Breaking NewsD5 specialIndiaNewsTop News

ਦਿੱਲੀ ‘ਚ ਅੱਜ ਤੋਂ ਨੌਜਵਾਨਾਂ ਦਾ ਵੈਕਸੀਨੇਸ਼ਨ ਬੰਦ, ਸਟਾਕ ਖ਼ਤਮ ਹੋਣ ‘ਤੇ ਚੁੱਕਿਆ ਗਿਆ ਇਹ ਕਦਮ : CM Kejriwal

ਨਵੀਂ ਦਿੱਲੀ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ‘ਚ ਵੈਕਸੀਨ ਸਟਾਕ ਦੀ ਕਮੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਦੱਸ ਦਈਏ ਕਿ ਦਿੱਲੀ ਵਿੱਚ ਯੁਵਾਵਾਂ ਲਈ ਵੈਕਸੀਨ ਖਖ਼ਤਮ ਹੋ ਜਾਣ ਤੋਂ ਬਾਅਦ ਵੈਕਸੀਨੇਸ਼ਨ ਪ੍ਰਕਿਆ ਬੰਦ ਹੋ ਗਈ ਹੈ। ਇਸਦੇ ਚਲਦਿਆਂ ਯੁਵਾਵਾਂ ਦੇ ਸਾਰੇ ਵੈਕਸੀਨੇਸ਼ਨ ਸੈਂਟਰ ਬੰਦ ਕਰ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਐਤਵਾਰ ਤੋਂ 18-44 ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਬੰਦ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ 4 ਸੁਝਾਅ ਵੀ ਦਿੱਤੇ ਹਨ ਕਿ ਕਿਵੇਂ ਵੈਕਸੀਨ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਪਹਿਲਾ ਸੁਝਾਅ ਦਿੰਦੇ ਹੋਏ ਕਿਹਾ ਕਿ ਦੇਸ਼ ‘ਚ ਵੈਕਸੀਨ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਬੁਲਾ ਕੇ ਭਾਰਤ ਬਾਇਓਟੇਕ ਦੀ ਵੈਕਸੀਨ ਬਣਾਉਣ ਦਾ ਆਦੇਸ਼ ਦੇਣ।

ਵਿਦੇਸ਼ੀ ਵੈਕਸੀਨ ਨਿਰਮਾਤਾ ਨਾਲ ਭਾਰਤ ਸਰਕਾਰ ਗੱਲ ਕਰੇ
ਕੇਜਰੀਵਾਲ ਦੇ ਦੂਜੇ ਸੁਝਾਅ ਅਨੁਸਾਰ ਸਾਰੀਆਂ ਵਿਦੇਸ਼ੀ ਵੈਕਸੀਨ ਕੰਪਨੀਆਂ ਦੀ ਵੈਕਸੀਨ ਨੂੰ ਭਾਰਤ ‘ਚ ਇਸਤੇਮਾਲ ਕਰਨ ਦੀ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਜਿੰਨੇ ਵੀ ਵਿਦੇਸ਼ੀ ਵੈਕਸੀਨ ਨਿਰਮਾਤਾ ਹਨ, ਉਨ੍ਹਾਂ ਨਾਲ ਭਾਰਤ ਸਰਕਾਰ ਗੱਲ ਕਰੇ ਅਤੇ ਖ਼ਰੀਦ ਕਰ ਕੇ ਸੂਬਾ ਸਰਕਾਰਾਂ ਨੂੰ ਦੇਣ। ਜੇਕਰ ਭਾਰਤ ਸਰਕਾਰ ਇਨ੍ਹਾਂ ਤੋਂ ਵੈਕਸੀਨ ਖਰੀਦਣਗੇ ਤਾਂ ਇਹ ਕੰਪਨੀਆਂ ਭਾਰਤ ਸਰਕਾਰ ਨੂੰ ਸੀਰੀਅਸ ਲੈਣਗੀਆਂ। ਕੇਜਰੀਵਾਲ ਨੇ ਆਪਣੇ ਤੀਜੇ ਸੁਝਾਅ ‘ਚ ਕਿਹਾ ਕਿ ਕੁਝ ਦੇਸ਼ ਅਜਿਹੇ ਹਨ, ਜਿਨ੍ਹਾਂ ਨੇ ਜ਼ਰੂਰਤ ਤੋਂ ਵੱਧ ਵੈਕਸੀਨ ਦਾ ਸਟਾਕ ਜਮ੍ਹਾ ਕਰ ਲਿਆ ਹੈ। ਉਨ੍ਹਾਂ ਤੋਂ ਭਾਰਤ ਸਰਕਾਰ ਵੈਕਸੀਨ ਵਾਪਸ ਲੈਣ ਦੀ ਗੁਜਾਰਿਸ਼ ਕਰੇ।

ਦਿੱਲੀ ‘ਚ ਕੋਰੋਨਾ ਦੀ ਰਫ਼ਤਾਰ ਹੋਈ ਹੈ ਘੱਟ
ਚੌਥੇ ਸੁਝਾਅ ਅਨੁਸਾਰ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਭਾਰਤ ‘ਚ ਉਤਪਾਦਨ ਦੀ ਮਨਜ਼ੂਰੀ ਦਿੱਤੀ ਜਾਵੇ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਨੌਜਵਾਨਾਂ ਲਈ ਤੁਰੰਤ ਵੈਕਸੀਨ ਦਿੱਤੀ ਜਾਵੇ ਅਤੇ ਸਾਡਾ ਵੈਕਸੀਨ ਦਾ ਕੋਟਾ ਵੀ ਵਧਾਇਆ ਜਾਵੇ। ਕੋਰੋਨਾ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਤੇਜ਼ੀ ਨਾਲ ਕਮੀ ਆ ਰਹੀ ਹੈ। ਉਨ੍ਹਾਂ ਕਿਾਹ ਕਿ ਦਿੱਲੀ ‘ਚ ਕੋਰੋਨਾ ਦੀ ਰਫ਼ਤਾਰ ਘੱਟ ਹੋਈ ਹੈ ਅਤੇ ਇਕ ਦਿਨ ‘ਚ ਇਹ 2200 ਨਵੇਂ ਮਾਮਲੇ ਤੱਕ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਹੁਣ ਸੰਕਰਮਣ ਦਰ ਵੀ 3.5 ਫੀਸਦੀ ਤੋਂ ਹੇਠਾਂ ਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button