Breaking NewsD5 specialIndiaNewsPolitics

ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨਾਲ ਜੁੜੀ ਦਿੱਲੀ ਤੋਂ ਵੱਡੀ ਖ਼ਬਰ ! ਦਿੱਤਾ ਹੋਰ ਵੱਡਾ ਝਟਕਾ !

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਭਾਜਪਾ ਨਾਲ ਸਾਂਝ ਵਾਲੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣਗੇ। ਅਕਾਲੀ ਦਲ ਦੀ ਦਿੱਲੀ ਇਕਾਈ ਨੇ ਸੋਮਵਾਰ ਸ਼ਾਮ ਇਹ ਫੈਸਲਾ ਦਿੱਲੀ ‘ਚ ਪਾਰਟੀ ਦੀ ਇੱਕ ਮਹੱਤਵਪੂਰਣ ਬੈਠਕ ਤੋਂ ਬਾਅਦ ਲਿਆ। ਇਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਤੇ ਐਨ ਡੀ ਏ ਨਾਲ ਗਠਜੋੜ ਤੋੜਨ ਦਾ ਐਲਾਨ ਕੀਤਾ ਹੈ ਤੇ ਉਹਨਾਂ ਦੇ ਐਲਾਨ ਮੁਤਾਬਕ ਦਿੱਲੀ ਇਕਾਈ ਨੇ ਅੱਜ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਅਹੁਦਿਆਂ ‘ਤੇ ਭਾਜਪਾ ਨਾਲ ਸਾਂਝ ਹੈ, ਉਹ ਖਤਮ ਕਰਦਿਆਂ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।

ਸਵੇਰੇ ਸਵੇਰੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ,ਹੁਣ ਕਰਨਗੇ ਵੱਡਾ ਧਮਾਕਾ,ਮੋਦੀ ਨੂੰ ਵੀ ਲੈਣਾ ਪਵੇਗਾ ਆਹ ਫੈਸਲਾ!

ਉਨ੍ਹਾਂ ਦੱਸਿਆ ਕਿ ਸ੍ਰੀਮਤੀ ਮਨਪ੍ਰੀਤ ਕੌਰ ਕਾਲਕਾ ਨੇ ਨਗਰ ਨਿਗਮ ਦਿੱਲੀ ਦੱਖਣੀ ਵਿਚ ਸੌਂਪੀ ਗਈ ਡਿਪਟੀ ਚੇਅਰਪਰਸਨ ਦੀ ਜ਼ਿੰਮੇਵਾਰੀ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਕਾਲਕਾ ਨੇ ਕਿਹਾ ਕਿ ਆਗੂਆਂ ਨੇ ਆਪੋ ਆਪਣੇ ਪੱਧਰ ‘ਤੇ ਅਸਤੀਫਾ ਦੇਣਾ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਅਸਤੀਫਾ ਦੇਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਭਾਜਪਾ ਨਾਲ ਕੋਈ ਸਾਂਝ ਨਹੀਂ ਰਹੀ ਤੇ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਅਸੀਂ ਹੁਣ ਆਪਣਾ ਅਗਲਾ ਸਿਆਸੀ ਸਫਰ ਇਕੱਲਿਆਂ ਹੀ ਤੈਅ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button