Breaking NewsD5 specialNewsPunjabTop News

‘ਅਕਾਲੀ-ਬਸਪਾ ਦੀ ਵਿਸ਼ਾਲ ਰੈਲੀ ਸਰਕਾਰ ਬਣਾਉਣ ਦਾ ਰਾਹ ਕਰੇਗੀ ਪੱਧਰਾ’ 

ਮੋਗਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੋਗਾ ‘ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਥੇ ਕਹੀ। ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਦੂਰ-ਦੁਰਾਡੇ ਤੋਂ ਅਕਾਲੀ ਦਲ ਦੇ ਵਰਕਰ ਇੱਥੇ ਪੁੱਜ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਇਸ ਰੈਲੀ ਲਈ 40 ਏਕੜ ’ਚ ਪੰਡਾਲ ਲਾਇਆ ਗਿਆ ਹੈ। 50 ਏਕੜ ਜ਼ਮੀਨ ’ਚ ਵ੍ਹੀਕਲਾਂ ਦੇ ਖੜ੍ਹਨ ਲਈ ਪਾਰਕਿੰਗ ਬਣਾਈ ਗਈ ਹੈ।

ਲਓ ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ ਦਿੱਤਾ ਵੱਡਾ ਤੋਹਫਾ

ਸੁਖਬੀਰ ਬਾਦਲ ਨੇ ਦੱਸਿਆ ਕਿ ਜਿਸ ਤਰ੍ਹਾਂ ਹਲਕਾ ਵਾਈਜ਼ ਕੀਤੀਆਂ ਗਈਆਂ ਰੈਲੀਆਂ ’ਚ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੋ ਗਿਆ ਹੈ ਰੈਲੀ ’ਚ 2 ਲੱਖ ਤੋਂ ਵਧੇਰੇ ਪਾਰਟੀ ਵਰਕਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਸੱਤਾ ਦੀ ਤਬਦੀਲੀ ਲਈ ਹਵਾ ਚੱਲ ਰਹੀ ਹੈ, ਜੋ ਰੈਲੀ ਮਗਰੋਂ ਹਨ੍ਹੇਰੀ ਦਾ ਰੁਖ ਧਾਰਨ ਕਰ ਲਵੇਗੀ, ਜਿਸ ਅੱਗੇ ਨਾ ਤਾਂ ਕਾਂਗਰਸ ਪਾਰਟੀ, ਨਾ ਕੇਜਰੀਵਾਲ ਦੀ ਪਾਰਟੀ ਅਤੇ ਨਾ ਹੀ ਭਾਜਪਾ-ਕੈਪਟਨ ਗਠਜੋੜ ਟਿਕੇਗਾ।

ਸਾਰੇ ਬਾਰਡਰ ਹੋਏ ਖਾਲੀ ਕਿਸਾਨ ਕਾਫਲਿਆ ਸਮੇਤ ਪਰਤੇ ਪੰਜਾਬ

ਰੈਲੀ ਨੂੰ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਉਪ ਪ੍ਰਧਾਨ ਸਤੀਸ਼ ਮਿਸ਼ਰਾ ਸੰਬੋਧਨ ਕਰਨਗੇ। ਬੰਟੀ ਰੋਮਾਣਾ ਨੇ ਦੱਸਿਆ ਕਿ ਯੂਥ ਅਕਾਲੀ ਦੇ 10 ਹਜ਼ਾਰ ਤੋਂ ਵੱਧ ਵਰਕਰ ਪੰਡਾਲ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਇਨ੍ਹਾਂ ਵਰਕਰਾਂ ਦੀਆਂ ਰੈਲੀ ਨੂੰ ਕਾਮਯਾਬ ਕਰਨ ’ਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button