Breaking NewsD5 specialIndiaNewsPoliticsPunjab

ਅਜਨਾਲਾ ਤੋਂ ਬਾਅਦ ਹੁਣ ਬ੍ਰਹਮਪੁਰਾ ਦਾ ਪੁੱਤਰ ਕੈਮਰੇ ਅੱਗੇ, ਟਕਸਾਲੀਆਂ ‘ਚ ਫੁੱਟ

ਅੰਮ੍ਰਿਤਸਰ : ਅਕਾਲੀ ਦਲ ਟਕਸਾਲੀ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬੋਨੀ ਅਜਨਾਲਾ ਦੁਆਰਾ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਿਲ ਹੋਣ ਨਾਲ ਟਕਸਾਲੀ ਪਾਰਟੀ ‘ਤੇ ਕੋਈ ਅਸਰ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਬੋਨੀ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋ ਗਏ ਸਨ। ਅੱਜ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਿਲ ਹੋ ਗਏ ਹਨ।

Ajnala ਤੋਂ ਬਾਅਦ ਹੁਣ Brahampura ਦਾ ਪੁੱਤਰ ਕੈਮਰੇ ਅੱਗੇ | ਟਕਸਾਲੀਆਂ ‘ਚ ਫੁੱਟ

ਉਨ੍ਹਾਂ ਨੇ ਕਿਹਾ ਕਿ ਰਤਨ ਸਿੰਘ ਅਜਨਾਲਾ, ਬ੍ਰਹਮਪੁਰਾ ਅਤੇ ਹੋਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਸਹੁੰ ਚੁੱਕ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਸੀ ਪਰ ਬੋਨੀ ਅਜਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਦੁਬਾਰਾ ਸ਼ਾਮਿਲ ਹੋਣ ਨਾਲ ਅਜਨਾਲਾ ਪਰਿਵਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੋਨੀ ਪੰਜਾਬ ‘ਚ ਨਸ਼ਾ ਤਸਕਰੀ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਬੁਰਾ- ਭਲਾ ਕਹਿੰਦੇ ਸਨ ਪਰ ਕੁਰਸੀ ਦੇ ਲਾਲਚ ‘ਚ ਉਹ ਟਕਸਾਲੀ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਬਾਦਲ ‘ਚ ਸ਼ਾਮਿਲ ਹੋਏ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button