Breaking NewsD5 specialInternationalNews

ਅਨਮੋਲ ਕੌਰ ਨਾਰੰਗ ਅਮਰੀਕਾ ‘ਚ ਵੈਸਟ ਪੁਆਇੰਟ ਅਕੈਡਮੀ ਤੋਂ ਪਹਿਲੀ ਪੰਜਾਬਣ ਹੋਈ ਗ੍ਰੈਜੁਏਟ

ਅਮਰੀਕਾ ਵਿੱਚ ਸਿੱਖਾਂ ਨੂੰ ਇੱਕ ਹੋਰ ਮਾਣ ਪ੍ਰਾਪਤ ਹੋਇਆ ਹੈ। ਸਿੱਖ ਵਿਸ਼ਵ ਭਰ ‘ਚ ਆਪਣੀਆਂ ਪ੍ਰਾਪਤੀਆਂ ਹਾਸਲ ਕਰਕੇ ਹਮੇਸ਼ਾ ਹੀ ਆਪਣੇ ਭਾਈਚਾਰੇ, ਸੂਬੇ ਅਤੇ ਦੇਸ਼ ਦਾ ਮਾਣ ਨਾਲ ਸਿਰ ਉੱਚਾ ਕਰਦੇ ਹਨ। ਕੋਰੋਨਾ ਵਾਇਰਸ ਸੰਕਟ ਦੀ ਸਥਿਤੀ ਦੌਰਾਨ ਪਹਿਲੀ ਸਿੱਖ ਮਹਿਲਾ ਅਨਮੋਲ ਕੌਰ ਨਾਰੰਗ ਨੇ ਇਤਿਹਾਸ ਰਚਦਿਆਂ ਵੈਸਟ ਪੁਆਇੰਟ – ਯੂਐਸ ਮਿਲਟਰੀ ਅਕੈਡਮੀ ਤੋਂ ਆਪਣੀ ਡਿਗਰੀ ਹਾਸਲ ਕੀਤੀ ਹੈ। 2nd ਲੈਫਟੀਨੈਂਟ ਅਨਮੋਲ ਕੌਰ ਆਪਣੀ ਟਰੇਨਿੰਗ ਤੋਂ ਬਾਅਦ ਸਾਰੇ ਪੁਰਸ਼ਾਂ ਅਤੇ ਮਹਿਲਾ ਅਧਿਕਾਰੀਆਂ ਦੀ ਅਗਵਾਈ ਕਰਨਗੀਆਂ।

BIG NEWS | ਪੰਜਾਬ ਸਰਕਾਰ ਦਾ ਵੱਡਾ ਝਟਕਾ, ਚੁੱਪ ਚੁਪੀਤੇ ਲਿਆ ਫ਼ੈਸਲਾ | Captain Amarinder Singh

ਜਦੋਂ ਹੀ ਇਹ ਖੁਸ਼ੀ ਦੀ ਖਬਰ ਸਾਹਮਣੇ ਆਈ ਤਾਂ ਉਦੋਂ ਹੀ ਟਵੀਟਰ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆ। ਇਸ ਤੋਂ ਪਹਿਲਾਂ ਸਿੱਖ ਨੌਜਵਾਨ ਜੁਝਾਰ ਸਿੰਘ ਨੂੰ ਹੇਅਵਰਡ ਪੁਲਿਸ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਹੋਇਆ ਸੀ। ਅਲਮੇਡਾ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨਾਲ ਸਬੰਧਤ 167ਵੀਂ ਪੁਲਿਸ ਅਕੈਡਮੀ ਤੋਂ ਟਰੇਨਿੰਗ ਪੂਰੀ ਕਰਨ ਵਾਲੇ ਜੁਝਾਰ ਸਿੰਘ ਪੁਰੀ ਅਲਮੇਡਾ ਕਾਊਂਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਣ ਕੇ ਨਿਕਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button