News

ਅਮਰੀਕਾ ਦੇ ਪ੍ਰਤੀਨਿਧ ਸਦਨ ਨੇ ਡੋਨਾਲਡ ਟਰੰਪ ਨੂੰ ਦਿੱਤਾ ਮਹਾਂਦੋਸ਼ੀ ਕਰਾਰ

ਵਾਸ਼ਿੰਗਟਨ, 19 ਦਸੰਬਰ : ਅਮਰੀਕਾ ਦੇ ਪ੍ਰਤੀਨਿਧ ਸਦਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਂਦੋਸ਼ੀ ਕਰਾਰ ਦਿੱਤਾ ਹੈ। ਉਹਨਾਂ ‘ਤੇ ਦੋਸ਼ ਹਨ ਕਿ ਉਹਨਾਂ ਸੱਤਾ ਦੀ ਦੁਰਵਰਤੋਂ ਕੀਤੀ ਅਤੇ ਕਾਂਗਰਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਰਾਹ ਵਿਚ ਰੁਕਾਵਟਾਂ ਖੜੀਆਂ ਕੀਤੀਆਂ।

ਇਹ ਵੀ ਵੇਖੋ : ਪੰਜਾਬ ‘ਚ ਵੱਡਾ Rail ਹਾਦਸਾ, ਡੱਬੇ ਸੜ੍ਹ ਕੇ ਸੁਆਹ | ਸਵਾਰੀਆਂ ‘ਚ ਹਾਹਾਕਾਰ

ਬੁੱਧਵਾਰ ਦੇਰ ਰਾਤ ਅਮਰੀਕਾ ਦੇ ਪ੍ਰਤੀਨਿਧ ਸਦਨ ਵਿਚ ਹੋਈ ਵੋਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਨੂੰ ਮਹਾਂਦੋਸ਼ੀ ਕਰਾਰ ਦੇਣ ਦੇ ਹੱਕ ਵਿਚ 230 ਅਤੇ ਵਿਰੋਧ ਵਿਚ 197 ਵੋਟਾਂ ਪਈਆਂ। ਇਹ ਵੋਟਾਂ ਸੱਤਾ ਦੀ ਦੁਰਵਰਤੋਂ ਦੇ ਦੋਸ਼ ਦੀਆਂ ਸਨ ਜਦਕਿ ਦੂਜੇ  ਰੁਕਾਵਟਾਂ ਖੜੀਆਂ ਕਰਨ ਦੇ ਮਾਮਲੇ ਵਿਚ ਟਰੰਪ ਦੇ ਖਿਲਾਫ 229 ਅਤੇ ਹੱਕ ਵਿਚ 198 ਵੋਟਾਂ ਪਈਆਂ।

ਇਹ ਵੀ ਵੇਖੋ : ਬਾਦਲਾਂ ਖਿਲਾਫ ਸ਼ਕਤੀ ਪ੍ਰਦਰਸ਼ਨ ‘ਚ ਢੀਂਡਸਾ ਦਾ ਧਮਾਕੇਦਾਰ ਭਾਸ਼ਣ, ਬਾਦਲਾਂ ਦੇ ਫਰੋਲੇ ਪੋਤੜੇ
ਪ੍ਰਤੀਨਿਧ ਸਦਨ ਵਿਚ ਡੈਮੋਕਰੈਟਿਕ ਪਾਰਟੀ ਦਾ ਬਹੁਮਤ ਹੈ ਤੇ  ਡੈਮੋਕਰੈਟਿਕ ਤੇ ਰਿਪਬਲਿਕਨ ਦੋਹਾਂ ਪਾਰਟੀਆਂ ਦੇ ਆਗੂਆਂ ਨੇ ਸਖਤੀ ਨਾਲ ਪਾਰਟੀ ਸਟੈਂਡ ਅਨੁਸਾਰ ਵੋਟਾਂ ਪਾਈਆਂ। ਹੁਣ ਇਹ ਮਾਮਲਾ ਅਮਰੀਕੀ ਸੈਨੇਟ ਕੋਲ ਜਾਵੇਗਾ ਜਿਥੇ ਰਾਸ਼ਟਰਪਤੀ ਟਰੰਪ ਦੀ ਪਾਰਟੀ ਰਿਪਬਲਿਕਨ ਕੋਲ ਬਹੁਮਤ ਹੈ। ਤੈਅ ਨਜ਼ਰ ਆ ਰਿਹਾ ਹੈ ਕਿ ਸੈਨੇਟ ਟਰੰਪ ਨੂੰ ਦੋਸ਼ ਮੁਕਤ ਕਰਾਰ ਦੇਵੇਗੀ, ਫਿਰ ਵੀ ਕੀ ਹੋਵੇਗਾ, ਇਹ ਆਉਂਦੇ ਦਿਨਾਂ ‘ਚ ਪਤਾ ਲੱਗੇਗਾ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button