Breaking NewsD5 specialIndiaNewsPolitics

ਅਕਾਲੀ ਦਲ ਦੀ ਬੇਵਕੂਫੀ ਨੇ ਕਮਲ ਨਾਥ ਨੂੰ ਬਣਾਇਆ ਮੁੱਖ ਮੰਤਰੀ ? (ਵੀਡੀਓ)

ਦਿੱਲੀ : 1984 ਸਿੱਖ ਕਤਲੇਆਮ ਤੋਂ ਬਾਅਦ ਤੋਂ ਹੀ ਕਾਂਗਰਸ ਤੇ ਗੰਭੀਰ ਇਲਜ਼ਾਮ ਲੱਗਦੇ ਰਹੇ ਹਨ। ਜਿਸ ਤੇ ਬੀਤੇ ਦਿਨ ਦਿੱਲੀ ਹਾਈਕੋਰਟ ਦੇ ਫੈਸਲੇ ਨੇ ਸਰਕਾਰੀ ਮੋਹਰ ਲਾ ਦਿੱਤੀ, ਖੈਰ ਸੱਜਣ ਕੁਮਾਰ ਆਪਣੇ ਅੰਜ਼ਾਮ ਤੱਕ ਪਹੁੰਚਿਆ ਪਰ ਕਾਂਗਰਸ ਦੇ ਹੱਥ ਪੰਜੇ ਤੇ ਲੱਗੇ ਦਾਗ ਜਿਉਂ ਦੇ ਤਿਉਂ ਬਰਕਰਾਰ ਹਨ। ਹੁਣ ਮਾਮਲਾ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲ ਨਾਥ ਦਾ ਹੈ, 84 ਸਿੱਖ ਕਤਲੇਆਮ ਚ ਨਾਮ ਹੋਣ ਕਾਰਨ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਐਲਾਨ ਤੋਂ ਹੀ ਅਕਾਲੀ ਦਲ ਕਾਂਗਰਸ ਦਾ ਵਿਰੋਧ ਕਰਦਾ ਆ ਰਿਹਾ ਹੈ ਪਰ ਹੁਣ 84 ਸਿੱਖ ਕਤਲੇਆਮ ਦੀ ਮੁੱਖ ਗਵਾਹ ਅਤੇ ਪੀੜਤ ਬੀਬੀ ਨਿਰਪ੍ਰੀਤ ਕੌਰ ਹਨ। ਕਮਲ ਨਾਥ ਨੂੰ ਮੁੱਖ ਮੰਤਰੀ ਦੇ ਆਹੁਦੇ ਤੱਕ ਪਹੁੰਚਣ ਨੂੰ ਅਕਾਲੀ ਦਲ ਦੀ ਬੇਵਕੂਫੀ ਕਰਾਰ ਦਿੱਤਾ ਹੈ।

Read Also ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ‘ਚ ਆਇਆ ਸਿਆਸੀ ਭੂਚਾਲ

ਨਿਰਪ੍ਰੀਤ ਕੌਰ ਮੁਤਾਬਕ ਅਕਾਲੀ ਦਲ ਕਤਲੇਆਮ ਪੀੜਤਾਂ ਨੂੰ ਸਿਰਫ ਵੋਟਾਂ ਲਈ ਇਸਤੇਮਾਲ ਕਰ ਰਿਹਾ ਹੈ। ਕਮਲ ਨਾਥ ਨੇ ਬੀਤੇ ਦਿਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਹੈ, ਕਮਲ ਨਾਥ ਤੇ 84 ਸਿੱਖ ਕਤਲੇਆਮ ਮਾਮਲੇ ਚ ਸਿੱਖਾਂ ਨੂੰ ਮਾਰਨ ਦੇ ਇਲਜ਼ਾਮ ਹਨ। ਇਹ ਵੀ ਜ਼ਿਕਰਯੋਗ ਹੈ ਅਕਾਲੀ ਦਲ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਲਈ ਆਪਣੀ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਲਗਾਤਾਰ ਪਿੱਠ ਥਾਪੜ ਰਹੀ ਹੈ ਅਤੇ ਨਾਲ ਹੀ ਕਮਲ ਨਾਥ ਦਾ ਵੀ ਵੱਡੇ ਪੱਧਰ ਤੇ ਵਿਰੋਧ ਕਰਦੀ ਆਈ ਹੈ ਪਰ ਬੀਬਾ ਨਿਰਪ੍ਰੀਤ ਕੌਰ ਦੇ ਇਸ ਬਿਆਨ ਨੇ ਸਿਆਸੀ ਗਲਿਆਰਿਆਂ ‘ਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ। ਜਿਸ ਨੇ ਬੈਠੇ ਬਿਠਾਏ ਵਿਰੋਧੀਆਂ ਦੇ ਪੈਰ ਥੱਲੇ ਬਟੇਰ ਦੇ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button