IndiaTop News

ਅਮਰੀਕਾ-ਇੰਡੀਆ ਟ੍ਰੇਡ ਡੀਲ ਲਗਭਗ ਫਾਈਨਲ, ਅਕਤੂਬਰ ‘ਚ ਭਾਰਤ ਆਉਣਗੇ ਰੂਬੀਓ

ਅਮਰੀਕਾ ਤੇ ਭਾਰਤ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੇਡ ਡੀਲ ਹੁਣ ਲਗਭਗ ਫਾਈਨਲ ਸਟੇਜ ‘ਤੇ ਪਹੁੰਚ ਗਈ ਹੈ। ਭਾਰਤ ‘ਚ ਅਮਰੀਕਾ ਦੇ ਐਂਬੈਸਡਰ ਸਰਜੀਓ ਗੋਰ ਨੇ ਕਿਹਾ ਕਿ ਡੀਲ ਦੇ ਜ਼ਿਆਦਾਤਰ ਹਿੱਸਿਆਂ ‘ਤੇ ਸਿਧਾਂਤਕ ਤੌਰ ‘ਤੇ ਸਹਿਮਤੀ ਬਣ ਚੁੱਕੀ ਹੈ। ਹੁਣ ਸਿਰਫ਼ ਲੀਗਲ ਤੇ ਟੈਕਨੀਕਲ ਭਾਸ਼ਾ ਨਾਲ ਜੁੜੇ ਕੁਝ ਪੁਆਇੰਟਸ ਨੂੰ ਫਾਈਨਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਕਤੂਬਰ ‘ਚ ਇੱਕ ਵਾਰ ਫਿਰ ਭਾਰਤ ਆਉਣਗੇ।
ਦਿ ਇਕਨਾਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ‘ਚ ਗੋਰ ਨੇ ਕਿਹਾ ਕਿ ਟ੍ਰੇਡ ਡੀਲ ਵਿੱਚ ‘ਸਿਧਾਂਤਕ ਤੌਰ ‘ਤੇ ਲਗਭਗ ਸਭ ਕੁਝ’ ਪੂਰਾ ਹੋ ਚੁੱਕਾ ਹੈ। ਅਮਰੀਕਾ ਫਿਲਹਾਲ ਡੀਲ ਦੇ ਕੁਝ ਟੈਕਸਟ ਨੂੰ ਦੁਬਾਰਾ ਸੈੱਟ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡੀਲ ਨੂੰ ਫਾਈਨਲ ਹੋਣ ‘ਚ ਸਮਾਂ ਇਸ ਲਈ ਲੱਗ ਰਿਹਾ ਹੈ ਕਿਉਂਕਿ ਲੀਗਲ ਤੇ ਟੈਕਨੀਕਲ ਭਾਸ਼ਾ ਨੂੰ ਠੀਕ ਕਰਨਾ ਬਾਕੀ ਹੈ।
ਸਰਜੀਓ ਗੋਰ ਨੇ ਕਿਹਾ ਕਿ ਭਾਰਤ ਅਮਰੀਕਾ ਲਈ ਬਹੁਤ ਅਹਿਮ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮਈ ‘ਚ ਪੰਜ ਦਿਨਾਂ ਦੇ ਭਾਰਤ ਦੌਰੇ ‘ਤੇ ਆਏ ਸਨ ਤੇ ਹੁਣ ਅਕਤੂਬਰ ‘ਚ ਕਈ ਦਿਨਾਂ ਦੇ ਇੱਕ ਹੋਰ ਦੌਰੇ ‘ਤੇ ਭਾਰਤ ਆਉਣਗੇ। ਗੋਰ ਦੇ ਮੁਤਾਬਕ ਕਿਸੇ ਚੋਟੀ(ਟੌਪ) ਦੇ ਅਮਰੀਕੀ ਅਧਿਕਾਰੀ ਦਾ ਇੰਨੇ ਘੱਟ ਸਮੇਂ ‘ਚ ਦੁਬਾਰਾ ਭਾਰਤ ਆਉਣਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਅਹਿਮੀਅਤ ਦਿਖਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ-ਅਮਰੀਕਾ ਰਿਲੇਸ਼ਨ ਆਉਣ ਵਾਲੇ ਸਮੇਂ ‘ਚ ਗਲੋਬਲ ਲੈਵਲ ‘ਤੇ ਅਹਿਮ ਭੂਮਿਕਾ ਨਿਭਾਉਣਗੇ। ਅਮਰੀਕਾ ਚਾਹੁੰਦਾ ਹੈ ਕਿ ਉਸ ਦੇ ਟੌਪ ਅਧਿਕਾਰੀ ਭਾਰਤ ਦੇ ਨਾਲ ਲਗਾਤਾਰ ਸੰਪਰਕ ‘ਚ ਰਹਿਣ ਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਅੱਗੇ ਵਧਾਇਆ ਜਾਵੇ।ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ 100 ਫੀਸਦੀ ਟੈਰਿਫ਼ ਲਗਾਉਣ ਦੀ ਅਮਰੀਕੀ ਕਾਂਗਰਸ ਦੀ ਪਹਿਲ ‘ਤੇ ਵੀ ਗੋਰ ਨੇ ਸਫਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਨੂੰ ਕਾਂਗਰਸ ‘ਚ ਰਿਪਬਲਿਕਨ ਤੇ ਡੈਮੋਕ੍ਰੈਟਸ ਦੋਵਾਂ ਦਾ ਸਮਰਥਨ ਮਿਲ ਰਿਹਾ ਹੈ, ਪਰ ਇਸ ਨੂੰ ਵ੍ਹਾਈਟ ਹਾਊਸ ਦੀ ਪਹਿਲ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਦੇ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤਰ੍ਹਾਂ ਦੇ ਟੈਰਿਫ਼ ਦੀ ਵਕਾਲਤ ਨਹੀਂ ਕੀਤੀ ਹੈ। ਗੋਰ ਨੇ ਕਿਹਾ ਕਿ ਟਰੰਪ ਰੂਸ-ਯੂਕਰੇਨ ਯੁੱਧ ਖ਼ਤਮ ਕਰਵਾਉਣ ਲਈ ਸ਼ੁਰੂ ਤੋਂ ਹੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਯੁੱਧ ਨੂੰ ਦੋਵਾਂ ਪੱਖਾਂ ਲਈ ਗੰਭੀਰ ਤ੍ਰਾਸਦੀ ਦੱਸਦੇ ਹੋਏ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਇਹ ਸੰਘਰਸ਼ ਜਲਦ ਖ਼ਤਮ ਹੋਵੇ।
ਸਰਜੀਓ ਗੋਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਸ਼ਤੇ ਨੂੰ ‘ਗਹਿਰੀ ਤੇ ਪਰਸਨਲ ਦੋਸਤੀ’ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੋਵੇਂ ਨੇਤਾ ਤੇਜ਼ੀ ਨਾਲ ਫੈਸਲੇ ਲੈਣ ਤੇ ਰਿਜ਼ਲਟ ਹਾਸਲ ਕਰਨ ‘ਤੇ ਜ਼ੋਰ ਦਿੰਦੇ ਹਨ। ਗੋਰ ਦੇ ਮੁਤਾਬਕ ਟਰੰਪ ਇਸ ਗੱਲ ਨੂੰ ਵੀ ਯਾਦ ਰੱਖਦੇ ਹਨ ਕਿ 2020 ਦੇ ਅਮਰੀਕੀ ਰਾਸ਼ਟਰਪਤੀ ਚੋਣ ‘ਚ ਹਾਰ ਤੋਂ ਬਾਅਦ ਜਦੋਂ ਉਹ ਚਾਰ ਸਾਲ ਸੱਤਾ ਤੋਂ ਬਾਹਰ ਰਹੇ, ਉਦੋਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀ ਆਲੋਚਨਾ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸੇ ਭਰੋਸੇ ਤੇ ਪਰਸਨਲ ਰਿਸ਼ਤੇ ਦੀ ਵਜ੍ਹਾ ਨਾਲ ਭਾਰਤ-ਅਮਰੀਕਾ ਰਿਲੇਸ਼ਨ ਮਜ਼ਬੂਤ ਬਣੇ ਹੋਏ ਹਨ।ਅਮਰੀਕਾ-ਚੀਨ ਰਿਲੇਸ਼ਨ ਤੇ ਪਾਕਿਸਤਾਨ ਨਾਲ ਅਮਰੀਕੀ ਰਿਸ਼ਤਿਆਂ ‘ਤੇ ਗੋਰ ਨੇ ਕਿਹਾ ਕਿ ਦੇਸ਼ਾਂ ਨੂੰ ਆਪਣੇ ਗੁਆਂਢੀ ਚੁਣਨ ਦਾ ਆਪਸ਼ਨ ਨਹੀਂ ਹੁੰਦਾ। ਅਮਰੀਕਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਆਪਣੇ ਬਾਈਲੇਟਰਲ ਰਿਲੇਸ਼ਨ ਬਣਾਈ ਰੱਖਦਾ ਹੈ ਤੇ ਮੌਜੂਦਾ ਸਰਕਾਰਾਂ ਨਾਲ ਕੰਮ ਕਰਨਾ ਉਸ ਦੀ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button