ਅਮਰੀਕਾ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਪ੍ਰਭਾਵਿਤ ਕਰਨ ਲਈ ਸਖ਼ਤ ਵੀਜ਼ਾ ਨਿਯਮ-ਰਿਪੋਰਟ

ਸਿੱਖਿਅਕਾਂ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਸਖ਼ਤ ਵੀਜ਼ਾ ਨਿਯਮਾਂ ਅਤੇ ਨੀਤੀ ਅਨਿਸ਼ਚਿਤਤਾ ਕਾਰਨ 2026 ਦੇ ਸਮੈਸਟਰ ਲਈ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿਚ 110,000 ਤੱਕ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ । ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਜ਼ ਦੀ ਰਿਪੋਰਟ ਦਾ ਅਨੁਮਾਨ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿਚ ਗਿਰਾਵਟ ਦੇ ਨਤੀਜੇ ਵਜੋਂ ਸਥਾਨਕ ਖਰਚ ਵਿਚ 3.4 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਤੇ ਲਗਭਗ 39,000 ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ । ਐਨ. ਏ. ਐਫ. ਐਸ. ਏ. ਅਤੇ ਖੋਜ ਫਰਮ ਜੇ.ਬੀ. ਇੰਟਰਨੈਸ਼ਨਲ ਦੀ ਰਿਪੋਰਟ ਦੇ ਅਨੁਸਾਰ, 2025-26 ਦੇ ਸਮੈਸਟਰ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦਾਖਲਾ ਅੰਦਾਜ਼ਨ 1.169 ਮਿਲੀਅਨ ਸੀ, ਜੋ ਕਿ ਇਸ ਸਾਲ ਘਟ ਕੇ 1.057 ਮਿਲੀਅਨ ਹੋ ਗਿਆ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




