Breaking NewsD5 specialEntertainmentNews

ਅਮਿਤਾਭ ਬੱਚਨ ਨੇ ਸਰਜਰੀ ਤੋਂ ਬਾਅਦ ਸ਼ੇਅਰ ਕੀਤੀ ਤਸਵੀਰ, ਫੈਂਸ ਨੂੰ ਕਿਹਾ ਧੰਨਵਾਦ

ਮੁੰਬਈ : ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੀ ਅੱਖ ਦੀ ਸਰਜਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਫੈਂਸ ਨੂੰ ਦੁਆਵਾਂ ਲਈ ਧੰਨਵਾਦ ਕਿਹਾ ਹੈ। ਉਨ੍ਹਾਂ ਨੇ ਆਪਣੀ ਇੱਕ ਕਾਲੀ ਅਤੇ ਚਿੱਟੀ ਤਸਵੀਰ ਸ਼ੇਅਰ ਕੀਤੀ ਹੈ। ਨਾਲ ਹੀ ਹੱਥ ਜੋੜਨ ਵਾਲੀ ਇਮੋਜੀ ਸ਼ੇਅਰ ਕੀਤੀ ਹੈ।

 

View this post on Instagram

 

A post shared by Amitabh Bachchan (@amitabhbachchan)

 

ਸ਼ਨੀਵਾਰ ਨੂੰ, ਅਮਿਤਾਭ ਬੱਚਨ ਨੇ ਆਪਣੇ ਬਲਾੱਗ ਵਿੱਚ ਲਿਖਿਆ ਕਿ ਮੈਡੀਕਲ ਸਥਿਤੀ, ਸਰਜਰੀ, ਮੈਂ ਨਹੀਂ ਲਿਖ ਸਕਦਾ। ਉਨ੍ਹਾਂ ਦੀ ਇਸ ਲਿਖਾਈ ਨੇ ਹਰ ਕਿਸੇ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਫੈਂਸ ਡਰ ਗਏ ਸੀ ਕਿ ਅਮਿਤਾਭ ਨੂੰ ਸਰਜਰੀ ਲਈ ਜਾਣਾ ਹੈ।

 

View this post on Instagram

 

A post shared by Amitabh Bachchan (@amitabhbachchan)

 

ਸਾਰੀਆਂ ਨੂੰ ਇਹੀ ਡਰ ਸੀ ਕਿ ਅਖੀਰ ਅਮੀਤਾਭ ਬੱਚਨ ਨੂੰ ਅਚਾਨਕ ਕੀ ਹੋ ਗਿਆ ਹੈ। ਅਜਿਹੀ ਕਿਹੜੀ ਮੇਡੀਕਲ ਸਥਿਤੀ ਆ ਪਈ ਹੈ ਕਿ ਅਦਾਕਾਰ ਨੂੰ ਸਰਜਰੀ ਕਰਵਾਨੀ ਪੈ ਰਹੀ ਹੈ ? ਇਸ ਤੋਂ ਬਾਅਦ ਹੀ ਉਨ੍ਹਾਂ ਦੀ ਸਲਾਮਤੀ ਲਈ ਫੈਂਸ ਦੁਆਵਾਂ ਮੰਗ ਰਹੇ ਸਨ ਪਰ ਹੁਣ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਅਮਿਤਾਭ ਬੱਚਨ ਦੇ ਇੱਕ ਕਰੀਬੀ ਦੋਸਤ ਦੇ ਅਨੁਸਾਰ ਬਿੱਗ ਬੀ ਦੀ ਅੱਖ ਵਿੱਚ ਮੋਤੀਆ ਸੀ ਜਿਸ ਦੀ ਸਰਜਰੀ ਗਈ ਹੈ। ਉਹ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬਾਹਰ ਹੈ ਅਤੇ ਕੱਲ ਘਰ ਵਾਪਸ ਆ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button