InternationalTop News

ਅਮਰੀਕਾ ਵੱਲੋਂ ਚੀਨ ਦੀਆਂ 3 ਵੱਡੀਆਂ ਕੰਪਨੀਆਂ ‘ਬਲੈਕਲਿਸਟ’

ਅਮਰੀਕਾ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਸਖ਼ਤ ਕਦਮ ਚੁੱਕਦਿਆਂ ਚੀਨ ਦੇ ਸ਼ਿਨਜਿਆਂਗ ਖੇਤਰ ਵਿਚ ਉਇਗਰ ਅਤੇ ਹੋਰ ਘੱਟ ਗਿਣਤੀਆਂ ਤੋਂ ਬੰਧੂਆ ਮਜ਼ਦੂਰੀ ਕਰਵਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੇ ਦੋਸ਼ ਹੇਠ ਚੀਨ ਦੀਆਂ ਤਿੰਨ ਪ੍ਰਮੁੱਖ ਜੀਨੋਮਿਕਸ ਕੰਪਨੀਆਂ ਤੋਂ ਮਾਲ ਦੀ ਦਰਾਮਦ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ) ਦੁਆਰਾ ਜਾਰੀ ਹੁਕਮਾਂ ਅਨੁਸਾਰ ‘ਬੀ.ਜੀ.ਆਈ. ਜੀਨੋਮਿਕਸ’, ‘ਐੱਮ.ਜੀ.ਆਈ. ਟੈਕ’ ਅਤੇ ‘ਸ਼ੇਨਜ਼ੇਨ ਬੀ.ਜੀ.ਆਈ. ਤਕਨਾਲੋਜੀ’ (ਬੀ.ਜੀ.ਆਈ. ਗਰੁੱਪ) ਨੂੰ ‘ਉਇਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ’ (ਯੂ.ਐੱਫ.ਐੱਲ.ਪੀ.ਏ.) ਦੀ ਬਲੈਕਲਿਸਟ ਵਿਚ ਸ਼ਾਮਲ ਕਰ ਲਿਆ ਗਿਆ ਹੈ। ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (ਸੀ.ਬੀ.ਪੀ.) ਨੂੰ ਇਨ੍ਹਾਂ ਕੰਪਨੀਆਂ ਦੇ ਸਾਮਾਨ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਮਰੀਕੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਕੰਪਨੀਆਂ ਨੇ ਸ਼ਿਨਜਿਆਂਗ ਵਿਚ ਚੀਨੀ ਸਰਕਾਰ ਨਾਲ ਮਿਲ ਕੇ ਲੋਕਾਂ ਦਾ ਜੈਨੇਟਿਕ ਡਾਟਾ (ਡੀ.ਐੱਨ.ਏ.) ਇਕੱਠਾ ਕਰਨ ਅਤੇ ਜੀਨੋਮਿਕਸ ਟੈਸਟਿੰਗ ਕਰਨ ਵਿਚ ਮਦਦ ਕੀਤੀ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਦੱਸਿਆ ਕਿ ਇਹ ਕੰਪਨੀਆਂ ਜੈਨੇਟਿਕ ਸਮੱਗਰੀ ਰਾਹੀਂ ਵੱਡੇ ਪੱਧਰ ‘ਤੇ ਨਿਗਰਾਨੀ ਪ੍ਰਣਾਲੀ ਚਲਾਉਣ ਵਿਚ ਸਹਾਇਤਾ ਕਰਦੀਆਂ ਹਨ, ਜਿਸ ਦੀ ਵਰਤੋਂ ਘੱਟ ਗਿਣਤੀਆਂ ਵਿਰੁੱਧ ਜ਼ੁਲਮ ਅਤੇ ਬੰਧੂਆ ਮਜ਼ਦੂਰੀ ਪ੍ਰੋਗਰਾਮਾਂ ਲਈ ਕੀਤੀ ਜਾਂਦੀ ਹੈ। ਹੋਮਲੈਂਡ ਸਕਿਓਰਿਟੀ ਦੇ ਅੰਡਰ ਸੈਕਟਰੀ ਰੌਬ ਲਾਅ ਅਨੁਸਾਰ ਕੰਪਨੀਆਂ ਦਾ ਇਹ ਰਵੱਈਆ ਮਨੁੱਖੀ ਅਧਿਕਾਰਾਂ ਅਤੇ ਨੈਤਿਕਤਾ ਦੇ ਖਿਲਾਫ਼ ਹੈ।
ਸ਼ੇਨਜ਼ੇਨ ਸਥਿਤ ‘ਐੱਮ.ਜੀ.ਆਈ. ਟੈਕ’ ਅਤੇ ‘ਬੀ.ਜੀ.ਆਈ. ਗਰੁੱਪ’ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੰਧੂਆ ਮਜ਼ਦੂਰੀ ਦੇ ਖਿਲਾਫ਼ ਹਨ। ਕੰਪਨੀਆਂ ਅਨੁਸਾਰ ਅਮਰੀਕਾ ਵਿਚ ਉਨ੍ਹਾਂ ਦਾ ਕਾਰੋਬਾਰ ਕੁੱਲ ਕਾਰੋਬਾਰ ਦਾ ਇੱਕ ਬਹੁਤ ਹੀ ਸੀਮਤ ਹਿੱਸਾ ਹੈ ਅਤੇ ਇਸ ਪਾਬੰਦੀ ਨਾਲ ਉਨ੍ਹਾਂ ਦੇ ਕਾਰਜਾਂ ‘ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। ‘ਬੀ.ਜੀ.ਆਈ. ਜੀਨੋਮਿਕਸ’ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਚਾਂਗ ਨੇ ਅਮਰੀਕੀ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਸ਼ਿਨਜਿਆਂਗ ‘ਤੇ ਝੂਠੇ ਦੋਸ਼ ਲਗਾਉਣਾ ਅਤੇ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਾ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਨਜਿਆਂਗ ਵਿਚ ਆਰਥਿਕ ਖੁਸ਼ਹਾਲੀ ਅਤੇ ਸ਼ਾਂਤੀ ਹੈ ਅਤੇ ਚੀਨ ਬੰਧੂਆ ਮਜ਼ਦੂਰੀ ਦੇ ਸਖ਼ਤ ਖਿਲਾਫ਼ ਹੈ। ਇਹ ਪਾਬੰਦੀ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੇ ਨਾਜ਼ੁਕ ਵਪਾਰਕ ਸਮਝੌਤੇ ਦੌਰਾਨ ਲਗਾਈ ਗਈ ਹੈ। ਇਨ੍ਹਾਂ ਤਿੰਨ ਕੰਪਨੀਆਂ ਦੇ ਜੁੜਨ ਨਾਲ ਅਮਰੀਕੀ ਬਲੈਕਲਿਸਟ ਵਿਚ ਸ਼ਾਮਲ ਸੰਸਥਾਵਾਂ ਦੀ ਕੁੱਲ ਗਿਣਤੀ ਵਧ ਕੇ 190 ਹੋ ਗਈ ਹੈ, ਜਿਸ ਵਿਚ ਕਪਾਹ, ਟਮਾਟਰ, ਇਲੈਕਟ੍ਰੋਨਿਕਸ ਅਤੇ ਹੋਰ ਉਪਕਰਣ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button