Breaking NewsD5 specialIndiaNewsPunjab

ਅਗਲੇ 24 ਘੰਟੀਆਂ ‘ਚ ਚੱਕਰਵਾਤੀ ਤੂਫਾਨ ਦਾ ਖ਼ਤਰਾ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ : ਕੋਰੋਨਾ ਦੇ ਸੰਤਾਪ ਦੇ ਵਿੱਚ ਦੇਸ਼ ‘ਤੇ ਇੱਕ ਹੋਰ ਖ਼ਤਰਾ ਮੰਡਰਾ ਰਿਹਾ ਹੈ। ਅਗਲੇ 24 ਘੰਟਿਆਂ ‘ਚ ਚੱਕਰਵਾਤੀ ਤੂਫਾਨ ਦੇ ਆਉਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਇਸਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ, ਮੇਘਾਲਿਆ ਸਮੇਤ 8 ਰਾਜਾਂ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਦੇ ਦੱਖਣ ਪੂਰਬ ‘ਚ ਸਵੇਰੇ 5 ਵਜਕੇ 30 ਮਿੰਟ ‘ਤੇ ਘੱਟ ਦਬਾਅ ਦਾ ਇੱਕ ਖੇਤਰ ਦੇਖਿਆ ਗਿਆ। ਇਹ ਅਗਲੇ 24 ਘੰਟਿਆਂ ‘ਚ ਤੂਫਾਨ ਦਾ ਰੂਪ ਲੈ ਸਕਦਾ ਹੈ। ਜੇਕਰ ਇਹ ਚੱਕਰਵਾਤੀ ਤੂਫਾਨ ਦੇ ਤੌਰ ‘ਤੇ ਵਿਕਸਿਤ ਹੋਇਆ ਤਾਂ ਇਹ 17 ਮਈ ਤੱਕ ਉੱਤਰ – ਪੂਰਬ ਦੇ ਵੱਲ ਵਧੇਗਾ ਅਤੇ ਫਿਰ ਉੱਤਰ – ਪੱਛਮ ਦੇ ਵੱਲ ਵਧਣ ਦੀ ਸੰਭਾਵਨਾ ਹੈ।

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਇਸ ਸਮੇਂ ਹਵਾ ਦੀ ਰਫਤਾਰ 55 – 65 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ, ਜੋ ਵਧਕੇ 75 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਦੱਸ ਦਈਏ ਕਿ ਓਡੀਸ਼ਾ ‘ਚ ਤੂਫਾਨ ਦੇ ਸੰਭਾਵਿਕ ਖਤਰੇ ਨਾਲ ਨਿੱਬੜਨ ਦੀਆਂ ਤਿਆਰੀਆਂ ਦੇ ਤਹਿਤ ਸ਼ੁੱਕਰਵਾਰ ਨੂੰ 12 ਤੱਟੀ ਜਿਲ੍ਹਿਆਂ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਸੀ। ਬੰਗਾਲ ਦੀ ਖਾੜੀ ਦੇ ‘ਤੇ ਘੱਟ ਦਬਾਅ ਦਾ ਇੱਕ ਖੇਤਰ ਬਣ ਰਿਹਾ ਹੈ ਜਿਸਦੇ ਤੂਫਾਨ ਦਾ ਰੂਪ ਲੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਪ੍ਰਾਪਤ ਮੁਢਲੀ ਸੂਚਨਾ ਅਨੁਸਾਰ ਸੰਭਾਵਿਕ ਘੱਟ ਦਬਾਅ ਦਾ ਖੇਤਰ ਉੱਤਰ ਪੂਰਬ ਦਿਸ਼ਾ ਵਿੱਚ ਘੁੰਮਦੇ ਹੋਏ ਆਪਣੇ ਰਸਤੇ ‘ਤੇ ਪਰਤੇਗਾ ਅਤੇ ਬੰਗਾਲ ਦੀ ਖਾੜੀ ਦੇ ਵੱਲ ਮੁੜੇਗਾ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਵਿਭਾਗ ਅਨੁਸਾਰ ਤੂਫਾਨ ਓਡੀਸ਼ਾ, ਦੱਖਣ ਬੰਗਾਲ ਜਾਂ ਬੰਗਲਾਦੇਸ਼ ਨਾਲ ਵੀ ਟਕਰਾ ਸਕਦਾ ਹੈ। ਮਛੇਰਿਆਂ ਨੂੰ ਸ਼ੁੱਕਰਵਾਰ ਤੋਂ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਮਹਾਪਾਤਰ ਨੇ ਕਿਹਾ ਕਿ ਅਜੇ ਅਸੀ ਸਟਿਕਤਾ ਨਾਲ ਅਨੁਮਾਨ ਨਹੀਂ ਲਗਾ ਸਕਦੇ ਕਿਉਂਕਿ ਚੱਕਰਵਾਤ ਅਜੇ ਬਣਿਆ ਨਹੀਂ ਹੈ। ਹਾਲਾਂਕਿ ਓਡੀਸ਼ਾ ਦੇ ਉੱਤਰੀ ਅਤੇ ਪੱਛਮੀ ਬੰਗਾਲ ਦੇ ਦੱਖਣੀ ਭਾਗਾਂ ‘ਚ ਸਥਿਤ ਜਿਲ੍ਹਿਆਂ ਵਿੱਚ ਇਸਦਾ ਪ੍ਰਭਾਵ ਪੈ ਸਕਦਾ ਹੈ। ਇਸਦੇ ਪਰਿਣਾਮਸਵਰੂਪ ਕਿਨਾਰੀ ਖੇਤਰਾਂ ਵਿੱਚ 19 ਮਈ ਤੋਂ ਭਾਰੀ ਮੀਂਹ ਦਾ ਅਨੁਮਾਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button