PunjabTop News

ਅਮਰੂਦ ਅਸਟੇਟ ਸੋਸਾਇਟੀ ਦੀ ਕਾਰਜਕਾਰਨੀ ਮੀਟਿੰਗ ਨਵੇਂ ਡਿਪਟੀ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਹੋਈ

ਪਟਿਆਲਾ : ਅਮਰੂਦ ਅਸਟੇਟ ਸੋਸਾਇਟੀ ਦੀ ਵਜੀਦਪੁਰ ਵਿਖੇ ਨਵੇਂ ਡਿਪਟੀ ਡਾਇਰੈਕਟਰ ਪਟਿਆਲਾ ਨਰਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਅਮਰੂਦ ਅਸਟੇਟ ਸੋਸਾਇਟੀ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਬਾਗਬਾਨੀ ਅਧੀਨ ਵਧੇਰੇ ਰਕਬਾ ਲਿਆਉਣ ਲਈ ਵਿਚਾਰ ਵਟਾਂਦਰਾ ਹੋਇਆ। ਅਮਰੂਦ ਅਸਟੇਟ ਦੀ ਨਵੀਂ ਉਸਾਰੀ ਗਈ ਇਮਾਰਤ ਦੇ ਹੋਏ ਅਤੇ ਰਹਿੰਦੇ ਬਕਾਇਆ ਕੰਮਾਂ ਬਾਰੇ ਵਿਚਾਰ ਵਟਾਂਦਰਾ ਹੋਇਆ।

ਆਸ਼ੂ ਤੋਂ ਬਾਅਦ ਰਵਨੀਤ ਬਿੱਟੂ ‘ਤੇ ਕਾਰਵਾਈ, ਹੋਵੇਗੀ ਗ੍ਰਿਫ਼ਤਾਰੀ! ਅਕਾਲੀ ਦਲ ਦੋਫਾੜ | D5 Channel Punjabi

ਲੋਕ ਨਿਰਮਾਣ ਵਿਭਾਗ ਨੂੰ ਇਮਾਰਤ ਵਿੱਚ ਕੁਝ ਖਾਮੀਆਂ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਨਰਿੰਦਰ ਸਿੰਘ ਮਾਨ ਡਿਪਟੀ ਡਾਇਰੈਕਟਰ ਦੀ ਇਹ ਪਹਿਲੀ ਮੀਟਿੰਗ ਸੀ, ਇਸ ਲਈ ਕਾਰਜਕਾਰਨੀ ਦੇ ਮੈਂਬਰਾਂ ਨਾਲ ਉਨ੍ਹਾਂ ਦੀ ਜਾਣ ਪਹਿਚਾਣ ਗਗਨ ਕੁਮਾਰ ਬਾਗਬਾਨੀ ਡਿਵੈਲਪਮੈਂਟ ਅਧਿਕਾਰੀ ਨੇ ਕਰਵਾਈ ਗਈ ਅਤੇ ਮੈਂਬਰਾਂ ਵੱਲੋਂ ਡਿਪਟੀ ਡਾਇਰੈਕਟਰ ਨੂੰ ਜੀ ਆਇਆ ਕਿਹਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button