Breaking NewsD5 specialIndiaInternationalNewsTop News

ਅਪ੍ਰੈਲ ‘ਚ ਭਾਰਤ ਆਉਣਗੇ ਬ੍ਰਿਟਿਸ਼ PM Boris Johnson, ਇੰਡੋ-ਪੈਸੀਫਿਕ ਖੇਤਰ ‘ਤੇ ਵੱਡੀ ਚਰਚਾ ਦੀ ਉਮੀਦ

ਲੰਡਨ : ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਅਪ੍ਰੈਲ ਦੇ ਅੰਤ ‘ਚ ਭਾਰਤ ਆਉਣਗੇ। ਖਾਸ ਗੱਲ ਹੈ ਕਿ Brexit ਤੋਂ ਬਾਅਦ ਜਾਨਸਨ ਦਾ ਇਹ ਪਹਿਲਾ ਅੰਤਰਰਾਸ਼ਟਰੀ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਗਣਤੰਤਰ ਦਿਨ ਦੇ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਉਨ੍ਹਾਂ ਦਾ ਭਾਰਤ ਆਉਣਾ ਤੈਅ ਸੀ ਪਰ ਕੋਰੋਨਾ ਵਾਇਰਸ ਮਾਮਲੇ ਫਿਰ ਵੱਧਣ ਕਾਰਨ ਉਨ੍ਹਾਂ ਨੇ ਯਾਤਰਾ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ, ਤੱਦ ਉਨ੍ਹਾਂ ਨੇ ਜਲਦੀ ਹੀ ਭਾਰਤ ਆਉਣ ਦੀ ਗੱਲ ਕਹੀ ਸੀ।

ਡੱਲੇਵਾਲ ਤੇ ਯੋਗਰਾਜ ਨੇ ਘੇਰਿਆ ਗਰੇਵਾਲ,ਪੱਤਰਕਾਰਾਂ ਸਾਹਮਣੇ ਕਰਾਈ ਤਸੱਲੀ!

ਖ਼ਬਰਾਂ ਦੇ ਅਨੁਸਾਰ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੇ ਦਫ਼ਤਰ ਦੇ ਹਵਾਲੇ ਤੋਂ ਉਨ੍ਹਾਂ ਦੇ ਦੌਰੇ ਦੀ ਜਾਣਕਾਰੀ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਆਉਣ ਵਾਲੇ ਸਾਲਾਂ ਲਈ ਸਰਕਾਰ ਦੀ ਨੀਤੀ ਦੀ ਏਕੀਕ੍ਰਿਤ ਸਮੀਖਿਆ ਦੇ ਹਿੱਸੇ ਦੇ ਰੂਪ ਵਿੱਚ ਇੰਡੋ – ਪ੍ਰਸ਼ਾਂਤ ਖੇਤਰ ਦੇ ਵੱਲ ਆਪਣਾ ਧਿਆਨ ਕੇਂਦਰਤ ਕਰੇਗੀ। ਸਰਕਾਰ ਦੇ ਅਨੁਸਾਰ, ਇਹ ਖੇਤਰ ਵੱਡੇ ਪੱਧਰ ‘ਤੇ ਦੁਨੀਆ ਦੇ ਭੂ-ਰਾਜਨੀਤਿਕ ਕੇਂਦਰ ਦੀ ਨੁਮਾਇੰਦਗੀ ਕਰਦਾ ਹੈ।

ਵੱਡੇ ਕਿਸਾਨ ਲੀਡਰ ਨੇ ਠੋਕੀ ਕੇਂਦਰ ਦੀ ਮੰਜੀ ! ਅੰਬਾਨੀ-ਅਡਾਨੀ ਵੀ ਦਿੱਤੇ ਲਪੇਟ! ਭਾਜਪਾ ਨੂੰ ਛਿੜੀ ਕੰਬਣੀ !

ਬ੍ਰਿਟੇਨ ਦੇ ਪ੍ਰਧਾਨਮੰਤਰੀ ਵਲੋਂ ਭਾਰਤ ਯਾਤਰਾ ਦੀ ਪੁਸ਼ਟੀ ਦੋ ਦੌਰੇ ਦੇ ਰੱਦ ਹੋਣਤੋਂ ਬਾਅਦ ਹੋਈ ਹੈ। ਉਸ ਦੌਰਾਨ ਬ੍ਰਿਟੇਨ ‘ਚ ਕੋਵਿਡ – 19 ਦੇ ਮਾਮਲੇ ਵੱਧਣ ਦੇ ਚਲਦੇ ਜਾਨਸਨ ਨੇ ਭਾਰਤ ਦੌਰਾ ਰੱਦ ਕਰ ਦਿੱਤਾ ਸੀ। ਜਨਵਰੀ ‘ਚ ਉਹ ਦੋਵਾਂ ਦੇਸ਼ਾਂ ਦੇ ਵਿੱਚ ਕੰਮ-ਕਾਜ ਦੀ ਚਰਚਾ ਨੂੰ ਵਧਾਉਣ ਦੇ ਇਰਾਦੇ ਨਾਲ ਪਹੁੰਚ ਰਹੇ ਸਨ। ਡਾਉਨਿੰਗ ਸਟ੍ਰੀਟ ਨੇ ਘੋਸ਼ਣਾ ਕੀਤੀ ਸੀ ਕਿ ਜਾਨਸਨ ਜਨਵਰੀ 2021 ਨੂੰ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਯਾਤਰਾ ਕਰਨਗੇ। ਇਹ ਪੂਰੇ ਯੂਨਾਈਟਡ ਕਿੰਗਡਮ ਵਿੱਚ ਨੌਕਰੀਆਂ ਅਤੇ ਨਿਵੇਸ਼ਾਂ ਦਾ ਸਮਰਥਨ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button