Breaking NewsD5 specialInternationalNewsSportsTop News

Sindhu ਦੀ ਹਾਰ ਦੇ ਨਾਲ ਭਾਰਤ Indonesia Masters ਤੋਂ ਬਾਹਰ

ਜਕਾਰਤਾ : ਇੰਡੋਨੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ‘ਚ ਭਾਰਤ ਦੀ ਪੀ. ਵੀ. ਸਿੰਧੂ ਨੂੰ ਥਾਈਲੈਂਡ ਦੀ ਰੈਚਾਨਾਕ ਇੰਥਾਨਾਨ ਤੋਂ ਸ਼ੁੱਕਰਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਨੂੰ ਇੱਥੇ ਇਸਤੋਰਾ ਸੇਨਾਯਨ ਸਟੇਡੀਅਮ ‘ਚ ਇੰਥਾਨਾਨ ਦੇ ਹੱਥੋਂ ਸਿੱਧੇ ਗੇਮ ‘ਚ 12-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Chandigarh ਤੋਂ Akali Dal ਦੀ Press Conference! ਲੈ ਲਿਆ ਵੱਡਾ ਫੈਸਲਾ | D5 Channel Punjabi

ਸਿੰਧੂ ਦੀ ਇਸ ਹਾਰ ਦੇ ਨਾਲ ਹੀ ਭਾਰਤ ਇੰਡੋਨੇਸ਼ੀਆ ਮਾਸਟਰਸ ਤੋਂ ਬਾਹਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਖ਼ਿਲਾਫ਼ ਸਿੰਧੂ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਦੋਵੇਂ ਖਿਡਾਰੀ ਆਖ਼ਰੀ ਵਾਰ ਪਿਛਲੇ ਮਹੀਨੇ ਉਬੇਰ ਕੱਪ ਦੇ ਦੌਰਾਨ ਮਿਲੇ ਸਨ, ਜਿਸ ‘ਚ ਸਿੰਧੂ ਨੂੰ 21-18, 17-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਡੇਰੇ ਦੀ ਕੰਧ ਢਾਉਣ ਪਹੁੰਚੀ ਪੁਲਿਸ, ਮਾਹੌਲ ਭਖਿਆ, ਫੌਜ ਨੇ ਸਾਂਭੀ ਕਮਾਨ | D5 Channel Punjabi

ਇਸ ਤੋਂ ਪਹਿਲਾਂ, ਯੁਵਾ ਖਿਡਾਰੀ ਲਕਸ਼ ਸੇਨ ਚੀਨੀ ਖਿਡਰੀ ਚਾਊ ਟੀਏਨ ਚੇਨ ਤੋਂ ਹਾਰ ਕੇ ਸੁਪਰ 500 ਸੈਮੀਫਾਈਨਲ ਤੋਂ ਬਾਹਰ ਹੋ ਗਏ ਸਨ। 20 ਸਾਲਾ ਭਾਰਤੀ ਖਿਡਾਰੀ ਲਕਸ਼ ਸੇਨ ਕੁਆਰਟਰ ਫਾਈਨਲ ‘ਚ ਚਾਊ ਤੋਂ 16-21, 21-12, 14-21 ਨਾਲ ਹਾਰ ਗਏ ਸਨ। ਜ਼ਿਕਰਯੋਗ ਹੈ ਕਿ ਚੀਨੀ ਖਿਡਾਰੀ ਚਾਊ ਦੀ ਲਕਸ਼ ‘ਤੇ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਦੋਵੇਂ ਖਿਡਾਰੀ ਥਾਮਸ ਕੱਪ ‘ਚ ਆਹਮੋ-ਸਾਹਮਣੇ ਹੋਏ ਸਨ, ਜਿਸ ‘ਚ ਭਾਰਤ ਨੂੰ 19-21, 2113, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button