Breaking NewsD5 specialNewsPunjabTop News

ਅਕਾਲੀ ਦਲ (D) ਦਾ Aam Aadmi Party ਦੇ ਨਾਲ ਨਹੀਂ ਹੋਵੇਗਾ ਗਠਜੋੜ : Harpal Cheema

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਪ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ ) ਦੇ ਵਿੱਚ ਚੱਲ ਰਹੀਆਂ ਗਠ-ਜੋੜ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਹਿ – ਇੰਚਾਰਜ ਰਾਘਵ ਚੱਢਾ ਅਤੇ ਸ਼੍ਰੋਮਣੀ ਅਕਾਲੀ ਦਲ (D) ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਵਿੱਚ ਬੈਠਕ ਹੋਈ ਹੈ ਪਰ ਗਠਜੋੜ ਦੀ ਗੱਲ ਨਹੀਂ ਹੋਈ। ਇਸ ਦੌਰਾਨ ਅਕਾਲੀ ਦਲ (D) ਦੇ ਨੇਤਾਵਾਂ ਨੂੰ ਪਾਰਟੀ ‘ਚ ਸ਼ਾਮਿਲ ਕਰਨ ‘ਤੇ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਆਪ, ਅਕਾਲੀ ਦਲ (D)  ਦੇ ਨਾਲ ਗਠਜੋੜ ਨਹੀਂ ਕਰ ਰਹੀ ਹੈ, ਸਗੋਂ ਸੁਖਦੇਵ ਢੀਂਡਸਾ ਸਮੇਤ ਪਾਰਟੀ  ਦੇ ਸਾਰੇ ਨੇਤਾ ਜ਼ਲਦ ਹੀ ਆਪ ‘ਚ ਸ਼ਾਮਿਲ ਹੋਣਗੇ।

ਕਿਸਾਨਾਂ ਨਾਲ ਪੰਗਾ ਲੈ ਕਸੂਤਾ ਫਸਿਆ ਕੇਂਦਰੀ ਮੰਤਰੀ!ਤੱਤੇ ਹੋਏ ਕਿਸਾਨਾਂ ਨੇ ਕਰਤਾ ਚੱਕਾ ਜਾਮ

ਚੀਮਾ ਨੇ ਕਿਹਾ ਕਿ ਆਪ ਅਤੇ ਅਕਾਲੀ ਦਲ (D) ਦੋਵੇਂ ਹੀ ਪੰਜਾਬ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਅਸੀ ਲੋਕਾਂ ਦੀ ਆਵਾਜ਼ ਚੁੱਕਣ ਲਈ ਇੱਕ ਰੰਗ ਮੰਚ ‘ਤੇ ਆ ਰਹੇ ਹਾਂ  ਤਾਂ ਕਿ ਪੰਜਾਬ  ਦੇ ਲੋਕਾਂ ਦਾ ਅਲੱਗ ਅਲੱਗ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਕੀਤੇ ਗਏ ਸ਼ੋਸ਼ਣ ਦਾ ਹਿਸਾਬ ਲਿਆ ਜਾ ਸਕੇ। ਚੀਮਾ ਨੇ ਕਿਹਾ ਕਿ ਅਕਾਲੀ ਦਲ (D)  ਦੇ ਪ੍ਰਧਾਨ ਸੁਖਦੇਵ ਢੀਂਡਸਾ ਆਪ ‘ਚ ਸ਼ਾਮਿਲ ਹੋਣ ਤੋਂ ਲੈ ਕੇ ਬੇਹੱਦ ਸਕਾਰਾਤਮਕ ਹਨ। ਉਹ ਜ਼ਲਦ ਹੀ ਇਸ ਬਾਰੇ ‘ਚ ਫ਼ੈਸਲਾ ਲੈਣਗੇ। ਦੱਸ ਦਈਏ ਕਿ  ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੇ ਐਲਾਨ ਕੀਤਾ ਕੀ  ਆਪ ਪੰਜਾਬ ‘ਚ ਗਠਜੋੜ ਨੂੰ ਲੀਡ ਕਰੇਗੀ।  ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ  ਦੇ ਨਾਲ ਮੇਰਾ ਬਹੁਤ ਪਿਆਰ ਹੈ। ਸਾਡੇ ‘ਚ ਕੋਈ ਭੇਦਭਾਵ ਨਹੀਂ ਹੈ। ਸਾਡੀ ਲੜਾਈ ਸਿਰਫ ਸਿਆਸੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button