Breaking NewsD5 specialInternationalNews

ਅਮਰੀਕਾ ਦੇ ਉੱਤਰੀ-ਪੂਰਬੀ ਵਾਸ਼ਿੰਗਟਨ ‘ਚ ਹੋਈ ਗੋਲੀਬਾਰੀ

ਅਮਰੀਕਾ: ਅਮਰੀਕਾ ਦੇ ਉੱਤਰੀ-ਪੂਰਬੀ ਵਾਸ਼ਿੰਗਟਨ ‘ਚ ਸੋਮਵਾਰ ਰਾਤ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਗਈ। ਘਟਨਾ ਕੈਪੀਟਲ ਹਿੱਲ ਤੋਂ ਬਹੁਤ ਦੂਰ ਨਹੀਂ ਹੋਈ।  ਅੱਜ ਵਾਸ਼ਿੰਗਟਨ ਡੀਸੀ ਦੇ ਉੱਤਰ-ਪੂਰਬੀ ਖੇਤਰ ਵਿੱਚ ਇੱਕ ਹਮਲਾਵਰ ਨੇ ਭੀੜ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਹਮਲਾਵਰ ਕੌਣ ਸੀ ਅਤੇ ਉਸ ਨੇ ਗੋਲੀ ਕਿਉਂ ਚਲਾਈ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।

Dr. Maninder Kaur Resign : VC ਤੋਂ ਬਾਅਦ ਸਿਹਤ ਮੰਤਰੀ ਤੰਗ ਚੰਨੀ ਦੀ ਭਾਬੀ ਦਿੱਤਾ ਅਸਤੀਫ਼ਾ | D5 Channel Punjabi

 ਜਦਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਸ਼ਿੰਗਟਨ ਡੀਸੀ ਪੁਲਿਸ ਮੁਤਾਬਕ ਇਹ ਘਟਨਾ ਕੰਡੋ ਕੰਪਲੈਕਸ ਵਿੱਚ ਵਾਪਰੀ। ਹਮਲਾਵਰ ਐਫ਼ ਐਵਨਿਉਂ ਐਨ ਈ ਦੇ 1500 ਬਲਾਕ ਵਿੱਚ ਬੈਨਿੰਗ ਕੋਰਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਦੌਰਾਨ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਅਨੁਸਾਰ ਗੋਲੀਬਾਰੀ ਸੋਮਵਾਰ ਰਾਤ ਕਰੀਬ 8.30 ਵਜੇ ਹੋਈ। ਐਮਪੀਡੀ ਦੇ ਮੁਖੀ ਰੌਬਰਟ ਕੌਂਟੀ ਨੇ ਗੋਲੀਬਾਰੀ ਵਿੱਚ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਇੱਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button