PunjabTop News

Defamation Case on AAP Leader : ਮਾਣਹਾਨੀ ਮਾਮਲੇ ‘ਚ ਆਪ ਆਗੂ ਸੰਜੇ ਸਿੰਘ ਹੋਏ ਅੰਮ੍ਰਿਤਸਰ ਕੋਰਟ ‘ਚ ਪੇਸ਼, ਬਿਕਰਮ ਮਜੀਠੀਆ ਨੇ ਮੈਡੀਕਲ ਆਧਾਰ ‘ਤੇ ਪੇਸ਼ੀ ਤੋਂ ਮੰਗੀ ਛੂਟ

ਅੰਮ੍ਰਿਤਸਰ : ਮਾਣਹਾਨੀ ਮਾਮਲੇ ‘ਚ ਆਪ ਆਗੂ ਸੰਜੇ ਸਿੰਘ ਅੰਮ੍ਰਿਤਸਰ ਕੋਰਟ ‘ਚ ਪੇਸ਼ ਹੋਣ ਪਹੁੰਚੇ। ਸੰਜੇ ਸਿੰਘ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਇਕ ਨਸ਼ੇ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਸੰਜੇ ਸਿੰਘ ਅਤੇ ‘ਆਪ’ ਕਨਵੀਰ ਅਰਵਿੰਦ ਕੇਜਰੀਵਾਲ ਉੱਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ | ਮਾਮਲੀ ਦੇ ਪੈਰਵੀ ਕਰ ਰਹੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਅੱਜ ਬਿਕਰਮ ਮਜੀਠੀਆ ਨੇ ਸੰਜੇ ਸਿੰਘ ਨੂੰ ਕੋਰਟ ‘ਚ ਪਛਾਣ ਕਰਨੀ ਸੀ, ਪਰ ਉਹ ਕਿਸੇ ਕਾਰਨ ਕੋਰਟ ਨਹੀਂ ਪਹੁੰਚ ਸਕੇ।

Tarn Taran News : ਕਸੂਤੇ ਫਸੇ ਪੁਲਿਸ ਮੁਲਾਜ਼ਮ, ਅਦਾਲਤ ਦਾ ਫ਼ੈਸਲਾ, ਡਿੱਗੀ ਗਾਜ | D5 Channel Punjabi

ਦੱਸਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਨੇ ਮੈਡੀਕਲ ਆਧਾਰ ‘ਤੇ ਪੇਸ਼ੀ ਤੋਂ ਛੂਟ ਮੰਗੀ ਸੀ। ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਆਗੂਆਂ ਨੇ ਬਿਕਰਮ ਮਜੀਠੀਆ ‘ਤੇ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ। ਇਹ ਇਲਜ਼ਾਮ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ‘ਆਪ’ ਆਗੂ ਆਸ਼ੀਸ਼ ਖੇਤਾਨ ਨੇ ਵੀ ਲਗਾਏ ਸਨ ਪਰ ਬਾਅਦ ‘ਚ ਉਨ੍ਹਾਂ ਨੇ ਮਾਫ਼ੀ ਮੰਗ ਲਈ ਸੀ ਪਰ ਸੰਜੇ ਸਿੰਘ ਆਪਣੇ ਬਿਆਨ ‘ਤੇ ਕਾਇਮ ਸਨ। ਸੰਜੇ ਸਿੰਘ ਮਾਮਲੇ ‘ਚ ਕਈ ਵਾਰ ਪੇਸ਼ ਹੋ ਚੁੱਕੇ ਹਨ। ਅੱਜ ਮਜੀਠੀਆ ਦੇ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਮੁਲਤਵੀ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button