InternationalTop News
ਅਲਬਰਟਾ ‘ਚ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਭਾਰਤੀ ਮੂਲ ਦੇ ਫਾਰਮਾਸਿਸਟ ਦਾ ਲਾਇਸੈਂਸ ਰੱਦ
ਨੌਕਰੀ ਅਤੇ ਦਵਾਈਆਂ ਦੀ ਲੋੜ ਦਾ ਫ਼ਾਇਦਾ ਚੁੱਕ ਕੇ ਮਹਿਲਾ ਮੁਲਾਜ਼ਮਾਂ ਨੂੰ ਜਿਨਸੀ ਸਬੰਧਾਂ ਲਈ ਕੀਤਾ ਮਜਬੂਰ

ਕੈਨੇਡਾ ਦੇ ਅਲਬਰਟਾ ਸੂਬੇ ਵਿਚ ਭਾਰਤੀ ਮੂਲ ਦੇ ਇੱਕ ਫਾਰਮਾਸਿਸਟ ਵੱਲੋਂ ਪੇਸ਼ੇਵਾਰ ਮਰਿਆਦਾਵਾਂ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਅਲਬਰਟਾ ਦੇ ਬਾਸਾਨੋ ਕਸਬੇ ਵਿਚ ਫਾਰਮੇਸੀ ਚਲਾਉਣ ਵਾਲੇ ਭਾਰਤੀ ਮੂਲ ਦੇ ਫਾਰਮਾਸਿਸਟ ਅੰਕਿਤ ਪਾਰਿਖ ‘ਤੇ ਕਾਨੂੰਨ ਦਾ ਸ਼ਿਕੰਜਾ ਪੂਰੀ ਤਰ੍ਹਾਂ ਕੱਸ ਗਿਆ ਹੈ।
ਮਰੀਜ਼ਾਂ ਅਤੇ ਆਪਣੀਆਂ ਹੀ ਮਹਿਲਾ ਮੁਲਾਜ਼ਮਾਂ ਨਾਲ ਜਿਨਸੀ ਸ਼ੋਸ਼ਣ ਅਤੇ ਘਿਣਾਉਣੀ ਬਦਸਲੂਕੀ ਦੇ ਗੰਭੀਰ ਦੋਸ਼ਾਂ ਤਹਿਤ ਅਲਬਰਟਾ ਕਾਲਜ ਆਫ ਫਾਰਮਾਸਿਸਟ (ਏ.ਸੀ.ਪੀ.) ਦੀ ਅਪੀਲ ਕਮੇਟੀ ਅਤੇ ਬਾਅਦ ਵਿਚ ਅਲਬਰਟਾ ਦੀ ਉੱਚ ਅਦਾਲਤ ਨੇ ਉਸ ਦੀਆਂ ਸਾਰੀਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ। ਇਸ ਫ਼ੈਸਲੇ ਨਾਲ ਅੰਕਿਤ ਪਾਰਿਖ ਦਾ ਪ੍ਰੈਕਟਿਸ ਪਰਮਿਟ ਅਤੇ ਰਜਿਸਟ੍ਰੇਸ਼ਨ ਹਮੇਸ਼ਾ ਲਈ ਰੱਦ ਕਰ ਦਿੱਤੀ ਗਈ ਹੈ। ਕਾਨੂੰਨੀ ਮਾਹਿਰਾਂ ਮੁਤਾਬਕ ਉਹ ਹੁਣ ਕਦੇ ਵੀ ਫਾਰਮਾਸਿਸਟ ਵਜੋਂ ਕੰਮ ਨਹੀਂ ਕਰ ਸਕੇਗਾ ਅਤੇ ਨਾ ਹੀ ਭਵਿੱਖ ਵਿਚ ਕਦੇ ਦੁਬਾਰਾ ਬਹਾਲੀ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ।
ਅਨੁਸ਼ਾਸਨੀ ਟ੍ਰਿਬਿਊਨਲ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਇਹ ਸਾਰੀਆਂ ਸ਼ਰਮਨਾਕ ਘਟਨਾਵਾਂ ਸਾਲ 2015 ਤੋਂ 2019 ਦਰਮਿਆਨ ਵਾਪਰੀਆਂ। ਪੀੜਤ ਔਰਤਾਂ ਨਾ ਸਿਰਫ਼ ਉਸ ਦੀਆਂ ਮਰੀਜ਼ ਸਨ, ਸਗੋਂ ਉਸ ਦੀ ਫਾਰਮੇਸੀ ਵਿਚ ਹੀ ਕੰਮ ਕਰਨ ਵਾਲੀਆਂ ਮੁਲਾਜ਼ਮ ਵੀ ਸਨ। ਟ੍ਰਿਬਿਊਨਲ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਛੋਟੇ ਕਸਬੇ ਵਿਚ ਸ਼ਿਕਾਇਤ ਕਰਤਾ ਔਰਤ ਆਪਣੇ ਰੁਜ਼ਗਾਰ ਅਤੇ ਆਪਣੇ ਪਰਿਵਾਰ ਦੀਆਂ ਦਵਾਈਆਂ ਦੀਆਂ ਲੋੜਾਂ ਲਈ ਪੂਰੀ ਤਰ੍ਹਾਂ ਪਾਰਿਖ ‘ਤੇ ਨਿਰਭਰ ਸੀ, ਜਿਸ ਕਾਰਨ ਦੋਵਾਂ ਵਿਚਕਾਰ ਤਾਕਤ ਦਾ ਸਪੱਸ਼ਟ ਅਸੰਤੁਲਨ ਸੀ।
ਪਾਰਿਖ ਨੇ ਆਪਣੀ ਇਸੇ ਤਾਕਤ ਅਤੇ ਰੁਤਬੇ ਦਾ ਨਾਜਾਇਜ਼ ਫ਼ਾਇਦਾ ਉਠਾਇਆ ਅਤੇ ਪੀੜਤ ਔਰਤ ਨੂੰ ਇਸ ਹੱਦ ਤੱਕ ਮਜਬੂਰ ਕੀਤਾ ਕਿ ਨੌਕਰੀ ਅਤੇ ਫਾਰਮੇਸੀ ਸੇਵਾਵਾਂ ਬਚਾਉਣ ਲਈ ਉਸ ਕੋਲ ਜਿਨਸੀ ਸਬੰਧ ਬਣਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।
ਮਾਮਲੇ ਦੀ ਸੁਣਵਾਈ ਦੌਰਾਨ ਵੱਖ-ਵੱਖ ਪੀੜਤ ਔਰਤਾਂ ਨੇ ਅੰਕਿਤ ਪਾਰਿਖ ਦੀਆਂ ਘਿਣਾਉਣੀਆਂ ਹਰਕਤਾਂ ਦੇ ਪਰਦੇਫਾਸ਼ ਕੀਤੇ। ਇੱਕ ਪੀੜਤ ਮਹਿਲਾ ਨੇ ਦੱਸਿਆ ਕਿ ਪਾਰਿਖ ਨੇ ਫਾਰਮੇਸੀ ਦੇ ਅੰਦਰ ਹੀ ਉਸ ਦਾ ਰਸਤਾ ਰੋਕਿਆ ਜਾਂਦਾ, ਜਬਰ-ਜਨਾਹ ਕਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੀ ਸਹਿਮਤੀ ਤੋਂ ਬਗੈਰ ਕਈ ਵਾਰ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕੀਤਾ।
ਇਸੇ ਤਰ੍ਹਾਂ ਉਸ ਦੀ ਫਾਰਮੇਸੀ ਵਿੱਚ ਕੰਮ ਕਰਦੀ ਇੱਕ ਹੋਰ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਮਹਿਜ਼ 50 ਡਾਲਰ ਦੀ ਐਡਵਾਂਸ ਤਨਖ਼ਾਹ ਦੇ ਬਦਲੇ ਉਸ ਨੂੰ ਇਤਰਾਜ਼ਯੋਗ ਹਰਕਤ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਫਾਰਮੇਸੀ ਦੇ ਅੰਦਰ ਹੀ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਹੋਰ ਮਹਿਲਾ ਕਰਮਚਾਰੀਆਂ ਨੇ ਵੀ ਦੋਸ਼ ਲਾਏ ਕਿ ਪਾਰਿਖ ਵੱਲੋਂ ਉਨ੍ਹਾਂ ਦੇ ਸਰੀਰਕ ਬਣਤਰ ‘ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਦੇ ਗਲੇ ‘ਤੇ ਲੱਗੇ ਨੇਮ-ਟੈਗ ਨੂੰ ਗ਼ਲਤ ਨਜ਼ਰ ਨਾਲ ਘੂਰਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਫਾਰਮੇਸੀ ਦੇ ਅੰਦਰ ਸ਼ਰਾਬ ਪੀਣ ਲਈ ਮਜਬੂਰ ਕੀਤਾ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਪਾਰਿਖ ਫਾਰਮੇਸੀ ਦੇ ਖੁੱਲ੍ਹਣ ਦੇ ਸਮੇਂ ਅਤੇ ਇੰਚਾਰਜ ਫਾਰਮਾਸਿਸਟ ਵਜੋਂ ਆਪਣੀ ਅਹਿਮ ਡਿਊਟੀ ‘ਤੇ ਤਾਇਨਾਤ ਹੁੰਦਿਆਂ ਵੀ ਉੱਥੇ ਸ਼ਰੇਆਮ ਸ਼ਰਾਬ ਦਾ ਸੇਵਨ ਕਰਦਾ ਸੀ। ਜਾਂਚ ਕਮੇਟੀ ਮੁਤਾਬਕ ਪਾਰਿਖ ਦਾ ਇਹ ਗੈਰ-ਜ਼ਿੰਮੇਵਾਰ ਵਤੀਰਾ ਪੇਸ਼ੇਵਰ ਨਿਯਮਾਂ ਦੀ ਵੱਡੀ ਉਲੰਘਣਾ ਸੀ, ਜਿਸ ਨਾਲ ਫਾਰਮੇਸੀ ਵਿਚ ਦਵਾਈਆਂ ਲੈਣ ਆਉਣ ਵਾਲੇ ਬੇਕਸੂਰ ਮਰੀਜ਼ਾਂ ਦੀ ਜਾਨ ਨੂੰ ਵੀ ਵੱਡਾ ਖ਼ਤਰਾ ਪੈਦਾ ਹੋ ਸਕਦਾ ਸੀ।
ਅਦਾਲਤੀ ਕਾਰਵਾਈ ਦੇ ਅਨੁਸਾਰ ਅੰਕਿਤ ਪਾਰਿਖ ਨੂੰ 6 ਅਪ੍ਰੈਲ 2020 ਨੂੰ ਹੀ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਪ੍ਰੈਕਟਿਸ ਤੋਂ ਬਾਹਰ ਸੀ। ਸਾਲ 2024 ‘ਚ ਟ੍ਰਿਬਿਊਨਲ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਰਿਖ ਨੇ ਅਲਬਰਟਾ ਦੀ ਉੱਚ ਅਦਾਲਤ ਤੱਕ ਅਪੀਲ ਕੀਤੀ ਸੀ। ਅਦਾਲਤ ਨੇ 23 ਜੂਨ ਨੂੰ ਉਸ ਦੀ ਅੰਤਿਮ ਅਪੀਲ ਖ਼ਾਰਜ ਕਰਦਿਆਂ ਫ਼ੈਸਲੇ ਨੂੰ ਬਰਕਰਾਰ ਰੱਖਿਆ। ਹਾਲਾਂਕਿ ਅਦਾਲਤ ਨੇ ਖ਼ਰਚਿਆਂ ਦੀ ਰਕਮ ਵਿਚ ਕੁਝ ਮਾਮੂਲੀ ਕਮੀ ਕੀਤੀ, ਪਰ ਬਾਕੀ ਸਾਰੀਆਂ ਸਜ਼ਾਵਾਂ ਅਤੇ ਹੇਠ ਲਿਖੇ ਵਿੱਤੀ ਦੰਡ ਕਾਇਮ ਰੱਖੇ।
ਟ੍ਰਿਬਿਊਨਲ ਅਤੇ ਅਦਾਲਤ ਵੱਲੋਂ ਦੋਸ਼ੀ ਫਾਰਮਾਸਿਸਟ ਦਾ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਉਸ ‘ਤੇ ਭਾਰੀ ਵਿੱਤੀ ਦੰਡ ਵੀ ਲਗਾਇਆ ਗਿਆ ਹੈ। ਇਸ ਤਹਿਤ ਉਸ ਨੂੰ ਪੇਸ਼ੇਵਾਰ ਬਦਸਲੂਕੀ ਲਈ 5,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਇਸ ਪੂਰੇ ਮਾਮਲੇ ਦੀ ਜਾਂਚ, ਸੁਣਵਾਈ ਅਤੇ ਅਪੀਲ ਪ੍ਰਕਿਰਿਆ ਦੌਰਾਨ ਹੋਏ 73,387 ਡਾਲਰ ਦੇ ਭਾਰੀ ਖ਼ਰਚੇ ਦਾ ਭੁਗਤਾਨ ਕਰਨ ਦੇ ਵੀ ਸਖ਼ਤ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਦੋਸ਼ੀ ਨੂੰ ਕੁੱਲ ਮਿਲਾ ਕੇ 78,387 ਕੈਨੇਡੀਅਨ ਡਾਲਰ ਦੀ ਵੱਡੀ ਰਕਮ ਅਦਾ ਕਰਨੀ ਪਵੇਗੀ।
ਅਲਬਰਟਾ ਕਾਲਜ ਆਫ ਫਾਰਮਾਸਿਸਟ ਦੇ ਰਜਿਸਟਰਾਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬ੍ਰੈਡ ਵਿਲਸੀ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਜਨਤਾ ਦੀ ਸੁਰੱਖਿਆ ਅਤੇ ਸਿਹਤ ਦੇ ਹਿਤ ਵਿਚ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਡੀਕਲ ਅਤੇ ਫਾਰਮੇਸੀ ਦੇ ਖੇਤਰ ਵਿਚ ਅਜਿਹੀ ਘਿਣਾਉਣੀ ਹਰਕਤ ਅਤੇ ਡਿਊਟੀ ਦੌਰਾਨ ਨਸ਼ੇ ਦਾ ਸੇਵਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਫ਼ੈਸਲਾ ਇਸ ਗੱਲ ਨੂੰ ਮਜ਼ਬੂਤ ਕਰਦਾ ਹੈ ਕਿ ਜਨਤਕ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਗੈਰ-ਪੇਸ਼ੇਵਾਰ ਵਿਹਾਰ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਇਹ ਫ਼ੈਸਲਾ ਬਾਕੀ ਸਾਰੇ ਮੈਂਬਰਾਂ ਲਈ ਇੱਕ ਸਖ਼ਤ ਸਬਕ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.