InternationalTop News
ਅਮਰੀਕਾ-ਕੈਨੇਡਾ ਵਪਾਰਕ ਜੰਗ ਨੇ ਛੋਟੇ ਕਾਰੋਬਾਰੀ ਝੰਬੇਦੋਵੇਂ ਮੁਲਕਾਂ ਦੀ ਖਿੱਚੋਤਾਣ ‘ਚ ਕਾਰੋਬਾਰੀ ਫਸੇ

ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਜੰਗ ਨੇ ਛੋਟੇ ਕਾਰੋਬਾਰੀਆਂ ਲਈ ਵਧੇਰੇ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਛੋਟੇ ਕਾਰੋਬਾਰੀ ਦੋਵੇਂ ਮੁਲਕਾਂ ਦੀ ਖਿੱਚੋਤਾਣ ਵਿਚਾਲੇ ਫਸ ਗਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ‘ਤੇ 20 ਅਰਬ ਡਾਲਰ ਦੇ ਕਰੀਬ ਟੈਰਿਫ ਲਾਏ ਜਾਣ ਮਗਰੋਂ ਕੈਨੇਡਾ ਨੇ ਵੀ ਜਵਾਬੀ ਟੈਰਿਫ ਲਗਾ ਦਿੱਤੇ ਹਨ। ਕੈਨੇਡਾ ਦੀ ਕਾਰਵਾਈ ਦੇ ਜਵਾਬ ‘ਚ ਹੁਣ ਟਰੰਪ ਨੇ ਕਿਹਾ ਹੈ ਕਿ ਉਹ ਸ਼ਰਾਬ, ਚੋਣਵੇਂ ਮੋਟਰਸਾਈਕਲਾਂ ਅਤੇ ਡੇਅਰੀ ਉਤਪਾਦਾਂ ‘ਤੇ ਪਾਬੰਦੀ ਲਾਏਗਾ। ਇਸ ਰੋਕ ਕਾਰਨ ਛੋਟੇ ਕਾਰੋਬਾਰੀਆਂ, ਜੋ ਸਰਹੱਦ ਪਾਰ ਵਿਕਣ ਵਾਲੇ ਸਾਮਾਨ ‘ਤੇ ਨਿਰਭਰ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵਸਤਾਂ ‘ਤੇ 50 ਫੀਸਦ ਤੱਕ ਟੈਕਸ ਅਤੇ ਇਰਾਨ ਜੰਗ ਕਾਰਨ ਤੇਲ ਕੀਮਤਾਂ ਦੇ ਵਧ ਰਹੇ ਅਸਰ ਕਾਰਨ ਵੱਡਾ ਪ੍ਰਭਾਵ ਪਵੇਗਾ। ਵਰਮੌਂਟ ‘ਚ ਜੈਸਪਰ ਹਿੱਲ ਫਾਰਮ ਦੇ ਸਹਿ-ਬਾਨੀ ਮਤੇਇਓ ਕਹਿਲਰ ਨੇ ਕਿਹਾ ਕਿ ਪਨੀਰ ਨੂੰ ਭਾਵੇਂ ਅਮਰੀਕਾ ਦੇ ਨਵੇਂ ਟੈਰਿਫਾਂ ‘ਚ ਸ਼ਾਮਲ ਨਹੀਂ ਕੀਤਾ ਗਿਆ ਪਰ ਉਸ ਦੀਆਂ ਕੈਨੇਡਾ ‘ਚ ਕਾਰੋਬਾਰ ਫੈਲਾਉਣ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਉਸ ਮੁਤਾਬਕ ਲੋਕਾਂ ਨੇ ਅਮਰੀਕੀ ਵਸਤਾਂ ਦਾ ਬਾਈਕਾਟ ਕਰ ਦਿੱਤਾ ਹੈ ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਵੈਨਕੂਵਰ ਆਧਾਰਿਤ ਰੀਵਾਈਵਲ ਸਟਿਲਵਰਕਸ ਵੱਲੋਂ ਵੋਦਕਾ, ਵ੍ਹਿਸਕੀ ਅਤੇ ਹੋਰ ਸ਼ਰਾਬ ਤਿਆਰ ਕਰਨ ਵਾਲੇ ਸਾਜ਼ੋ-ਸਾਮਾਨ ਦਾ ਨਿਰਮਾਣ ਕੀਤਾ ਜਾਂਦਾ ਹੈ। ਕੰਪਨੀ ਦੇ ਸਹਿ-ਬਾਨੀ ਡਾਰਸੀ ਲੇਨ ਨੇ ਕਿਹਾ ਕਿ ਪਿਛਲੇ ਮਹੀਨੇ ਤੱਕ ਉਸ ਦੇ ਸਾਜ਼ੋ-ਸਾਮਾਨ ਬਿਨਾਂ ਟੈਰਿਫ ਤੋਂ ਅਮਰੀਕਾ ਦਾਖ਼ਲ ਹੁੰਦੇ ਸਨ ਪਰ ਹੁਣ 50 ਫ਼ੀਸਦ ਟੈਕਸ ਲੱਗੇਗਾ। ਲੇਨ ਨੇ ਕਿਹਾ ਕਿ ਉਹ ਹੁਣ ਦੂਜਾ ਕੰਮ ਦੇਖ ਰਹੇ ਹਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.