Breaking NewsD5 specialNewsSports

ਆਜ਼ਾਦੀ ਦਿਵਸ ਮੌਕੇ ‘ਤੇ Virat Kohli ਨੇ ਇੰਗਲੈਂਡ ‘ਚ ਲਹਿਰਾਇਆ ਤਿਰੰਗਾ

ਲੰਡਨ : 75ਵੇਂ ਅਜ਼ਾਦੀ ਦਿਹਾੜੇ ‘ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲੰਡਨ ‘ਚ ਤਿਰੰਗਾ ਲਹਿਰਾਇਆ ਹੈ। ਉਸ ਵੇਲੇ ਉਨ੍ਹਾਂ ਦੇ ਨਾਲ ਕੋਚ ਰਵੀ ਸ਼ਾਸਤਰੀ ਸਮੇਤ ਟੀਮ ਦੇ ਹੋਰ ਖਿਡਾਰੀ ਅਤੇ ਸਪੋਰਟ ਸਟਾਫ ਦੇ ਸਾਰੇ ਮੈਂਬਰ ਮੌਜੂਦ ਰਹੇ। ਦੱਸ ਦਈਏ ਕਿ ਟੀਮ ਇੰਡੀਆ ਫਿਲਹਾਲ ਇੰਗਲੈਂਡ ‘ਚ ਹੈ ਅਤੇ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡ ਰਹੀ ਹੈ। ਟੀਮ ਇੰਡੀਆ ਦੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਐਤਵਾਰ 15 ਅਗਸਤ ਦੇ ਮੌਕੇ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਵਿਰਾਟ ਤਿਰੰਗਾ ਲਹਿਰਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕੋਚ ਸ਼ਾਸਤਰੀ ਵੀ ਖੜੇ ਹਨ। ਇੱਕ ਮਿੰਟ 40 ਸੈਕਿੰਡ ਦੇ ਇਸ ਵੀਡੀਓ ‘ਚ ਟੀਮ ਇੰਡੀਆ ਦੇ ਖਿਡਾਰੀ ਰਾਸ਼ਟਰੀ ਗੀਤ ਵੀ ਗਾ ਰਹੇ ਹਨ।

NAVJOT SIDHU ਤੋਂ ਬਾਅਦ PARGAT SINGH ਦੀ ਬੱਲੇ-ਬੱਲੇ,ਮਿਲਿਆ ਵੱਡਾ ਅਹੁਦਾ D5 Channel Punjabi

ਇਸ ਵੀਡੀਓ ਨੂੰ ਹੁਣ ਤੱਕ ਕਰੀਬ ਇੱਕ ਘੰਟੇ ‘ਚ ਹੀ 5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਵਿਸ਼ਵਾਸ ਨਾਮ ਦੇ ਇੱਕ ਯੂਜ਼ਰ ਨੇ ਇਸ ‘ਤੇ ਕੰਮੇਂਟ ‘ਚ ਲਿਖਿਆ, ‘ਵਾਹ, ਕਿੰਨਾ ਚੰਗਾ ਹੈ ਇਹ, ਅਸੀਂ ਆਪਣਾ ਤਿਰੰਗਾ ਇੰਗਲੈਂਡ ‘ਚ ਲਹਿਰਾਇਆ ਹੈ, ਆਜ਼ਾਦੀ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਾਰਿਆਂ ਨੂੰ।’ ਇਸ ਵੇਲੇ ਭਾਰਤੀ ਕ੍ਰਿਕੇਟ ਟੀਮ ਫਿਲਹਾਲ ਇੰਗਲੈਂਡ ‘ਚ ਟੈਸਟ ਸੀਰੀਜ ਖੇਡ ਰਹੀ ਹੈ। ਦੋਵਾਂ ਦੇ ਵਿੱਚ ਸੀਰੀਜ ‘ਚ 5 ਮੈਚ ਖੇਡੇ ਜਾਣਗੇ। ਪਹਿਲਾ ਮੁਕਾਬਲਾ ਨਾਟਿੰਘਮ ‘ਚ ਬਾਰਿਸ਼ ਅਤੇ ਖ਼ਰਾਬ ਮੌਸਮ ਦੇ ਚੱਲਦਿਆਂ ਡਰਾਅ ਰਿਹਾ ਸੀ। ਦੂਜਾ ਟੈਸਟ ਮੈਚ ਲੰਡਨ ਦੇ ਲਾਰਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button