Breaking NewsD5 specialNewsPoliticsPunjab

ਅਧਿਆਪਕਾਂ ਨੇ ਐੱਸ.ਪੀ. ਦੀ ਬਾਂਹ ਤੋੜੀ!, ਪਟਿਆਲੇ ‘ਚ ਵਰ੍ਹੀ ਡਾਂਗ, ਚੰਡੀਗੜ੍ਹ ਤੱਕ ਚਰਚੇ (ਵੀਡੀਓ)

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਅਧਿਆਪਕਾਂ ਨੇ ਬੀਤੇ ਦਿਨ ਜੋ ਪ੍ਰਦਰਸ਼ਨ ਕੀਤਾ, ਉਸ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕੀਤੇ ਹਨ। ਇਹ ਉਹੀ ਸਰਕਾਰ ਹੈ ਜਿਸ ਨੇ ਘਰ ਘਰ ਨੌਕਰੀ ਦਾ ਵੀ ਵਾਅਦਾ ਕੀਤਾ ਸੀ ਪਰ ਅਧਿਆਪਕਾਂ ਨੂੰ ਸੜ੍ਹਕਾਂ ‘ਤੇ ਲਿਆ ਕੇ ਕਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਇਹ ਸਮਝ ਤੋਂ ਪਰੇ ਹੈ ਖੈਰ, ਅਧਿਆਪਕਾਂ ਦਾ ਇਹ ਰੋਹ ਤੁਸੀਂ ਵੇਖ ਰਹੇ ਹੋ, ਜਿਸ ਨੇ ਸਰਕਾਰ ਦੀ ਨੀਂਦ ਉਡਾਈ। ਇਸ ਦੌਰਾਨ ਪੁਲਿਸ ਨੇ ਅਧਿਆਪਕਾਂ ਨੂੰ ਖਦੇੜਨ ਲਈ, ਡਾਂਗਾਂ ਵਰ੍ਹਾਈਆਂ ਤੇ ਜਲ ਤੋਪਾਂ ਨਾਲ ਵੀ ਜ਼ਖ਼ਮੀਂ ਕੀਤਾ ਕਈ ਅਧਿਆਪਕ ਹਸਪਤਾਲ ‘ਚ ਜ਼ੇਰੇ ਇਲਾਜ ਨੇ। ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਜ਼ਖ਼ਮੀ ਅਧਿਆਪਕਾਂ ਨੂੰ ਭਰਤੀ ਕਰਵਾਇਆ ਗਿਆ ਹੈ।

Read Also ਭਰਤੀ ਕੀਤੇ ਅਧਿਆਪਕਾਂ ਦਾ ਹਾਲ ਵੇਖ ਲਉ, ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਕਰਦੇ ਨੇ…!

ਅਧਿਆਪਕਾਂ ਨਾਲ ਹੋਏ ਟਕਰਾਅ ‘ਚ ਪੁਲਿਸ ਦੇ ਆਲਾ ਅਧਿਕਾਰੀ ਤੇ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਐੱਸ.ਪੀ. ਹੈੱਡ ਕੁਆਰਟਰ ਹਰਵਿੰਦਰ ਸਿੰਘ ਵਿਰਕ ਦੀ ਬਾਂਹ ਦੀ ਹੱਡੀ ਟੁੱਟ ਗਈ। ਜਿੰਨਾਂ ਨੂੰ ਵੀ ਇਲਾਜ ਲਈ ਰਜਿੰਦਰਾ ਹਸਪਤਾਲ ਲਿਆਂਦਾ ਗਿਆ। ਪੁਲਿਸ ਤੇ ਅਧਿਆਪਕਾਂ ‘ਚ ਤਕਰਾਰ ਹੋਣ ਤੋਂ ਬਾਅਦ, ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਏਨੀ ਵੱਡੀ ਭੀੜ ਅਧਿਆਪਕਾਂ ਦੀ ਮੁੱਖ ਮੰਤਰੀ ਦੇ ਸ਼ਹਿਰ ‘ਚ ਆ ਪਹੁੰਚੇਗੀ। ਇਕ ਪਾਸੇ ਬਸੰਤ ਪੰਚਮੀ ਦਾ ਤਿਉਹਾਰ ਤੇ ਦੂਜੇ ਪਾਸੇ ਅਧਿਆਪਕਾਂ ਦਾ ਜੰਗਨੁਮਾ ਪ੍ਰਦਰਸ਼ਨ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ। ਖੈਰ, ਵਿਰੋਧੀਆਂ ਨੇ ਵਿਰੋਧ ਕੀਤਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਸ ਨੂੰ ਸਰਕਾਰ ਦਾ ਤਸ਼ੱਦਦ ਕਰਾਰ ਦਿੱਤਾ।

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਹਮਲਾਵਰ ਰੁਖ਼ ਅਪਣਾਉਂਦਿਆਂ, ਇਸ ਨੂੰ ਕੈਪਟਨ ਸਰਕਾਰ ਦਾ ਅਣਮਨੁੱਖੀ ਕਾਰਾ ਦੱਸਿਆ। ਮੋਤੀ ਮਹਿਲ ਵੱਲ ਵਧਦੇ ਅਧਿਆਪਕਾਂ ਨੂੰ ਰੋਕਣ ਲਈ ਹਰ ਹੀਲਾ ਵਰਤਿਆ ਗਿਆ। ਬੈਰੀਕੇਡ ਵੀ ਲਾਏ ਗਏ, ਜਲ ਤੋਪਾਂ ਦੇ ਨਾਲ ਡਾਂਗਾਂ ਵੀ ਚਲਾਈਆਂ ਗਈਆਂ ਪਰ ਅਧਿਆਪਕ ਲਗਾਤਾਰ ਡਟੇ ਰਹੇ। ਹੁਣ ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਜੁਟੀ ਕਾਂਗਰਸ ਲਈ ਇਹ ਵੱਡੀ ਚੁਣੌਤੀ ਖੜੀ ਹੋ ਗਈ ਹੈ। ਅਧਿਆਪਕਾਂ ਦੀ ਲਲਕਾਰ ਨੇ ਬਾਕੀ ਵਰਗਾਂ ਨੂੰ ਵੀ ਸਰਕਾਰ ਖ਼ਿਲਾਫ਼ ਝੰਡਾ ਚੁੱਕਣ ਲਈ ਹਲੂਣ ਦਿੱਤਾ ਹੈ, ਇਸ ਲਈ ਸਮਾਂ ਸਰਕਾਰ ਲਈ ਸੁਖਾਵਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button