NewsBreaking NewsInternational

ਅਮਰੀਕਾ : ਭਾਰਤੀ ਮੂਲ ਦੀਆਂ 4 ਮਹਿਲਾਵਾਂ ਤਕਨੀਕੀ ਦਿੱਗਜਾਂ ਦੀ ਸੂਚੀ ‘ਚ ਸ਼ਾਮਿਲ

ਅਮਰੀਕਾ : ਫੋਰਬਸ ਨੇ ਅਮਰੀਕਾ ‘ਚ ਤਕਨੀਕੀ ਖੇਤਰ ਦੀ ਦਿੱਗਜ 50 ਮਹਿਲਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਚਾਰ ਮਹਿਲਾਵਾਂ ਭਾਰਤੀ ਮੂਲ ਦੀਆਂ ਹਨ। ਇਸ ਸੂਚੀ ਵਿੱਚ ਆਈਬੀਐੱਮ ਦੀ ਮੁੱਖ ਕਾਰਜਕਾਰੀ ਅਧਿਕਾਰੀ ਜਿਨੀ ਰੋਮੇਟੀ ਅਤੇ ਨੈਟਫਲਿਕਸ ਦੀ ਕਾਰਜਕਾਰੀ ਏਨੀ ਏਰੋਨ ਸ਼ਾਮਿਲ ਹਨ। ਇਸ ਸੂਚੀ ਵਿੱਚ ਸਿਸਕੋ ਦੀ ਸਾਬਕਾ ਚੀਫ ਤਕਨੀਕੀ ਅਧਿਕਾਰੀ ਪਦਮਸ੍ਰੀ ਵਾਰੀਅਰ, ਉਬਰ ਦੀ ਉੱਤਮ ਨਿਦੇਸ਼ਕ ਕੋਮਲ ਮੰਗਤਾਨੀ, ਕੋਨਫਲੂਐਂਟ ਦੀ ਸਹਿ-ਸੰਸਥਾਪਕ ਅਤੇ ਮੁੱਖ ਤਕਨੀਕੀ ਅਧਿਕਾਰੀ ਨੇਹਾ ਨਾਰਖੇੜੇ ਪਹਿਚਾਣ ਪ੍ਰਬੰਧਨ ਕੰਪਨੀ ਡਰਾਅਬ੍ਰਿਜ ਦੀ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕਾਮਾਕਸ਼ੀ ਸ਼ਿਵਰਾਮ ਕ੍ਰਿਸ਼ਨਨ ਸ਼ਾਮਿਲ ਹਨ।

Read Also ਅਮਰੀਕਾ : ਭਾਰਤੀ ਮੂਲ ਦੇ 2 ਵਿਅਕਤੀ 6 ਕਰੋੜ ਡਾਲਰ ਦੀ ਧੋਖਾਧੜੀ ‘ਚ ਦੋਸ਼ੀ ਕਰਾਰ

ਫੋਰਬਸ ਨੇ ‘ਅਮਰੀਕਾ ਦੀ 2018 ਵਿੱਚ ਤਕਨੀਕੀ ਖੇਤਰ ਦੀਆਂ ਸਿਖਰ 50 ਔਰਤਾਂ’ ਦੀ ਸੂਚੀ ਵਿੱਚ ਕਿਹਾ ਕਿ ਔਰਤਾਂ ਭਵਿੱਖ ਦਾ ਇੰਤਜ਼ਾਰ ਨਹੀਂ ਕਰਦੀਆਂ। ਟੈਕਨੋਲਜੀ ‘ਚ 2018 ਦੀਆਂ ਸਿਖਰ 50 ਔਰਤਾਂ ਦੀ ਅਰੰਭ ਦੀ ਸੂਚੀ ਵਿੱਚ ਤਿੰਨ ਪੀੜੀਆਂ ਦੀ ਤਰਜਮਾਨੀ ਦਿਸਦੀ ਹੈ ਜੋ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਨਾਲ ਦੁਨੀਆਭਰ ਵਿੱਚ ਤਕਨੀਕ ਦੇ ਖੇਤਰ ਵਿੱਚ ਅੱਗੇ ਹਨ। ਵਾਰੀਅਰ ਨੇ ਮੋਟੋਰੋਲਾ ਅਤੇ ਸਿਸਕੋ ਦੋਵਾਂ ‘ਚ ਅਹਿਮ ਭੂਮਿਕਾ ਨਿਭਾਈ। ਹੁਣ ਉਹ ਚੀਨੀ ਸਟਾਰਟਅਪ ਕੰਪਨੀ ਐੱਨਆਈਓ ਦੀ ਅਮਰੀਕੀ ਪ੍ਰਮੁੱਖ ਹਨ। ਮੰਗਤਾਨੀ , ਗੁਜਰਾਤ ਦੇ ਧਰਮਸਿੰਘ ਦੇਸਾਈ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਸਾਬਕਾ ਵਿਦਿਆਰਥੀ ਹੈ। ਉਹ ਹੁਣ ਉਬਰ ਦੇ ਬਿਜ਼ਨਸ ਇੰਟੈਲੀਜੈਂਸ ਦੀ ਮੁਖੀ ਹੈ।

ਨਾਰਖੇਡੇ, ਨੇ ਪੁਣੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਹ ਲਿੰਕਡ-ਇਨ ਵਿੱਚ ਸਾਫਟਵੇਅਰ ਇੰਜੀਨੀਅਰ ਸਨ। ਉਨ੍ਹਾਂ ਨੇ ਆਪਣੇ ਲਿੰਕਡ-ਇਨ ਦੇ ਇੱਕ ਸਾਥੀ ਦੇ ਨਾਲ ਕਨਫਲੂਐਂਟ ਦੀ ਸਥਾਪਨਾ ਦੀ ਜੋ ਡਾਟਾ ਆਕਲਨ ਖੇਤਰ ਦੀ ਮੁੱਖ ਕੰਪਨੀ ਹੈ। ਉਥੇ ਹੀ ਸ਼ਿਵ ਰਾਮਕ੍ਰਿਸ਼ਨਨ ਦੀ ਕੰਪਨੀ ਡਰਾਅਬਰਿਜ ਵੱਡੇ ਪੱਧਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਦੀ ਹੈ। ਇਹ ਕਈ ਡਿਵਾਇਸ ਨਾਲ ਲੋਕਾਂ ਦੀ ਪਹਿਚਾਣ ਸੁਨਿਸਚਿਤ ਕਰਨ ‘ਚ ਸਮਰੱਥ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button