ਅਨੋਖਾ ਰਿਵਾਜ ਇੱਥੇ ਲਾੜੀ ਦੀ ਨਹੀਂ ਲਾੜੇ ਦੀ ਹੁੰਦੀ ਹੈ ਵਿਦਾਈ
ਅਸੀ ਅਕਸਰ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਹੁੰਦੀ ਹਨ ਪਰ ਸਾਡੇ ਦੇਸ਼ ਵਿੱਚ ਇੱਕ ਅਜਿਹੀ ਜਗ੍ਹਾ ਵੀ ਹਨ ਜਿੱਥੇ ਕੁੜੀ ਦੀ ਨਹੀਂ ਸਗੋਂ ਲਾੜੇ ਦੀ ਵਿਦਾਈ ਹੁੰਦੀ ਹੈ। ਸਾਡੇ ਦੇਸ਼ ‘ਚ ਇੱਕ ਇਲਾਕਾ ਇਹੋਂ ਜਿਹਾ ਹੈ ਜਿੱਥੇ ਦੇ ਲੋਕ ਭਾਰਤ ਦੇ ਬਾਕੀ ਹਿੱਸਿਆਂ ‘ਚ ਰਹਿ ਰਹੇ ਲੋਕਾਂ ਨਾਲੋਂ ਕਾਫ਼ੀ ਅਲੱਗ ਹਨ। ਮੇਘਾਲਿਆ ‘ਚ ਤਿੰਨ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ – ਗਾਰੋ, ਖਾਸੀ ਤੇ ਹੋਰ ਜਾਤੀਆਂ ‘ਚ ਵਿਆਹ ਤੋਂ ਬਾਅਦ ਮੁੰਡੇ ਨੂੰ ਵਿਦਾ ਕੀਤਾ ਜਾਂਦਾ ਹੈ। ਉਥੇ ਇਹ ਸੱਭਿਅਤਾ ਪਿਛਲੇ 2000 ਸਾਲ ਤੋਂ ਹੋ ਰਹੀ ਹੈ। ਉਥੋਂ ਦੇ ਰਹਿਣ ਦੇ ਲੋਕਾਂ ਦੇ ਅਨੁਸਾਰ ਇਹ ਸੱਭਿਅਤਾ ਉਨ੍ਹਾਂ ਦੇ ਪੂਰਵਜਾਂ ਦੇ ਸਮੇ ਤੋਂ ਹੀ ਚਲ ਰਹੀ ਹੈ।
Read Also ਇੱਥੇ ਭਰਾ ਨਾਲ ਹੁੰਦਾ ਹੈ ਭੈਣ ਦਾ ਵਿਆਹ
ਇਹ ਪ੍ਰੰਪਰਾ ਬਹੁਤ ਜ਼ਿਆਦਾ ਮਜਬੂਤ ਹੈ , ਜੇਕਰ ਕੋਈ ਪੰਜਾਬ ਦਾ ਮੁੰਡਾ ਮੇਘਾਲਿਆ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵਿਆਹ ਤੋਂ ਬਾਅਦ ਕੁੜੀ ਦੇ ਘਰ ਰਹਿਣਾ ਪਵੇਗਾ। ਕੁੜੀ ਦਾ ਜਨਮ ਹੋਣ ਤੇ ਹੁੰਦਾ ਹੈ ਜਸ਼ਨ -ਖਾਸੀ ਦੇ ਭਾਈਚਾਰੇ ‘ਚ ਜੇਕਰ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਹੈ ਤਾਂ ਬੜੀ ਧੂਮਧਾਮ ਨਾਲ ਜਸ਼ਨ ਮਨਾਏ ਜਾਂਦੇ ਹਨ। ਇਥੇ ਲੜਕੀ ਦੇ ਨਾਮ ਤੇ ਵੀ ਵੰਸ਼ ਚਲਦਾ ਹੈ ਮਤਲਬ ਜੇ ਕਿਸੇ ਦੇ ਘਰ ਬੱਚਾ ਹੁੰਦਾ ਹੈ ਤਾਂ ਉਹ ਬੱਚਾ ਆਪਣੀ ਮਾਂ ਦਾ ਨਾਮ ਸਰਨੇਮ ਤੇ ਵਜੋਂ ਲਗਾਉਂਦਾ ਹੈ। ਮਾਤਾ ਪਿਤਾ ਦੀ ਜਾਇਦਾਦ ਤੇ ਕੁੜੀ ਦਾ ਹੱਕ ਹੁੰਦਾ ਹੈ।
ਰਿਵਾਜ ਦੇ ਅਨੁਸਾਰ ਪਰਿਵਾਰ ਦੀ ਸਭ ਤੋਂ ਛੋਟੀ ਕੁੜੀ ਨੂੰ ਜਾਇਦਾਦ ਮਿਲਦੀ ਹੈ। ਕੁੜੀ ਆਪਣੀ ਮਰਜੀ ਨਾਲ ਉਸ ਜਾਇਦਾਦ ਦਾ ਹਿੱਸਾ ਆਪਣੇ ਭਰਾਵਾਂ ਜਾਂ ਕਿਸੇ ਹੋਰ ਨੂੰ ਵੀ ਦੇ ਸਕਦੀ ਹੈ। ਇਥੋਂ ਦੀਆਂ ਕੁੜੀਆਂ ਆਪਣੀਆਂ ਪਸੰਦ ਦਾ ਕੰਮ ਕਰ ਸਕਦੀਆਂ ਹਨ ਤੇ ਰਾਤ ਨੂੰ ਆਰਾਮ ਨਾਲ ਘੁੰਮ ਸਕਦੀਆਂ ਹਨ। ਇਥੋਂ ਦੀਆਂ ਔਰਤਾਂ ਛੋਟੀਆਂ ਛੋਟੀਆਂ ਦੁਕਾਨਾਂ ਚਲਾਉਂਦੀਆਂ ਹਨ। ਇਥੇ ਦਹੇਜ਼ ਵਰਗਾ ਕੁੱਝ ਵੀ ਨਹੀਂ ਹੈ ਕੁੜੀਆਂ ਨੂੰ ਬਰਾਬਰ ਦਾ ਹੱਕ ਮਿਲਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.