ਅਸ਼ਲੀਲ ਤਸਵੀਰਾਂ ‘ਤੇ ਵਿਵਾਦ ਤੋਂ ਬਾਅਦ X ਨੇ ਮੰਨੀ ਗਲਤੀ, 3500 ਪੋਸਟਾਂ ਸਮੇਤ 600 ਅਕਾਊਂਟ ਕੀਤੇ ਡਿਲੀਟ

ਕੇਂਦਰ ਸਰਕਾਰ ਦੇ ਆਦੇਸ਼ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X ਨੇ ਕਈ ਉਪਭੋਗਤਾਵਾਂ (Users) ‘ਤੇ ਵੱਡੀ ਕਾਰਵਾਈ ਕੀਤੀ ਹੈ। X ਨੇ ਆਪਣੇ ਪਲੇਟਫਾਰਮ ਤੋਂ 600 ਅਕਾਊਂਟਸ ਨੂੰ ਪੱਕੇ ਤੌਰ ‘ਤੇ ਡਿਲੀਟ ਕਰ ਦਿੱਤਾ ਹੈ ਅਤੇ ਨਾਲ ਹੀ 3500 ਤੋਂ ਵੱਧ ਪੋਸਟਾਂ ਵੀ ਹਟਾ ਦਿੱਤੀਆਂ ਹਨ।
ਕੇਂਦਰ ਸਰਕਾਰ ਨੇ X ‘ਤੇ ਮੌਜੂਦ ਅਸ਼ਲੀਲ ਸਮੱਗਰੀ (Obscene Content) ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ, ਜਿਸ ਤੋਂ ਬਾਅਦ X ਨੇ ਇਹ ਕਦਮ ਚੁੱਕਿਆ ਹੈ। X ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਆਪਣੇ ਪਲੇਟਫਾਰਮ ‘ਤੇ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਸਰਕਾਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ।
ਕੇਂਦਰੀ ਸੂਚਨਾ ਤਕਨਾਲੋਜੀ ਮੰਤਰਾਲੇ ਨੇ X ਦੇ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਸੀ, ਜਿਸ ਦੇ ਇੱਕ ਹਫ਼ਤੇ ਬਾਅਦ ਹੀ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




