InternationalTop News
ਅਫਰੀਕੀ ਦੇਸ਼ ਅੰਗੋਲਾ ਵਿਖੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਕੀਤਾ ਗ੍ਰਿਫ਼ਤਾਰ

ਪੰਜਾਬ ਤੇ ਹਰਿਆਣਾ ਵਿਚ ਲੋੜੀਂਦੇ ਦੋ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਫਰੀਕੀ ਦੇਸ਼ ਅੰਗੋਲਾ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਅਫਰੀਕੀ ਦੇਸ਼ ਅੰਗੋਲਾ ਵਿਖੇ ਜੋ ਪੰਜਾਬ ਤੇ ਹਰਿਆਣਾ ਵਿਚ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਦੋ ਗੈਂਗਸਟਰਾਂ ਨੂੰ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਵਰਿੰਦਰ ਉਰਫ ਜੋਬਨ ਸਡੋਕ ਅਤੇ ਮਨਜੋਤ ਦੇ ਤੌਰ ‘ਤੇ ਹੋਈ ਹੈ । ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਵਰਿੰਦਰ ਪੰਜਾਬ ਵਿਚ ਕਤਲ ਦੇ ਚਾਰ ਸਨਸਨੀਖੇਜ਼ ਮਾਮਲਿਆਂ ਵਿੱਚ ਲੋੜੀਂਦਾ ਸੀ, ਜਦਕਿ ਮਨਜੋਤ ਹਰਿਆਣਾ ਵਿਚ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ ।
ਦੱਸਿਆ ਜਾਂਦਾ ਹੈ ਕਿ ਦੋਵੇਂ ਗੋਪੀ ਘਨਸ਼ਿਆਮਪੁਰੀਆ ਅਤੇ ਡੋਨੀ ਬੱਲ ਗੈਂਗ ਦੇ ਸਰਗਰਮ ਮੈਂਬਰ ਹਨ । ਪੰਜਾਬ ਸਰਕਾਰ ਨੇ ਵਰਿੰਦਰ ਦੀ ਗ੍ਰਿਫ਼ਤਾਰੀ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ । ਵਿਦੇਸ਼ੀ ਧਰਤੀ ‘ਤੇ ਚਲਾਏ ਗਏ ਆਪ੍ਰੇਸ਼ਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਹੈ । ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਗੈਂਗਸਟਰਾਂ ‘ਤੇ ਪੁਲਸ ਦੀ ਪਕੜ ਹੋਰ ਮਜ਼ਬੂਤ ਹੋਈ ਹੈ । ਪੰਜਾਬ ਪੁਲਸ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਵਿਰੁੱਧ `ਰੈੱਡ ਕਾਰਨਰ ਨੋਟਿਸ`ਜਾਰੀ ਕਰਵਾਏ ਸਨ ਅਤੇ ਉਹ ਲਗਾਤਾਰ ਅੰਤਰਰਾਸ਼ਟਰੀ ਏਜੰਸੀਆਂ ਦੇ ਸੰਪਰਕ ਵਿੱਚ ਸੀ ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.