Breaking NewsD5 specialInternationalNewsPunjab

ਅਮਰੀਕਾ ‘ਚ ਰਹਿ ਰਹੇ ਇਸ ਸਿੱਖ ਨੌਜ਼ਵਾਨ ਨੇ ਆਪਣੀ ਜਾਨ ਗਵਾ ਬਚਾਈ ਤਿੰਨ ਬੱਚਿਆਂ ਦੀ ਜਾਨ

ਅਮਰੀਕਾ – ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ 29 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਜਾਨ ਦੇ ਗਿਆ।                                                         ਜਾਣਕਾਰੀ ਮੁਤਾਬਕ ਤਿੰਨ ਬੱਚੇ ਨਦੀ ਵਿੱਚ ਡੁੱਬ ਰਹੇ ਸਨ ਅਤੇ ਮਦਦ ਲਈ ਚੀਕ ਰਹੇ ਸਨ। ਜਦੋਂ ਇਹਨਾਂ ਬੱਚਿਾਂ ਦੀਆਂ ਚੀਕਾਂ ਮਨਜੀਤ ਸਿੰਘ ਨੇ ਸੁਣੀਆਂ ਤਾਂ ਉਸ ਨੇ ਨਾਲ ਹੀ ਕਿੰਗਜ਼ ਨਦੀ ਵਿਚ ਛਾਲ ਮਾਰ ਦਿੱਤੀ।
ਦੋ ਬੱਚਿਆ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ‘ਤੇ ਤੀਸਰੇ ਨੂੰ ਲੱਭਦਾ ਖੁਦ ਡੁੱਬ ਗਿਆ। ਤੀਜਾ ਬੱਚਾ 15 ਮਿੰਟ ਬਾਅਦ ਲੱਭਾ ਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਵਿਖੇ ਮੌਤ ਨਾਲ ਲੜਾਈ ਲੜ ਰਿਹਾ ਹੈ। ਮਨਜੀਤ ਸਿੰਘ ਦੋ ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਗਿਆ ਸੀ ਅਤੇ ਹਾਲ ਹੀ ਵਿੱਚ ਫਰਿਜਨੋ ਦੇ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਈਸੰਸ ਲੈਣ ਲਈ ਸਿਖਲਾਈ ਲੈ ਰਿਹਾ ਸੀ।                                       ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ, ਓਥੇ ਮਨਜੀਤ ਸਿੰਘ ਦੇ ਪਰਉਪਕਾਰੀ ਕਾਰਨਾਮੇ ਦੀ ਸਿਫ਼ਤ ਹੋ ਰਹੀ ਹੈ। ਮਨਜੀਤ ਸਿੰਘ ਨੇ ਆਪਣੀ ਜਾਨ ਦੇ ਕੇ ਸਿੱਖਾਂ ਦਾ ਨਾਮ ਅਮਰੀਕਨ ਭਾਈਚਾਰੇ ਵਿੱਚ ਉੱਚਾ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button