Breaking NewsD5 specialInternationalNewsTop News

ਅਮਰੀਕਾ ਨੇ ਭਾਰਤ ਨੂੰ ਦੋ ਐਮਐਚ – 60ਆਰ ਹੈਲੀਕਾਪਟਰ ਸੌਂਪੇ

ਵਾਸ਼ਿੰਗਟਨ : ਭਾਰਤ – ਅਮਰੀਕਾ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਇੱਕ ਹੋਰ ਸੰਕੇਤ ਦਿੰਦੇ ਹੋਏ ਅਮਰੀਕੀ ਨੌਸੈਨਾ ਨੇ ਪਹਿਲੇ ਦੋ ਐਮਐਚ – 60 ਆਰ ਮਲਟੀ ਰੋਲ ਹੈਲੀਕਾਪਟਰਾਂ ਭਾਰਤੀ ਨੌਸੇਨਾ ਨੂੰ ਸੌਂਪੇ। ਭਾਰਤੀ ਨੌਸੇਨਾ ਅਮਰੀਕੀ ਸਰਕਾਰ ਤੋਂਵਿਦੇਸ਼ੀ ਫੌਜ ਵਿਕਰੀ ਤਹਿਤ ਲੌਕਹੀਡ ਮਾਰਟਿਨ ਵੱਲੋਂ ਨਿਰਮਿਤ ਇਹ 24 ਹੈਲੀਕਾਪਟਰ ਖ਼ਰੀਦ ਰਹੀ ਹੈ, ਜਿਨ੍ਹਾਂ ਦੀ ਅਨੁਮਾਨਿਤ ਕੀਮਤ 2.4 ਬਿਲੀਅਨ ਡਾਲਰ ਹੈ।

ਸਵੇਰੇ-ਸਵੇਰੇ ਆਈ ਵੱਡੀ ਖ਼ਬਰ ਕਾਂਗਰਸ ‘ਚ ਪਿਆ ਨਵਾਂ ਕਲੇਸ਼ !ਸਿੱਧੂ ਦੀ ਪ੍ਰਧਾਨਗੀ ‘ਤੇ ਫਸਿਆ ਪੇਚ!

ਸੈਨ ਡੀਏਗੋ ਦੇ ਨੌਸੈਨਾ ਹਵਾਈ ਸਟੇਸ਼ਨ ਨੌਰਥ ਆਈਲੈਂਡ ਜਾਂ ਐੱਨ.ਏ.ਐੱਸ. ਨੌਰਥ ਆਈਲੈਂਡ ਵਿਖੇ ਸ਼ੁੱਕਰਵਾਰ ਨੂੰ ਹੋਏ ਇਕ ਸਮਾਰੋਹ ਵਿਚ ਅਮਰੀਕੀ ਨੌਸੈਨਾ ਨੇ ਹੈਲੀਕਾਪਟਰਾਂ ਨੂੰ ਰਸਮੀ ਤੌਰ ‘ਤੇ ਭਾਰਤੀ ਨੌਸੈਨਾ ਨੂੰ ਸੌਂਪਿਆ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਵਿਚ ਸ਼ਿਰਕਤ ਕੀਤੀ। ਸੰਧੂ ਨੇ ਕਿਹਾ ਕਿ ਸਾਰੇ ਮੌਸਮਾਂ ਵਿਚ ਕੰਮ ਕਰਨ ਵਾਲੇ ਮਲਟੀ-ਰੋਲ ਹੈਲੀਕਾਪਟਰਾਂ ਦਾ ਬੇੜੇ ਵਿਚ ਸ਼ਾਮਲ ਹੋਣਾ ਭਾਰਤ-ਅਮਰੀਕਾ ਦੁਵੱਲੇ ਰੱਖਿਆ ਸੰਬੰਧਾਂ ਵਿਚ ਇਕ ਮਹੱਤਵਪੂਰਨ ਕਦਮ ਹੈ।

🔴LIVE | ਕਿਸਾਨਾਂ ਲਈ ਪੁਲਿਸ ਅੱਗੇ ਅੜਿਆ ਕੇਜਰੀਵਾਲ! ਅਕਾਲੀਆਂ ਦਾ ਨਵਾਂ ਗਠਜੋੜ! ਬੇਅਦਬੀ ਮਾਮਲੇ ‘ਤੇ ਸੁਖਬੀਰ ਦਾ ਬਿਆਨ!

ਉਨ੍ਹਾਂ ਨੇ ਟਵੀਟ ਕੀਤਾ, “ਭਾਰਤ-ਅਮਰੀਕਾ ਦੀ ਦੋਸਤੀ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।” ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੁਵੱਲਾ ਰੱਖਿਆ ਵਪਾਰ 20 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਰੱਖਿਆ ਵਪਾਰ ਤੋਂ ਇਲਾਵਾ, ਭਾਰਤ ਅਤੇ ਅਮਰੀਕਾ ਰੱਖਿਆ ਮੰਚਾਂ ਦੇ ਸਹਿ-ਵਿਕਾਸ ‘ਤੇ ਵੀ ਮਿਲ ਕੇ ਕੰਮ ਕਰ ਰਹੇ ਹਨ। ਸੰਧੂ ਨੇ ਹਾਲ ਦੇ ਸਮੇਂ ਵਿਚ ਰੱਖਿਆ ਖੇਤਰ ਵਿਚ ਭਾਰਤ ਵੱਲੋਂ ਚੁੱਕੇ ਗਏ ਸੁਧਾਰ ਕਦਮਾਂ ਦਾ ਜ਼ਿਕਰ ਕੀਤਾ, ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਨਵੇਂ ਮੌਕੇ ਪੈਦਾ ਹੋ ਗਏ ਹਨ।

ਚੋਣਾਂ ਨੂੰ ਲੈਕੇ ਕਿਸਾਨ ਆਗੂ ਦਾ ਵੱਡਾ ਬਿਆਨ ! ਸਿਆਸੀ ਪਾਰਟੀਆ ਹੋਈਆਂ ਹੈਰਾਨ ! D5 Channel Punjabi

ਐੱਮ.ਐੱਚ-60 ਆਰ ਹੈਲੀਕਾਪਟਰ ਸਾਰੇ ਮੌਸਮਾਂ ਵਿਚ ਕੰਮ ਕਰਨ ਵਾਲਾ ਹੈਲੀਕਾਪਟਰ ਹੈ, ਜਿਸ ਨੂੰ ਹਵਾਬਾਜ਼ੀ ਵਿਚ ਨਵੀਨਤਮ ਤਕਨਾਲੋਜੀਆਂ ਦੇ ਨਾਲ ਕਈ ਮਿਸ਼ਨਾਂ ਵਿਚ ਸਹਿਯੋਗ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਐੱਮ.ਆਰ.ਐੱਚ. ਦੇ ਸ਼ਾਮਲ ਹੋਣ ਨਾਲ ਭਾਰਤੀ ਨੌਸੈਨਾ ਦੀਆਂ ਤਿੰਨ ਆਯਾਮੀ ਸਮਰੱਥਾ ਵਿਚ ਵਾਧਾ ਹੋਵੇਗਾ। ਹੈਲੀਕਾਪਟਰ ਕਈ ਵਿਸ਼ੇਸ਼ ਉਪਕਰਣਾਂ ਅਤੇ ਹਥਿਆਰਾਂ ਨਾਲ ਵੀ ਲੈਸ ਹੋਣਗੇ। ਭਾਰਤੀ ਚਾਲਕ ਦਲ ਦਾ ਪਹਿਲਾ ਬੈਚ ਇਸ ਸਮੇਂ ਅਮਰੀਕਾ ਵਿਚ ਸਿਖਲਾਈ ਲੈ ਰਿਹਾ ਹੈ।

🔴LIVE | ਸਿੱਧੂ ਦੀ ਜਾਖੜ ਨਾਲ ਮੁਲਾਕਾਤ ! ਭਖੀ ਸਿਆਸਤ ! ਕੈਪਟਨ ਹੈਰਾਨ ! ਵਿਰੋਧੀ ਖੁਸ਼ !

ਰੱਖਿਆ ਵਿਭਾਗ ਦੇ ਅਨੁਸਾਰ, ਇਸ ਪ੍ਰਸਤਾਵਿਤ ਵਿਕਰੀ ਨਾਲ ਐਂਟੀ-ਸਰਫੇਸ ਅਤੇ ਐਂਟੀ-ਪਣਡੁੱਬੀ ਯੁੱਧ ਕਾਰਜਾਂ ਲਈ ਭਾਰਤ ਦੀਆਂ ਸਮਰੱਥਾਵਾਂ ਵਿਚ ਵਾਧਾ ਹੋਵੇਗਾ। ਭਾਰਤ ਇਨ੍ਹਾਂ ਸਮਰੱਥਾਵਾਂ ਦੀ ਵਰਤੋਂ ਖੇਤਰੀ ਖ਼ਤਰਿਆਂ ਦਾ ਮੁਕਾਬਲਾ ਕਰਨ ਅਤੇ ਆਪਣੇ ਦੇਸ਼ ਦੀ ਰੱਖਿਆ ਨੂੰ ਮਜ਼ਬੂਤ​ਕਰਨ ਲਈ ਕਰੇਗਾ। ਭਾਰਤ ਸਰਕਾਰ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਫੇਰੀ ਤੋਂ ਕਈ ਹਫ਼ਤਿਆਂ ਪਹਿਲਾਂ ਫਰਵਰੀ 2020 ਵਿਚ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button