ਅਕਾਲੀ ਦਲ ਦੇ ਧਰਨੇ ਨਿਰਾ ਢੋਂਗ ! ਸੁਖਬੀਰ ਨੂੰ ਵੋਟਾਂ ਵੇਲੇ ਯਾਦ ਆਇਆ 84 ਦਾ ਕਤਲੇਆਮ ?
ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਲਾਏ ਜਾ ਰਹੇ ਧਰਨੇ, ਇੱਕ ਪਖੰਡ ਤੋਂ ਜ਼ਿਆਦਾ ਕੁੱਝ ਵੀ ਨਹੀਂ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ, ਜਾਖੜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸੁਖਬੀਰ ਬਾਦਲ ਨੂੰ ਕੇਂਦਰ ਸਰਕਾਰ ਖਿਲਾਫ ਧਰਨਿਆਂ ਦਾ ਐਨਾ ਹੀ ਸ਼ੌਂਕ ਹੈ ਤਾਂ ਉਹ ਪਹਿਲਾਂ ਆਪਣੀ ਧਰਮ-ਪਤਨੀ ਤੋਂ ਮੰਤਰੀ ਪਦ ਦੇ ਆਹੁਦੇ ਤੋਂ ਅਸਤੀਫਾ ਦਵਾਉਣ। ਜਾਖੜ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ 10 ਸਾਲ ਦੇ ਆਪਣੇ ਸਾਸ਼ਨਕਾਲ ਦੌਰਾਨ ਅਕਾਲੀ ਦਲ ਨੂੰ ਨਾ ਇਤਿਹਾਸ ਦੀਆਂ ਕਿਤਾਬਾਂ ਯਾਦ ਆਈਆਂ ਤੇ ਨਾ ਸਿੱਖ ਧਰਮ ਯਾਦ ਆਇਆ ਪਰ ਹੁਣ ਟਕਸਾਲੀ ਲੀਡਰਾਂ ਦੇ ਅਕਾਲੀ ਦਲ ਖ਼ਿਲਾਫ਼ ਮੋਰਚਾ ਖ਼ੋਲ੍ਹਣ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੂੰ ਸਿੱਖ ਧਰਮ ਦਿਖਾਈ ਦੇਣ ਲੱਗਿਆ ਹੈ।
Read Also ਸੁਖਬੀਰ ਬਾਦਲ ‘ਤੇ ਲਟਕੀ ਅਸਤੀਫ਼ੇ ਦੀ ਤਲਵਾਰ!
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਸਣੇ ਤਮਾਮ ਅਕਾਲੀ ਲੀਡਰਸ਼ਿਪ ਵੱਲੋਂ, 1984 ਸਿੱਖ ਕਤਲੇਆਮ ਵਰੇਗੰਢ ਮੌਕੇ ਦੋ ਰੋਜ਼ਾ ਧਰਨਾ ਲਗਾਇਆ ਗਿਆ ਹੈ। ਸੁਖਬੀਰ ਬਾਦਲ ਵੱਲੋਂ 84 ਕਤਲੇਆਮ ਮਾਮਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਆਫੀ ਮੰਗਣ ਦੀ ਗੱਲ ਆਖੀ ਜਾ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦਾ ਇਹ ਵੀ ਦੋਸ਼ ਹੈ ਕਿ ਕਾਂਗਰਸ ਸਿੱਖ ਇਤਿਹਾਸ ਨਾਲ ਛੇੜਛਾੜ ਕਰ ਸਿੱਖਾਂ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੀ ਹੈ, ਅਜਿਹੇ ਵਿੱਚ ਕਾਂਗਰਸ ਵੱਲੋਂ ਅਕਾਲੀ ਦਲ ਤੇ ਪਲਟਵਾਰ ਹੋਣਾ ਤੈਅ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.