ਗਏ ਦਾਅਵੇ ਕਿ ਪੰਜਾਬ ਦੇ ਲੋਕ ਆਪਣਾ ਬਜਟ ਬਣਾਉਣਗੇ ਹਨ, ਨੂੰ ਲੈ ਕੇ ਬਜਟ ਬਣਾਉਣ ਸਬੰਧੀ ਉਨ੍ਹਾਂ ਦੀ ਅਗਿਆਨਤਾ ਤੇ ਹਾਸਾ ਉਡਾਇਆ ਹੈ। ਇੱਥੇ ਇੱਕ ਬਿਆਨ ਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਸਰਕਾਰ ਦੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜਾਣਕਾਰੀ ਅਤੇ ਵੈਚਾਰਿਕ ਦਿਵਾਲ਼ੀਏਪਣ ਦਾ ਪਤਾ ਲੱਗਦਾ ਹੈ।

Kisan News : ਸਰਕਾਰ ਨੇ Kisan ਕਰਤੇ ਖੁਸ਼,ਹੱਕ ‘ਚ ਲਿਆ ਫੈਸਲਾ! ਮਜੀਠੀਆ ਨਾਲ ਜੁੜੀ ਵੱਡੀ ਖ਼ਬਰ | D5 Channel Punjabi

ਵੜਿੰਗ ਨੇ ਮਾਨ ਨੂੰ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਰਕਾਰ ਦੀ ਤਾਕਤ ਅਤੇ ਸੱਤਾ ਦਿੱਤੀ ਹੈ ਤੇ ਬਜਟ ਇਸ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਚੋਂ ਇਕ ਹੈ। ਤੁਸੀਂ ਅਜਿਹੀਆਂ ਗੈਰ ਸੰਵਿਧਾਨਿਕ ਨੋਟੰਕੀਆਂ ਰਾਹੀਂ ਸਿਆਸੀ ਡਰਾਮੇਬਾਜ਼ੀ ਬੰਦ ਕਰੋ, ਜਿਹੜੀਆਂ ਕਿਸੇ ਕੰਮ ਦੀਆਂ ਨਹੀਂ। ਜਿਨ੍ਹਾਂ ਨੇ ਮੁੱਖ ਮੰਤਰੀ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਸਰਕਾਰ ਜਾਂ ਮੁੱਖ ਮੰਤਰੀ ਬਜਟ ਤਿਆਰ ਕਰਨ ਨੂੰ ਲੈ ਕੇ ਕੀ ਸੋਚਦੇ ਹਨ, ਪਰ ਇਨ੍ਹਾਂ ਨੂੰ ਕੋਈ ਦੱਸੇ ਕਿ ਇਸਦਾ ਅਰਥ ਨੇੜੇ ਵਾਲੀ ਦੁਕਾਨ ਤੋਂ ਰਾਸ਼ਨ ਖ੍ਰੀਦਣਾ ਨਹੀਂ ਹੈ।

Kisan News : ਲਓ ਆ ਗਈ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਫ਼ਸਲਾਂ ’ਤੇ MSP ਦੇਣ ਨੂੰ ਤਿਆਰ | D5 Channel Punjabi

ਜਿਹੜੇ ਲੋਕਾਂ ਦੀ ਵਾਹ-ਵਾਹ ਖੱਟਣ ਵਾਸਤੇ ਸਰਕਾਰ ਦੇ ਇਸ ਸਭ ਤੋਂ ਮਹੱਤਵਪੂਰਨ ਕੰਮ ਨੂੰ ਮਹੱਤਵਹੀਣ ਬਣਾ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਜਟ ਦੀ ਤਿਆਰੀ ਕਰਨਾ ਅਤੇ ਉਸਨੂੰ ਪੇਸ਼ ਕਰਨਾ ਭਾਰਤੀ ਸੰਵਿਧਾਨ ਦੀ ਧਾਰਾ 202 ਦੇ ਤਹਿਤ ਇੱਕ ਸੰਵਿਧਾਨਕ ਜ਼ਿੰਮੇਵਾਰੀ ਹੈ। ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਚ ਬਜਟ ਬਣਾਉਣ ਦੀ ਪ੍ਰਕਿਰਿਆ ਦਾ ਸਪੱਸ਼ਟ ਤੌਰ ਤੇ ਵਰਣਨ ਕੀਤਾ ਗਿਆ ਹੈ। ਜਿਨ੍ਹਾਂ ਬਾਬਾ ਸਾਹਿਬ ਦਾ ਤੁਸੀਂ ਆਪਣੇ ਫ਼ਾਇਦੇ ਲਈ ਜ਼ਿਆਦਾਤਰ ਜ਼ਿਕਰ ਕਰਦੇ ਹੋ ਅਤੇ ਉਨ੍ਹਾਂ ਨੇ ਸਾਨੂੰ ਕਦੇ ਨਹੀਂ ਕਿਹਾ ਸੀ ਕਿ ਤੁਸੀਂ ਬਜਟ ਬਣਾਉਣ ਲਈ ਲੋਕਾਂ ਚ ਜਾਓ।

Majithia Case : Majithia ਨਾਲ ਜੁੜੀ ਵੱਡੀ ਖ਼ਬਰ, ਅਦਾਲਤ ਦਾ ਫੈਸਲਾ! | D5 Channel Punjabi

ਇਹ ਸਿਰਫ਼ ਵਿੱਤੀ ਟੋਟਕੇਬਾਜ਼ੀ ਨੂੰ ਦਰਸਾਉਂਦਾ ਹੈ। ਵੜਿੰਗ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਇਸ ਕੰਮ ਨੂੰ ਮਾਹਿਰਾਂ ਦੇ ਕੋਲ ਹੀ ਰਹਿਣ ਦਿਓ, ਜਿਨ੍ਹਾਂ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ। ਸਰਕਾਰ ਦੀ ਚੋਣ ਦੇ ਨਾਲ ਲੋਕਾਂ ਦੀ ਜ਼ਿੰਮੇਵਾਰੀ ਖ਼ਤਮ ਹੋ ਜਾਂਦੀ ਹੈ, ਜਿਹੜੀ ਬਜਟ ਤਿਆਰ ਕਰਨ ਵਾਸਤੇ ਮਾਹਿਰਾਂ ਦੀ ਸਲਾਹ ਲੈਣ ਦਾ ਹੱਕ ਰੱਖਦੀ ਹੈ। ਜੇਕਰ ਲੋਕਾਂ ਨਹੀਂ ਬਜਟ ਬਣਾਉਣਾ ਹੈ, ਤਾਂ ਸਰਕਾਰ ਇੱਥੇ ਕਿਸ ਲਈ ਹੈ। ਵੜਿੰਗ ਨੇ ਕਿਹਾ ਕਿ ਇਹ ਆਪ ਸਰਕਾਰ ਵੱਲੋਂ ਸਿਰਫ ਇੱਕ ਹੋਰ ਸਟੰਟ ਹੈ, ਜਿਹੜਾ ਅਸਲੀਅਤ ਵਿੱਚ ਕੁਝ ਵੀ ਫ਼ਾਇਦਾ ਨਹੀਂ ਦਿੰਦਾ।

Navjot Singh Sidhu Tweet : Navjot Sidhu ਦਾ ਵੱਡਾ ਧਮਾਕਾ! ਹਿਲਾਕੇ ਰੱਖਤੀ ਹਾਈਕਮਾਨ | D5 Channel Punjabi

ਇੱਥੋਂ ਤਕ ਕਿ ਸਾਲ 2015 ਚ ਦਿੱਲੀ ਚ ਕੇਜਰੀਵਾਲ ਨੇ ਵੀ ਇਹੋ ਸਟੰਟ ਕੀਤਾ ਸੀ ਅਤੇ ਉਥੇ ਉਸਨੂੰ ਲੋਕਾਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ਚ ਵੀ ਇਹੋ ਕੰਮ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਮਹਾਨ ਕਦਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button