SportsTop News

ਅਮਰੀਕਾ ਨੇ ਆਸਟ੍ਰੇਲੀਆ ਨੂੰ 2-0 ਨਾਲ ਹਰਾਇਆ

ਸਿਆਟਲ ਸਟੇਡੀਅਮ ਵਿਖੇ ਖੇਡੇ ਗਏ ਫੀਫਾ ਵਿਸ਼ਵ ਕੱਪ 2026 ਦੇ 32ਵੇਂ ਮੈਚ ‘ਚ ਅਮਰੀਕਾ ਨੇ ਆਸਟ੍ਰੇਲੀਆ ਨੂੰ 2-0 ਨਾਲ ਹਰਾਇਆ| ਦੋਵਾਂ ਟੀਮਾਂ ਵਲੋਂ ਇਕ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਤੇ ਦੋਵੇਂ ਹੀ ਹਮਲਾਵਰ ਖੇਡ ਖੇਡਦੀਆਂ ਦਿਖਾਈ ਦਿੱਤੀਆਂ| ਮੈਚ ਦੇ ਸ਼ੁਰੂਆਤੀ ਪਲਾਂ ‘ਚ ਹੀ ਕੁੱਝ ਅਜਿਹਾ ਹੋਇਆ ਕਿ ਆਸਟ੍ਰੇਲੀਆ ਨੇ ਸੋਚਿਆ ਨਹੀਂ ਸੀ| ਆਸਟ੍ਰੇਲੀਆ ਦੇ ਕੈਮਰਨ ਬਰਗੇਸ ਦੇ ਕਾਰਨ ਅਮਰੀਕਾ ਨੂੰ 1-0 ਦੀ ਬੜਤ ਪ੍ਰਾਪਤ ਹੋ ਗਈ| 11ਵੇਂ ਮਿੰਟ ਵਿਚ ਬਰਗੇਸ ਨੇ ਇਕ ਖੁਦ ਦਾ ਹੀ ਗੋਲ ਕਰਕੇ ਅਮਰੀਕਾ ਨੂੰ ਲੀਡ ਦਿਵਾਈ| ਇਸ ਇਕ ਲੀਡ ਤੋਂ ਬਾਅਦ ਅਮਰੀਕਾ ਨੇ ਪਹਿਲੇ ਅੱਧ ‘ਚ ਆਪਣਾ ਦਬਦਬਾ ਕਾਇਮ ਰੱਖਿਆ, ਜਦੋਂ ਕਿ ਆਸਟ੍ਰੇਲੀਆਈ ਵਾਪਸੀ ਦੇ ਮੌਕਿਆਂ ਦੀ ਭਾਲ ਕਰਦਾ ਦਿਖਾਈ ਦਿੱਤਾ| ਇਸ ਦੌਰਾਨ ਮੈਚ ਦੇ ਪਹਿਲੇ ਅੱਧ ਦੇ ਅੰਤ ਤੋਂ ਕੁੱਝ ਮਿੰਟ ਪਹਿਲਾਂ ਅਮਰੀਕਾ ਨੇ 43ਵੇਂ ਮਿੰਟ ‘ਚ ਆਪਣਾ ਦੂਜਾ ਗੋਲ ਕੀਤਾ| ਐਲੇਕਸ ਫ੍ਰੀਮੈਨ ਨੇ ਬਾਕਸ ਦੇ ਅੰਦਰੋਂ ਨੇੜਿਓਂ ਗੇਂਦ ਨੂੰ ਹੈੱਡ ਕਰਕੇ ਨੈੱਟ ‘ਚ ਪਹੁੰਚਾਇਆ| ਸ਼ੁਰੂ ਵਿਚ ਗੋਲ ਦੀ ਜਾਂਚ ਕੀਤੀ ਗਈ, ਪਰ ਵੀਡੀ ਸਮੀਖਿਆ ਤੋਂ ਬਾਅਦ, ਰੈਫਰੀ ਨੇ ਗੋਲ ਨੂੰ ਜਾਇਜ਼ ਠਹਿਰਾਇਆ| ਇਸ ਨਾਲ ਅਮਰੀਕਾ ਨੇ ਆਸਟ੍ਰੇਲੀਆ ਵਿਰੁੱਧ 2-0 ਦੀ ਲੀਡ ਦਰਜ ਕਰਦੇ ਹੋਏ ਪਹਿਲੇ ਅੱਧ ਦਾ ਅੰਤ ਕੀਤਾ| ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਆਸਟ੍ਰੇਲੀਆ ਨੇ ਕਈ ਕੋਸ਼ਿਸ਼ਾਂ ਕੀਤੀਆਂ ਲੇਕਿਨ ਉਹ ਇਨ੍ਹਾਂ ਨੂੰ ਗੋਲ ‘ਚ ਤਬਦੀਲ ਕਰਨ ‘ਚ ਨਾਕਾਮ ਰਹੇ| ਅੰਤ ਅਮਰੀਕਾ ਨੇ 2-0 ਨਾਲ ਲੀਡ ਬਰਕਰਾਰ ਰੱਖਦੇ ਹੋਏ ਇਕ ਸ਼ਾਨਦਾਰ ਜਿੱਤ ਦਰਜ ਕੀਤੀ|

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button