ਅਕਾਲੀ ਦਲ ਤੇ ਬਸਪਾ ਗਠਜੋੜ ਆਪਣੇ ਬਲਬੂਤੇ ਆਪ ਸਰਕਾਰ ਬਣਾਏਗਾ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਕਾਂਗਰਸ ਦੀ ਕਰਾਰੀ ਹਾਰ ਹੋਵੇਗੀ, ਇਹ 20 ਦਾ ਅੰਕੜਾ ਨਹੀਂ ਟੱਪੇਗੀ

ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ਦੋਵਾਂ ’ਤੇ ਪਾਬੰਦੀ ਲਵੇ ਕਿਉਂਕਿ ਸਰਕਾਰਾਂ ਵੋਟਰਾਂ ਨੁੰ ਪ੍ਰਭਾਵਤ ਕਰਨ ਵਾਸਤੇ ਇਹਨਾਂ ਨੁੰ ਖਰੀਦਦੀਆਂ ਹਨ।
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਆਪਣੇ ਬਲਬੂਤੇ ਸਰਕਾਰ ਬਣਾਏਗਾ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੁੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ ਤੇ ਇਹ 20 ਦਾ ਅੰਕੜਾ ਪਾਰ ਨਹੀਂ ਕਰੇਗੀ। ਅਕਾਲੀ ਦਲ ਦੇ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਇਥੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
Election Result ’ਤੇ ਲੱਗੀ ਰੋਕ? ਹੋਇਆ ਵੱਡਾ ਘਪਲਾ! ਮੁੜ ਪੈਣਗੀਆਂ ਵੋਟਾਂ? | D5 Channel Punjabi
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਆਵਾਜ਼ ਹੈ। ਉਹਨਾਂ ਕਿਹਾ ਕਿ ਸਾਨੁੰ ਆਸ ਹੈ ਕਿ ਸੂਬੇ ਦੇ ਲੋਕ ਸਾਨੁੰ ਸੂਬੇ ਦੀ ਸੇਵਾ ਦਾ ਇਕ ਹੋਰ ਮੌਕਾ ਦੇਣਗੇ ਤਾਂ ਜੋ ਅਸੀਂ ਸੂਬੇ ਨੁੰ ਸ਼ਾਂਤੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਵਿਚ ਲੈ ਕੇ ਜਾ ਸਕੀਏ। ਜਦੋਂ ਉਹਨਾਂ ਤੋਂ ਐਗਜ਼ਿਟ ਪੋਲਾਂ ਵੱਲੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੀ ਕੀਤੀ ਪੇਸ਼ੀਨਗੋਈ ਬਾਰੇ ਪੁੱਛਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਵਾਰ ਐਗਜ਼ਿਟ ਪੋਲਾਂ ਨੇ ਆਮ ਆਦਮੀ ਪਾਰਟੀ ਨੁੰ 100 ਸੀਟਾਂ ਦਿੱਤੀਆਂ ਸਨ ਜਦੋਂ ਕਿ ਉਹਨਾਂ ਨੁੰ ਮਿਲੀਆਂ ਸਿਰਫ 20 ਸੀਟਾਂ ਸਨ।
Punjab Election Result : ‘AAP’ ਦੀ ਸਰਕਾਰ ਬਣਦੀ ਦੇਖ ਗਰਮ ਹੋਇਆ Sukhbir Badal ! | D5 Channel Punjabi
ਇਸ ਵਾਰ ਵੀ ਐਗਜ਼ਿਟ ਪੋਲ ਗਲਤ ਅੰਕੜੇ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਫੀਡਬੈਕ ਇਹੀ ਹੈ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸੂਬੇ ਵਿਚ ਬਹੁਮਤ ਹਾਸਲ ਕਰੇਗਾ। ਅਸੀਂ ਇਕੱਲੇ ਮਾਝਾ ਵਿਚ 16 ਤੋਂ 17 ਸੀਟਾਂ ਜਿੱਤਾਂਗੇ। ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰਾਂ ਨੇ ਇਹਨਾਂ ਪੋਲਾਂ ਦੀ ਦੁਰਵਰਤੋਂ ਵੋਟਰਾਂ ਨੁੰ ਪ੍ਰਭਾਵਤ ਕਰਨ ਵਾਸਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਪੋਲ ਪੇਡ ਪੋਲ ਬਣ ਗਏ ਹਨ ਤੇ ਚੋਣ ਕਮਿਸ਼ਨ ਨੁੰ ਇਸਦੀ ਜਾਂਚ ਕਰ ਕੇ ਇਹਨਾਂ ’ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ।
Election Commission Live | Punjab Election Result | Punjab Election 2022 | D5 Channel Punjabi
ਜਦੋਂ ਉਹਨਾਂ ਤੋਂ ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਤਾਲਮੇਲ ਕਰਨ ਵਿਚ ਨਾਕਾਮ ਰਹਿਣ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਟੀਮ ਯੂਕਰੇਨ ਭੇਜਣੀ ਚਾਹੀਦੀ ਸੀ ਤਾਂ ਜੋ ਵਿਦਿਆਰਥੀਆਂ ਨੁੰ ਸੁਰੱਖਿਅਤ ਕੱਢਿਆ ਜਾਂਦਾ ਤੇ ਉਹਨਾਂ ਨੁੰ ਤੁਰੰਤ ਮਨੁੱਖੀ ਸਹਾਇਤਾ ਵੀ ਦਿੱਤੀ ਜਾਂਦੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹਾ ਕਰਨ ਦੀ ਥਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿੱਤ ਨਵੇਂ ਡਰਾਮੇ ਕਰ ਰਹੇ ਹਨ।
Bhagwant Mann ਨੇ ਮਾਰੀ ਲਲਕਾਰ, ਬਾਦਲ ’ਤੇ ਚੜ੍ਹਿਆ ਪਾਰਾ,10 ਮਾਰਚ ਨੂੰ ਆਵੇਗਾ ਸਿਆਸੀ ਭੂਚਾਲ | D5 Channel Punjabi
ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚੰਨੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਚੋਣਾਂ ਮੁੱਕ ਗਈਆਂ ਹਨ ਤੇ ਹੁਣ ਉਹ ਹੋਰ ਸਮੇਂ ਤੱਕ ਅਜਿਹੇ ਕਾਰਿਆਂ ਨਾਲ ਵੋਟਰਾਂ ਨੂੰ ਪ੍ਰਭਾਵਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਉਹ ਕੁਝ ਦਿਨ ਲਈ ਹੋਰ ਮੁੱਖ ਮੰਤਰੀ ਰਹਿ ਸਕਦੇ ਹਨ ਪਰ ਉਹਨਾਂ ਨੁੰ ਸੂਬੇ ਅਤੇ ਇਸਦੇ ਨਾਗਰਿਕਾਂ ਪ੍ਰਤੀ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਲਈ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੋਵੇਗੀ।
Punjab Police ਅਧਿਕਾਰੀ ਨੇ ਘੇਰਿਆ ‘Navjot Sidu’, ਕੈਮਰੇ ਅੱਗੇ ਕੀਤੇ ਵੱਡੇ ਖ਼ੁਲਾਸੇ | D5 Channel Punjabi
ਉਹਨਾਂ ਕਿਹਾ ਕਿ ਅਸੀਂ ਹਰ ਬਲਾਕ ਵਿਚ ਏਕੀਕ੍ਰਿਤ ਸਿੱਖਿਆ ਦੇਣ ਲਈ ਮਾਡਰਨ ਸਕੂਲ ਬਣਾਵਾਂਗੇ। ਉਹਨਾਂ ਕਿਹਾ ਕਿ ਅਗਲੀ ਸਰਕਾਰ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਵੇਗੀ ਤੇ ਕਾਂਗਰਸ ਰਾਜਕਾਲ ਦੌਰਾਨ ਹੋਏ ਐਸ ਸੀ ਸਕਾਲਰਸ਼ਿਪ ਤੇ ਹੋਰ ਘੁਟਾਲਿਆਂ ਦੇ ਦੌਰ ਦਾ ਭੋਗ ਪਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕੀਤਾ ਗਿਆ ਹੈ ਤੇ ਅਕਾਲੀ ਦਲ ਇਸ ਬਦਲਾਖੋਰੀ ਦੇ ਖਿਲਾਫ ਅਦਾਲਤਾਂ ਵਿਚ ਲੜੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.