EntertainmentBreaking NewsD5 specialIndiaNewsTop News

ਅਦਾਕਾਰ Rajinikanth ਨੇ ਕੀਤਾ ਰਾਜਨੀਤੀ ਛੱਡਣ ਦਾ ਐਲਾਨ 

ਨਵੀਂ ਦਿੱਲੀ : ਦੱਖਣੀ ਭਾਰਤ ਦੇ ਸੁਪਰ ਸਟਾਰ ਅਤੇ ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਰਾਜਨੀਤੀ ‘ਚ ਨਾ ਆਉਣ ਦਾ ਅਹਿਮ ਫੈਸਲਾ ਲੈ ਲਿਆ ਹੈ। ਸੋਮਵਾਰ ਨੂੰ ਇਸਦਾ ਐਲਾਨ ਕਰਦੇ ਹੋਏ ਰਜਨੀਕਾਂਤ ਨੇ ਬਣਾਏ ਗਏ ਸੰਗਠਨ ਰਜਨੀ ਮੱਕਲ ਮੰਡਰਮ ( RMM) ਨੂੰ ਵੀ ਭੰਗ ਕਰ ਦਿੱਤਾ। ਰਜਨੀਕਾਂਤ ਨੇ ਕਿਹਾ ਕਿ ਭਵਿੱਖ ‘ਚ ਫਿਰ ਰਾਜਨੀਤੀ ‘ਚ ਆਉਣ ਦਾ ਉਨ੍ਹਾਂ ਦਾ ਕੋਈ ਪਲੈਨ ਨਹੀਂ ਹੈ। ਦੱਸ ਦਈਏ ਕਿ ਸਿਹਤ ਕਾਰਨਾਂ ਕਰਕੇ ਅਦਾਕਾਰ ਰਜਨੀਕਾਂਤ ਨੇ ਪਿਛਲੇ ਦਿਨੀਂ ਰਾਜਨੀਤੀ ਤੋਂ ਦੂਰੀ ਬਣਾ ਲਈ ਸੀ।

ਅਸਮਾਨੋਂ ਧਰਤੀ ‘ਤੇ ਆਈ ਖਤਰਨਾਲ ਸ਼ੈਅ,ਮਿੰਟਾਂ ‘ਚ ਕਰਤਾ ਸਭ ਕੁਝ ਤਬਾਹ || D5 Channel Punjabi

ਰਜਨੀਕਾਂਤ ਨੇ 29 ਦਸੰਬਰ 2020 ਨੂੰ ਐਲਾਨ ਕੀਤਾ ਸੀ ਕਿ ਉਹ ਰਾਜਨੀਤੀ ‘ਚ ਨਹੀਂ ਆਉਣਗੇ ਪਰ ਹਾਲ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਜਨੀਤੀ ਛੱਡਣ ਦੇ ਆਪਣੇ ਫੈਸਲੇ ‘ਤੇ ਫਿਰ ਤੋਂ ਵਿਚਾਰ ਕਰਨਗੇ। ਅਦਾਕਾਰ ਨੇ ਕਿਹਾ ਸੀ ਕਿ ਉਹ ਰਜਨੀ ਮੱਕਲ ਮੰਡਰਮ (RMM) ਦੇ ਜ਼ਿਲ੍ਹਾਂ ਸਕੱਤਰਾਂ ਦੇ ਨਾਲ ਰਾਜਨੀਤੀ ‘ਚ ਆਉਣ ਦੇ ਬਾਰੇ ‘ਚ ਚਰਚਾ ਕਰਨਗੇ। ਰਜਨੀਕਾਂਤ ਦੇ ਫਿਰ ਤੋਂ ਰਾਜਨੀਤੀ ‘ਚ ਆਉਣ ਦੀਆਂ ਚਰਚਾਵਾਂ ਦੇ ‘ਚ ਤਾਮਿਲਨਾਡੂ ਦੀ ਰਾਜਨੀਤੀ ‘ਚ ਹਲਚਲ ਪੈਦਾ ਹੋ ਗਈ ਸੀ। ਦਸਬੰਰ 2020 ‘ਚ ਰਜਨੀਕਾਂਤ ਨੇ ਖੁਦ ਕਿਹਾ ਸੀ ਕਿ ਉਹ ਜਨਵਰੀ 2021 ‘ਚ ਪਾਰਟੀ ਲਾਂਚ ਕਰਨਗੇ । ਇਹ ਸਭ ਤਾਮਿਲਨਾਡੂ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣਾ ਸੀ ਪਰ ਦਸੰਬਰ ਦੇ ਆਖਰੀ ਹਫਤੇ ‘ਚ ਰਜਨੀਕਾਂਤ ਨੇ ਕਿਹਾ ਕਿ ਉਹ ਰਾਜਨੀਤੀ ‘ਚ ਸ਼ਾਮਿਲ ਨਹੀਂ ਹੋਣਗੇ। ਉਸ ਤੋਂ ਬਾਅਦ ਰਜਨੀਕਾਂਤ ਦੇ ਸੰਗਠਨ ਦੇ ਕਈ ਮੈਬਰਾਂ ਨੇ DMK ਸਮੇਤ ਹੋਰ ਪਾਰਟੀਆਂ ਨੂੰ ਜੁਆਇਨ ਕਰ ਲਿਆ ਸੀ।

ਕਿਸਾਨਾਂ ਨੇ ਘੇਰਲਿਆ ਬੀਜੇਪੀ ਲੀਡਰ,ਫੇਰ ਗੰਨਮੇਨ ਨੇ ਕੱਢਲਿਆ ਪਿਸਟਲ || D5 Channel Punjabi

ਦੱਸ ਦਈਏ ਕਿ ਪਿਛਲੇ ਸਾਲ ਇੱਕ ਚਿੱਠੀ ‘ਚ ਰਜਨੀਕਾਂਤ ਨੇ ਕਿਹਾ ਸੀ, ਮੈਨੂੰ ਇਹ ਦੱਸਦੇ ਹੋਏ ਦੁੱਖ ਹੈ ਕਿ ਮੈਂ ਇੱਕ ਰਾਜਨੀਤਿਕ ਪਾਰਟੀ ਸ਼ੁਰੂ ਨਹੀਂ ਕਰਾਂਗਾ। ਉਨ੍ਹਾਂ ਨੇ ਕਿਹਾ ਸੀ ਕਿ ਇਹ ਫੈਸਲਾ ਭਾਰੀ ਦਿਲੋਂ ਲਿਆ ਹੈ। ਉਨ੍ਹਾਂ ਨੇ ਆਪਣੇ ਫੈਸਲੇ ਨੂੰ ਲੈ ਕੇ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਵੱਲ ਇਸ਼ਾਰਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, ਜੇਕਰ ਮੈਂ ਲੋਕਾਂ ਨਾਲ ਮਿਲਦਾ ਹਾਂ ਅਤੇ ਸਥਾਪਤ ਹੁੰਦਾ ਹਾਂ ਤਾਂ ਜੋ ਲੋਕ ਮੇਰੇ ਨਾਲ ਰਹਿਣਗੇ ਉਨ੍ਹਾਂ ਨੂੰ ਵੀ ਸੰਘਰਸ਼ ਕਰਨਾ ਪਵੇਗਾ ਅਤੇ ਉਹ ਜੀਵਨ ਦੀ ਸ਼ਾਂਤੀ ਦੇ ਨਾਲ – ਨਾਲ ਪੈਸਾ ਵੀ ਖੋਹ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button