PunjabTop News

ਅਮਰੀਕਾ ਨਾਮੀ ਬਦਮਾਸ਼ ਬਿਸ਼ਨੋਈ ਤੇ SHO ਨਾਗਰਾ ਦੀ ਮੰਗੇਗਾ ਹਵਾਲਗੀ, 37 ਲੋਕਾਂ ਵਿਰੁੱਧ ਦਾਇਰ ਕੀਤੀ ਗਈ ਚਾਰਜਸ਼ੀਟ

ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਬਿਸ਼ਨੋਈ ਤੇ ਨਾਗਰਾ ਦੀ ਹਵਾਲਗੀ ਦੀ ਮੰਗ ਕਰੇਗਾ ਤੇ ਅਮਰੀਕਾ ਨਿਆਂ ਵਿਭਾਗ ਬਿਸ਼ਨੋਈ ਦੀ ਹਵਾਲਗੀ ਮੰਗਣ ਦੀ ਤਿਆਰੀ ‘ਚ ਹੈ।

ਗੈਂਗਸਟਰ ਬਿਸ਼ਨੋਈ ਇਸ ਸਮੇਂ ਅਹਿਦਾਬਾਦ ਦੀ ਜੇਲ੍ਹ ਵਿਚ ਬੰਦ ਹੈ। ਆਪ੍ਰੇਸ਼ਨ ਹਾਰਡ ਬਾਲ ਤਹਿਤ ਇਹ ਵੱਡਾ ਆਪ੍ਰੇਸ਼ਨ ਹੋਵੇਗਾ ਤੇ ਅਮਰੀਕਾ ਹਵਾਲਗੀ ਦੀ ਮੰਗ ਕਰੇਗਾ। ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਭਾਰਤ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰੇਗਾ। ਇਹ ਕਦਮ ਅਮਰੀਕਾ ਵੱਲੋਂ ਚਲਾਏ ਗਏ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਲਾਰੈਂਸ ਬਿਸ਼ਨੋਈ ਤੇ ਸਾਥੀ ਗੋਲਡੀ ਬਰਾੜ ਸਣੇ 37 ਸਾਥੀਆਂ ਵੱਲੋਂ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਚਲਾਉਣ, ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਫਿਰੌਤੀਆਂ ਮੰਗਣ ਤੇ ਕੈਨੇਡਾ ਵਿਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿਸ਼ ਰਚਣ ਹੇਠ ਗੰਭੀਰ ਹੇਠ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਹੁਣ ਲਗਾਤਾਰ ਅਮਰੀਕਾ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ।

ਪੰਜਾਬ ਦੇ ਟਾਂਡਾ ਪੁਲਿਸ ਸਟੇਸ਼ਨ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਵਿਚ ਲਗਭਗ 3.5 ਕਰੋੜ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਆਪਣੀ ਕੁਰਸੀ ਗੁਆਉਣੀ ਪਈ ਸੀ। ਹੁਸ਼ਿਆਰਪੁਰ ਦੇ SSP ਸੰਦੀਪ ਮਲਿਕ ਨੂੰ ਲਾਈਨ ਹਾਜ਼ਰ ਕੀਤੀ ਸੀ। ਦੋਸ਼ ਪੱਤਰ ਵਿਚ ਨਾਜ਼ਮਦ 36 ਵਿਅਕਤੀਆਂ ਵਿਚੋਂ 25 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਿਰਫ ਇਕ ਦਿਨ ਪਹਿਲਾਂ ਹੀ ਗੁਰਿੰਦਰਦੇਵ ਨੂੰ ਫਰਾਂਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਦਾ ਮੈਂਬਰ ਸੀ ਤੇ ਇਹ ਦੋਸ਼ ਹੈ ਕਿ ਉਸ ਨੇ ਕੈਨੇਡਾ ਵਿਚ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਈ ਫਾਇਰਿੰਗ ਦੀ ਘਟਨਾ ਵਿਚ ਸ਼ਾਮਲ ਸੀ। ਅਮਰੀਕੀ ਅਟਾਰਨੀ ਦਫਤਰ ਦੇ ਪਬਲਿਕ ਅਫੇਅਰ ਅਫਸਰ ਨੇ ਈ-ਮੇਲ ਰਾਹੀਂ ਪੁਸ਼ਟੀ ਕੀਤੀ ਹੈ ਕਿ ਲਾਰੈਂਸ ਦੀ ਹਵਾਲਗੀ ਲਈ ਅਮਰੀਕਾ ਅਪੀਲ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button