Breaking NewsD5 specialNewsPoliticsPunjab

ਅਕਾਲੀਆਂ ਨੇ ਖੇਡਿਆ ਵੱਡਾ ਦਾਅ, ਸੰਗਰੂਰ ‘ਚ ਭੇਜਿਆ ਭੋਟੂ ਸ਼ਾਹ (ਵੀਡੀਓ)

ਸੰਗਰੂਰ : ਲੋਕ ਸਭਾ ਸੀਟ ਸੰਗਰੂਰ ਤੋਂ ਸਿਆਸੀ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰ ਉਤਾਰਨ ਤੋਂ ਬਾਅਦ ਮੁਕਾਬਲਾ ਕਾਫ਼ੀ ਰੋਮਾਂਚਕ ਹੁੰਦਾ ਜਾ ਰਿਹਾ ਹੈ। ਹੁਣ ਭਗਵੰਤ ਮਾਨ ਦਾ ਅਕਾਲੀ ਦਲ ਨੇ ਤੋੜ ਲੱਭ ਲਿਆ ਹੈ ਅਕਾਲੀ ਦਲ ਨੇ ਭਗਵੰਤ ਮਾਨ ਨੂੰ ਚੋਣਾਂ ‘ਚ ਟੱਕਰ ਦੇਣ ਲਈ ਕਾਮੇਡੀਅਨ ਭੋਟੂ ਸ਼ਾਹ ਦਾ ਸਹਾਰਾ ਲਿਆ ਹੈ। ਭੋਟੂ ਸ਼ਾਹ ਦੀ ਟੀਮ ਵਲੋਂ ਪਰਮਿੰਦਰ ਢੀਂਡਸਾ ਦੇ ਹੱਕ ‘ਚ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਟੀਮ ਲੋਕਾਂ ਦਾ ਇਕੱਠ ਕਰਨ ‘ਚ ਪਾਰਟੀ ਦੀ ਮਦਦ ਕਰਨ ਦੇ ਨਾਲ-ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੀ ਹੈ।

Read Also ਅਕਾਲੀਆਂ ਤੋਂ ਬਾਅਦ ਭਾਜਪਾ ਲੀਡਰਾਂ ਦੇ ਪੈਣ ਲੱਗੀਆਂ ਜੁੱਤੀਆਂ ? LIVE ਤਸਵੀਰਾਂ(ਵੀਡੀਓ)

ਉੱਧਰ ਦੂਜੇ ਪਾਸੇ ਭੋਟੂ ਸ਼ਾਹ ਵਲੋਂ ਅਕਾਲੀ ਦਲ ਦੇ ਹੱਕ ਚੋਣ ਪ੍ਰਚਾਰ ਕਰਨ ‘ਤੇ ਭਗਵੰਤ ਮਾਨ ਨੇ ਅਕਾਲੀ ਦਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਦੂਜੇ ਪਾਸੇ ਪਰਮਿੰਦਰ ਢੀਂਡਸਾ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਦੱਸ ਦੇਈਏ ਭਗਵੰਤ ਮਾਨ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਕਾਮੇਡੀ ਕਲਾਕਾਰ ਵੀ ਹਨ ਜਿਸ ਕਰਕੇ ਭਗਵੰਤ ਮਾਨ ਦੀ ਆਪਣੀਆਂ ਰੈਲੀਆਂ ‘ਚ ਕਾਫੀ ਭੀੜ ਇਕੱਠੀ ਕਰ ਰਹੇ ਹਨ। ਇਸੇ ਕਰਕੇ ਅਕਾਲੀ ਦਲ ਵੀ ਉਨ੍ਹਾਂ ਨੂੰ ਟੱਕਰ ਦੇਣ ਲਈ ਕਾਮੇਡੀਅਨ ਦਾ ਹੀ ਸਹਾਰਾ ਲੈ ਰਿਹਾ ਹੈ ਹੈ ਪਰ ਇਹ ਤਾਂ ਚੋਣ ਨਜ਼ੀਤਾ ਹੀ ਦੱਸੇਗਾ ਕੀ ਅਕਾਲੀ ਦਲ ਕਾਮੇਡੀਅਨ ਦੇ ਚੋਣ ਪ੍ਰਚਾਰ ਨਾਲ ਕਿੰਨਾ ਕੁ ਫਰਕ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button