Breaking NewsD5 specialIndiaNewsPoliticsPunjab

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਅਖਬਾਰਾਂ ਅਤੇ ਟੀ.ਵੀ.ਚੈਨਲਾਂ ‘ਤੇ ਅਪਰਾਧੀ ਮਾਮਲਿਆ ਸਬੰਧੀ ਜਾਣਕਾਰੀ ਦੇਣ ਬਾਰੇ ਸਮਾਂ ਸਾਰਣੀ ‘ਚ ਸੋਧ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇਛੁੱਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧੀ ਮਾਮਲਿਆ/ ਜਿਨ੍ਹਾ ਮਾਮਲਿਆਂ ਵਿੱਚ ਉਨ੍ਹਾ ਨੂੰ ਕੋਰਟ ਵੱਲੋਂ ਸਜਾ ਸੁਣਾਈ ਜਾ ਚੁਕੀ ਹੈ, 10-10-2018 ਅਤੇ 06-03-2020 ਨੂੰ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਇਸ਼ਤਿਹਾਰ ਦੇਣ ਸਬੰਧੀ ਪ੍ਰੀਕਿਰਿਆ ਨੂੰ ਹੋਰ ਸਪਸ਼ਟ ਕਰਦਿਆਂ ਪੱਤਰ ਜਾਰੀ ਕੀਤਾ ਹੈ।

ਸਿੱਖ ਕੌਮ ਲਈ ਜਥੇਦਾਰ ਦਾਦੂਵਾਲ ਦਾ ਵੱਡਾ ਐਲਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਸ਼ਤਿਹਾਰ ਦੇਣ ਸਬੰਧੀ ਨਵੀ ਸਮਾਂ ਸਾਰਣੀ ਅਨੁਸਾਰ ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੋਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨ ਤਿੰਨ ਵਾਰ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਤਿੰਨ ਤਿੰਨ ਵਾਰ ਚਲਾਈ ਜਾਣ ਵਾਲੇ ਇਨ੍ਹਾਂ ਇਸਤਿਹਾਰਾਂ ਦੀ ਛਪਾਈ ਸਭ ਤੋਂ ਪਹਿਲਾਂ ਨਾਮਜਦਗੀ ਸਬੰਧੀ ਪੱਤਰ ਵਾਪਸ ਲੈਣ ਦੀ ਤੈਅ ਆਖਰੀ ਮਿਤੀ ਤੋਂ ਚਾਰ ਦਿਨ ਪਹਿਲਾਂ, ਦੂਸਰੀ ਵਾਰ ਨਾਮਜਦਗੀ ਸਬੰਧੀ ਪੱਤਰ ਵਾਪਸ ਲੈਣ ਦੀ ਤੈਅ ਆਖਰੀ ਮਿਤੀ ਤੋਂ 5 ਤੋਂ 8 ਦਿਨਾਂ ਦੋਰਾਨ ਅਤੇ ਤੀਸਰੀ ਤੇ ਆਖਰੀ ਵਾਰ ਚੋਣ ਪ੍ਰੀਕਿਰਿਆ ਦੇ 9ਵੇਂ ਦਿਨ ਤੋਂ ਲੈ ਕੇ ਚੋਣ ਪ੍ਰਚਾਰ ਸਮਾਪਤੀ ਵਾਲੇ ਦਿਨਾਂ ਦੋਰਾਨ ਕਰਵਾਈ ਜਾਣੀ ਹੈ।

🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ

ਇਸ ਤੋਂ ਇਲਾਵਾ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਉਮੀਦਵਾਰ ਨਿਰਵਿਰੋਧ ਚੁਣਿਆ ਜਾਂਦਾ ਹੈ ਅਤੇ ਉਸ ਦਾ ਵੀ ਅਪਰਾਧਿਕ ਪਿਛੋਕੜ ਰਹਾ ਹੈ ਤਾਂ ਉਸ ਨੂਂ ਟਿਕਟ ਦੇਣ ਵਾਲੀ ਪਾਰਟੀ ਅਤੇ ਉਮੀਦਵਾਰ ਵੱਲੋਂ ਕਮਿਸ਼ਨ ਵੱਲੋਂ ਜਾਰੀ ਨਵੀ ਸਮਾਂ ਸਾਰਣੀ ਅਨੁਸਾਰ ਅਖਬਾਰਾਂ ਅਤੇ ਟੀਵੀ ਚੈਨਲ ਤੇ ਇਸ਼ਤਿਹਾਰ ਦਿੱਤਾ ਜਾਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button