Breaking NewsD5 specialIndiaNewsTop News

ਸੁਪਰਫਾਸਟ ਸਪੀਡ ਲਈ Zomato ਬੁਆਏ ਨੂੰ ਇਨਾਮ ‘ਚ ਮਿਲੀ ਬਾਇਕ, ਇੰਨ੍ਹੇ ਘੱਟ ਸਮੇਂ ‘ਚ ਪਹੁੰਚਾਇਆ ਸੀ ਆਰਡਰ

ਹੈਦਰਾਬਾਦ : ਤੇਲੰਗਾਨਾ (Telangana) ਦੇ ਹੈਦਰਾਬਾਦ (Hyderabad) ਤੋਂ ਦਰਿਆਦਿਲੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਸ਼ਖਸ ਨੇ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਬਾਈਕ ਦਵਾਉਣ ਲਈ 73 ਹਜ਼ਾਰ ਰੁਪਏ ਦਾ ਫੰਡ ਇਕੱਠਾ ਕੀਤਾ ਅਤੇ ਤੋਹਫੇ ‘ਚ ਉਸਨੂੰ ਬਾਇਕ ਦਿੱਤੀ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ( Viral News) ਬਣਿਆ ਹੋਇਆ ਹੈ।

ਹੁਣੇ-ਹੁਣੇ ਆਈ ਮੰਦਭਾਗੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ, ਕੇਂਦਰ ‘ਤੇ ਭੜਕੇ ਕਿਸਾਨ!

ਸੁਪਰਫਾਸਟ ਸਪੀਡ ਨਾਲ ਪਹੁੰਚਾਇਆ ਚਾਹ ਦਾ ਆਰਡਰ
ਦੱਸ ਦਈਏ ਕਿ ਹੈਦਰਾਬਾਦ ਦੇ ਕੋਟੀ ਇਲਾਕੇ ‘ਚ ਰਹਿਣ ਵਾਲੇ ਰਾਬਿਨ ਮੁਕੇਸ਼ ਨੇ ਬੀਤੀ 14 ਜੂਨ ਨੂੰ ਫੂਡ ਡਿਲੀਵਰੀ ਐਪ ਜ਼ੋਮੈਟੋ ਦੇ ਜ਼ਰੀਏ ਇੱਕ ਚਾਹ ਆਰਡਰ ਕੀਤੀ ਸੀ। ਇਹ ਆਰਡਰ ਡਿਲੀਵਰੀ ਬੁਆਏ ਮੋਹੰਮਦ ਅਕੀਲ ਨੂੰ ਮਿਲਿਆ ਸੀ। ਦੱਸ ਦਈਏ ਕਿ ਰਾਬਿਨ ਮੁਕੇਸ਼ ਇੱਕ ਆਈਟੀ ਕੰਪਨੀ ‘ਚ ਕੰਮ ਕਰਦੇ ਹਨ।

ਹਾਈਕਮਾਨ ਨੇ ਭੇਜਿਆ ਫਰਮਾਨ,ਕੋਲ ਸੱਦੇ 6 ਮੰਤਰੀ ਤੇ 5 MLA,ਕਾਂਗਰਸ ‘ਚ ਵੱਡਾ ਫੇਰਬਦਲ

ਡਿਲੀਵਰੀ ਬੁਆਏ ਦੀ ਸਪੀਡ ਤੋਂ ਹੈਰਾਨ ਰਹਿ ਗਿਆ ਗ੍ਰਾਹਕ
ਰਾਬਿਨ ਮੁਕੇਸ਼ ਨੇ ਦੱਸਿਆ ਕਿ ਉਹ ਇਸ ਸਮੇਂ ਘਰ ਤੋਂ ਕੰਮ ਕਰ ਰਹੇ ਹਨ। ਰਾਤ ਕਰੀਬ 10 ਵਜੇ ਉਨ੍ਹਾਂ ਨੇ ਇੱਕ ਚਾਹ ਦਾ ਆਰਡਰ ਦਿੱਤਾ ਸੀ। ਇਹ ਆਰਡਰ ਡਿਲੀਵਰੀ ਬੁਆਏ ਮੋਹੰਮਦ ਅਕੀਲ ਨੂੰ ਮਿਲਿਆ ਸੀ, ਜੋ ਆਰਡਰ ਦੇਣ ਤੋਂ 15 ਮਿੰਟ ਦੇ ਅੰਦਰ ਮੇਰੇ ਅਪਾਰਟਮੈਂਟ ਦੇ ਹੇਠਾਂ ਸੀ। ਉਸਨੇ ਮੈਨੂੰ ਕਾਲ ਕੀਤਾ ਕਿ ਸਰ ਮੈਂ ਪਹੁੰਚ ਗਿਆ ਹਾਂ। ਮੈਂ ਉਸਦੇ ਆਰਡਰ ਪਹੁੰਚਾਉਣ ਦੀ ਸਪੀਡ ਤੋਂ ਹੈਰਾਨ ਹੋ ਗਿਆ।

🔴LIVE|| ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ‘ਚ ਐਂਟਰੀ ‘ਤੇ ਭੜਕੇ ਵਿਰੋਧੀ!ਸੱਦ ਲਈਆਂ ਮੀਟਿੰਗਾਂ! ਮੋਦੀ ਸਰਕਾਰ ਵੀ ਹੈਰਾਨ!

ਬਾਰਿਸ਼ ‘ਚ ਸਾਈਕਲ ਤੇ ਆਇਆ ਸੀ ਡਿਲੀਵਰੀ ਬੁਆਏ
ਉਨ੍ਹਾਂ ਨੇ ਅੱਗੇ ਕਿਹਾ ਕਿ ਫਿਰ ਮੈਂ ਪੌੜੀਆਂ ਤੋਂ ਹੇਠਾਂ ਗਿਆ ਅਤੇ ਉੱਥੇ ਇੱਕ ਜਵਾਨ ਡਿਲੀਵਰੀ ਬੁਆਏ ਨੂੰ ਦੇਖਿਆ। ਉਸਦਾ ਨਾਮ ਮੋਹੰਮਦ ਅਕੀਲ ਸੀ। ਮੈਂ ਦੇਖਿਆ ਕਿ ਉਹ ਇੱਕ ਸਾਈਕਲ ਤੇ ਆਇਆ ਸੀ। ਉਸ ਸਮੇਂ ਬਾਰਿਸ਼ ਵੀ ਹੋ ਰਹੀ ਸੀ ਪਰ ਭਿੱਜਣ ਦੀ ਪਰਵਾਹ ਕੀਤੇ ਬਿਨ੍ਹਾਂ ਅਕੀਲ 15 ਮਿੰਟ ਦੇ ਅੰਦਰ ਮੇਰਾ ਆਰਡਰ ਲੈ ਆਇਆ। ਮੇਰਾ ਆਰਡਰ ਸਮੇਂ ਤੇ ਲਿਆਉਣ ਲਈ ਉਸਨੇ ਬਹੁਤ ਤੇਜ਼ੀ ਨਾਲ ਆਪਣੀ ਸਾਈਕਲ ਚਲਾਈ।

ਆਹ ਚੀਜ਼ ਬਣਾਉਂਦੀ ਹੈ ਬੰਦੇ ਨੂੰ ਲੀਡਰ ! ਕਾਮਯਾਬ ਹੋਣ ਦਾ ਤਰੀਕਾ! ਦੇਖੋ ਵੀਡੀਓ !

ਰਾਬਿਨ ਨੇ ਕਿਹਾ ਕਿ ਅਕੀਲ ਨੇ ਉਸਨੂੰ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਡਿਲੀਵਰੀ ਬੁਆਏ ਦਾ ਕੰਮ ਕਰ ਰਿਹਾ ਹੈ। ਉਹ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਲੋਕਾਂ ਦੇ ਆਰਡਰ ਪਹੁੰਚਾਉਂਦਾ ਹੈ। ਇਸ ਤੋਂ ਬਾਅਦ ਰਾਬਿਨ ਨੇ ਅਕੀਲ ਦੀ ਇੱਕ ਫੋਟੋ ਖਿੱਚੀ ਅਤੇ ਉਸਨੂੰ ਫੇਸਬੁਕ ‘ਤੇ ਅਪਲੋਡ ਕਰ ਦਿੱਤਾ। ਰਾਬਿਨ ਨੇ ਲੋਕਾਂ ਤੋਂ ਅਕੀਲ ਦੀ ਲਈ ਬਾਇਕ ਖਰੀਦਣ ਦੀ ਮਦਦ ਮੰਗੀ।

ਮੁੱਖ ਮੰਤਰੀ ਫਸਿਆ ਕਸੂਤਾ,ਅਕਾਲੀ ਲੀਡਰ ਦੇ ਸਿੱਧੇ ਸਵਾਲ, | D5 Punjabi Channel

ਦੇਖਦੇ ਹੀ ਦੇਖਦੇ 12 ਘੰਟਿਆਂ ਦੇ ਅੰਦਰ ਅਕੀਲ ਦੀ ਬਾਇਕ ਖਰੀਦਣ ਲਈ 73 ਹਜ਼ਾਰ ਰੁਪਏ ਇਕੱਠੇ ਹੋ ਗਏ। ਫਿਰ ਉਨ੍ਹਾਂ ਪੈਸਿਆਂ ਨਾਲ ਰਾਬਿਨ ਨੇ ਅਕੀਲ ਲਈ ਇੱਕ ਟੀਵੀਐਸ ਐਕਸਐਲ ਬਾਇਕ ਖਰੀਦੀ। ਫੰਡ ‘ਚੋ ਬਚੇ 5 ਹਜ਼ਾਰ ਰੁਪਏ ਵੀ ਰਾਬਿਨ ਨੇ ਅਕੀਲ ਨੂੰ ਉਸਦੀ ਕਾਲਜ਼ ਫੀਸ ਲਈ ਦੇ ਦਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button