Breaking NewsD5 specialIndiaNewsPoliticsPunjab

ਅਕਾਲੀ ਦਲ ਖਿਲਾਫ ਡਟਿਆ ਢੀਂਡਸਾ, ਕਹਿੰਦਾ ਸਾਨੂੰ ਨੀਂ ਪੈਦਾ ਕੋਈ ਫਰਕ, ਅਕਾਲੀ ਦਲ ਹਾਈ ਕਮਾਨ ਦੀ ਉੱਡੀ ਨੀਂਦ!

ਸੰਗਰੂਰ : ਅਕਾਲੀ ਦਲ ਦੀਆਂ ਸੰਗਰੂਰ ਅਤੇ ਬਰਨਾਲਾ ਜ਼ਿਲਾ ਇਕਾਈਆਂ ਵਲੋਂ ਪਾਸ ਕੀਤੇ ਮਤੇ ਖਿਲਾਫ ਪਰਮਿੰਦਰ ਢੀਂਡਸਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ੳਨ੍ਹਾਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਸਾਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ 80 ਫੀਸਦੀ ਵਰਕਰ ਸਾਡੇ ਨਾਲ ਹਨ, ਕੁਝ ਲੋਕ ਹੀ ਹਨ ਜਿਹੜੇ ਹਾਈ ਕਮਾਨ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਪਰਮਿੰਦਰ ਨੇ ਕਿਹਾ ਕਿ ਪਾਰਟੀ ਇਕ ਸਿਧਾਂਤ ਹੁੰਦੀ ਹੈ, ਪਾਰਟੀ ਦੇ ਉਦੇਸ਼ ਹੁੰਦੇ ਹਨ ਪਰ ਜਦੋਂ ਪਾਰਟੀ ਉਦੇਸ਼ਾਂ ਤੋਂ ਭਟਕ ਜਾਵੇ ਫਿਰ ਕਹਿਣ ਨੂੰ ਹੀ ਪਾਰਟੀ ਰਹਿ ਜਾਂਦੀ ਹੈ।

ਅਕਾਲੀ ਦਲ ਖਿਲਾਫ ਡਟਿਆ ਢੀਂਡਸਾ, ਕਹਿੰਦਾ ਸਾਨੂੰ ਨੀਂ ਪੈਦਾ ਕੋਈ ਫਰਕ, ਅਕਾਲੀ ਦਲ ਹਾਈ ਕਮਾਨ ਦੀ ਉੱਡੀ ਨੀਂਦ! (Video)

ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਹਾਂ ਅਤੇ ਪਾਰਟੀ ‘ਚ ਚੰਗੀ ਸੋਚ ਲੈ ਕੇ ਕੰਮ ਕਰਾਂਗੇ। ਢੀਂਡਸਾ ਮੁਤਾਬਕ ਉਹ ਪਾਰਟੀ ਵਰਕਰਾਂ ਅਤੇ ਸ਼ੁੱਭ ਚਿੰਤਕਾਂ ਕੋਲ ਜਾਣਗੇ, ਉਨ੍ਹਾਂ ਕੋਲ ਆਪਣੀ ਗੱਲ ਰੱਖਣਗੇ ਅਤੇ ਉਨ੍ਹਾਂ ਨੂੰ ਨਾਲ ਆਉਣ ਦੀ ਅਪੀਲ ਕਰਨਗੇ। ਢੀਂਡਸਾ ਨੇ ਮੁੜ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ, ਉਹ ਸਿਰਫ ਪਾਰਟੀ ਦੀ ਮਜ਼ਬੂਤੀ ਲਈ ਸਿਧਾਂਤਾਂ ਦੀ ਲੜਾਈ ਲੜ ਰਹੇ ਹਨ।

ਇਸ ਰੋਡ ਤੋਂ ਚੰਡੀਗੜ੍ਹ ਨਾ ਜਾਇਓ, ਹੁਣੇ ਹੁਣੇ ਹੋਇਆ ਹਾਦਸਾ, ਲੱਗਿਆ ਜਾਮ | Chandigarh Road | Close

ਪਾਰਟੀ ਪੰਜਾਬ, ਪੰਜਾਬ ਦੇ ਲੋਕਾਂ ਅਤੇ ਪੰਥ ‘ਤੇ ਪਹਿਰਾ ਦੇਵੇ ਇਹੋ ਸਾਡਾ ਮਕਸਦ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਾਰਟੀ ਦੀਆਂ ਸੰਗਰੂਰ ਅਤੇ ਬਰਨਾਲਾ ਜ਼ਿਲਾ ਇਕਾਈਆਂ ਵਲੋਂ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਮਤਾ ਪਾਸ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਗਈ ਸੀ ਕਿ ਦੋਵਾਂ ਨੂੰ ਪਾਰਟੀ ‘ਚੋਂ ਬਰਖ਼ਾਸਤ ਕੀਤਾ ਜਾਵੇ। ਹੁਣ ਦੇਖਦੇ ਹਾਂ ਕਿ ਪਰਮਿੰਦਰ ਢੀਂਡਸਾ ਦੇ ਇਸ ਬਿਆਨ ਤੇ ਅਕਾਲੀਦਲ ਹਾਈਕਮਾਨ ਕੀ ਫੈਸਲਾ ਲਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button