Breaking NewsD5 specialInternationalNewsTop News

ਅਮਰੀਕਾ ਨੇ ਪਿਛਲੇ 24 ਘੰਟਿਆਂ ਵਿੱਚ ਲਗਭਗ 2,000 ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ

ਅਮਰੀਕਾ ਨੇ ਪਿਛਲੇ 24 ਘੰਟਿਆਂ ਵਿੱਚ ਕਾਬੁਲ ਹਵਾਈ ਅੱਡੇ ਤੋਂ ਲਗਭਗ 2,000 ਲੋਕਾਂ ਨੂੰ ਬਾਹਰ ਕੱਢਿਆ ਹੈ ਕਿਉਂਕਿ ਅਫਗਾਨਿਸਤਾਨ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਆਪਰੇਸ਼ਨ ਦੇ ਅੰਤ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।White House ਨੇ ਇਹ ਜਾਣਕਾਰੀ ਦਿੱਤੀ।White House ਨੇ ਕਿਹਾ ਕਿ ਅਮਰੀਕਾ ਨੇ 14 ਅਗਸਤ ਤੋਂ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਤਕਰੀਬਨ 1,13,500 ਲੋਕਾਂ ਨੂੰ ਕੱਢਣ ਵਿੱਚ ਸਹਾਇਤਾ ਕੀਤੀ ਹੈ। ਅਮਰੀਕਾ ਨੇ ਜੁਲਾਈ ਦੇ ਅੰਤ ਤੋਂ ਤਕਰੀਬਨ 119,000 ਲੋਕਾਂ ਸੁਰਖੀਅਤ ਜਗ੍ਹਾਂ ਤੇ ਭੇਜ ਦੀਤਾ ਗਿਆ ਹੈ।

ਹੁਣ ਰਹਿਣ ਗਈਆਂ ਸੜਕਾਂ ਜਾਮ, ਲਾਠੀਚਾਰਜ ਤੋਂ ਬਾਅਦ ਸੜਕਾਂ ‘ਤੇ ਆ ਗਏ ਲੋਕ, ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ

White House ਨੇ ਸ਼ਨੀਵਾਰ ਨੂੰ ਕਿਹਾ, “28 ਅਗਸਤ ਨੂੰ ਸਵੇਰੇ 3 ਵਜੇ (ਈਟੀਡੀ) ਤੋਂ ਤਕਰੀਬਨ 2,000 ਲੋਕਾਂ ਨੂੰ ਕਾਬੁਲ ਤੋਂ ਕੱਢਿਆ ਗਿਆ।” ਇਹ ਅਫਗਾਨਿਸਤਾਨ ਤੋਂ ਲਗਭਗ 1,400 ਲੋਕਾਂ ਨੂੰ ਕੱਢਣ ਲਈ 11 ਅਮਰੀਕੀ ਫੌਜੀ ਉਡਾਣਾਂ ਅਤੇ ਸਹਿਯੋਗੀ ਦੇਸ਼ਾਂ ਦੀਆਂ ਸੱਤ ਉਡਾਣਾਂ ਦੀ ਸਹਾਇਤਾ ਲੀਤੀ ਗਈ।ਆਰਮੀ ਆਪਰੇਸ਼ਨਲ ਟੈਸਟ ਕਮਾਂਡ ਦੇ ਮੇਜਰ ਜਨਰਲ ਹੈਂਕ ਟੇਲਰ ਨੇ ਕਿਹਾ, “ਉਨ੍ਹਾਂ ਪੁਰਸ਼ਾਂ ਅਤੇ ਅੋਰਤਾਂ ਦੀ ਬਹਾਦਰੀ ਕਾਰਨ ਹੁਣ ਵੱਡੀ ਗਿਣਤੀ ਵਿੱਚ ਲੋਕ ਸੁਰੱਖਿਅਤ ਹਨ ਜੋ ਅਮਰੀਕੀਆਂ ਅਤੇ ਕਮਜ਼ੋਰ ਅਫਗਾਨ ਨਾਗਰਿਕਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਲਈ ਹਰ ਰੋਜ਼ ਲੜਦੇ ਹਨ ਅਤੇ ਆਪਣੀ ਜਾਨ ਦੇ ਰਹੇ ਹਨ।

ਵਿਅਕਤੀ ਨੇ ਸੁਖਬੀਰ ਦੀ ਸਟੇਜ ‘ਤੇ ਸੁੱਟੀ ਜੁੱਤੀ, ਪਿਆ ਰੌਲਾ , ਮਿੰਟਾਂ ‘ਚ ਪੁਲਿਸ ਨੇ ਬੰਦਾ ਕਰਤਾ ਗੋਲ

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, “ਸਾਨੂੰ ਪੁਸ਼ਟ ਜਾਣਕਾਰੀ ਮਿਲੀ ਹੈ ਕਿ 14 ਅਗਸਤ ਤੋਂ ਬਾਅਦ ਘੱਟੋ ਘੱਟ 5,400 ਜਾਂ ਸੰਭਾਵਤ ਤੌਰ ‘ਤੇ ਹੋਰ ਅਮਰੀਕੀਆਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਗਿਆ ਹੈ।” ਇਨ੍ਹਾਂ ਵਿੱਚ ਲਗਭਗ 300 ਅਮਰੀਕਨ ਸ਼ਾਮਲ ਹਨ ਜਿਨ੍ਹਾਂ ਨੂੰ ਆਖਰੀ ਦਿਨ ਕੱਢਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button