EntertainmentTop News

‘ਅਕਸ਼ੇ ਨੇ ਮੈਨੂੰ ਕ੍ਰੈਡਿਟ ਵੀ ਨਹੀਂ ਦਿੱਤਾ’, ਪਰੇਸ਼ ਰਾਵਲ ਨੇ ਲਿਖੀ ਸੀ OMG 2 ਦੀ ਕਹਾਣੀ, ਇਸ ਕਾਰਨ ਰਿਜੈਕਟ ਕੀਤੀ ਫ਼ਿਲਮ

ਪਰੇਸ਼ ਰਾਵਲ ਨੇ ਹੀ 2023 ਵਿੱਚ ਆਈ ਅਕਸ਼ੇ ਕੁਮਾਰ ਅਤੇ ਪੰਕਜ ਤ੍ਰਿਪਾਠੀ ਸਟਾਰਰ ਫ਼ਿਲਮ ‘ਓ ਐਮ ਜੀ 2’ (OMG 2) ਦੀ ਕਹਾਣੀ ਲਿਖੀ ਸੀ? ਖੁਦ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਨਿਰਦੇਸ਼ਕ-ਲੇਖਕ ਨਾਲ ਮਿਲ ਕੇ ‘ਓ ਐਮ ਜੀ 2’ ਦੀ ਸਕ੍ਰਿਪਟ ਤਿਆਰ ਕੀਤੀ ਸੀ।
ਪਰੇਸ਼ ਰਾਵਲ ਜਦੋਂ ‘ਓ ਐਮ ਜੀ 2’ ਲਿਖ ਰਹੇ ਸੀ, ਉਦੋਂ ਉਸ ਵਿੱਚ ਭਗਵਾਨ (ਰੱਬ) ਦਾ ਕੋਈ ਐਂਗਲ ਨਹੀਂ ਸੀ।
ਫ਼ਿਲਮ ਵਿੱਚ ਇੱਕ ਬਾਈਕਰ ਦੀ ਭੂਮਿਕਾ ਸੀ, ਜਿਸ ਦੇ ਕਿਰਦਾਰ ਵਿੱਚ ਪਰੇਸ਼ ਰਾਵਲ ਸਲਮਾਨ ਖਾਨ ਜਾਂ ਫਿਰ ਅਜੇ ਦੇਵਗਨ ਨੂੰ ਦੇਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਇਹ ਫ਼ਿਲਮ ਠੁਕਰਾ ਦਿੱਤੀ ਸੀ।
ਵਿੱਕੀ ਲਾਲਵਾਨੀ ਨਾਲ ਗੱਲਬਾਤ ਦੌਰਾਨ ਪਰੇਸ਼ ਰਾਵਲ ਨੇ ਦੱਸਿਆ ਕਿ ਉਨ੍ਹਾਂ ਨੇ ਅਮਿਤ ਰਾਏ ਤੱਕ ਪਹੁੰਚ ਕੀਤੀ ਸੀ ਅਤੇ ਪੁੱਛਿਆ ਸੀ ਕਿ ਉਨ੍ਹਾਂ ਕੋਲ ਕਿਸੇ ਦੂਜੀ ਫ਼ਿਲਮ ਦਾ ਆਈਡੀਆ ਹੈ ਜਾਂ ਨਹੀਂ। ਅਦਾਕਾਰ ਕੋਲ ਫ਼ਿਲਮ ਦਾ ਇੱਕ ਆਈਡੀਆ ਸੀ। ਇਸ ਲਈ ਉਨ੍ਹਾਂ ਨੇ ਅਮਿਤ ਰਾਏ ਨੂੰ ਮਿਲਣ ਲਈ ਬੁਲਾਇਆ ਅਤੇ ਫ਼ਿਲਮ ਦੀ ਕਹਾਣੀ ‘ਤੇ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਈਡੀਆਜ਼ ਦਿੱਤੇ ਅਤੇ ਅਮਿਤ ਰਾਏ ਨੇ ਕਹਾਣੀ ਲਿਖੀ।ਸ਼ੁਰੂ ਵਿੱਚ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਲੜਕੇ ਬਾਰੇ ਸੀ ਜੋ ਹਸਤਮੈਥੁਨ ਕਰਦੇ ਹੋਏ ਫੜਿਆ ਜਾਂਦਾ ਹੈ ਅਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ, ਜਿਸ ਨਾਲ ਉਸਦੀ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ। ਉਸਦੇ ਪਿਤਾ ਖਜੁਰਾਹੋ ਮੰਦਰ ਵਿੱਚ ਇੱਕ ਟੂਰਿਸਟ ਗਾਈਡ ਸਨ।ਅਮਿਤ ਨੇ ਉਸ ਨੂੰ ਮਹਾਕਾਲ ਮੰਦਰ ਵਿੱਚ ਪਾਰਟ-ਟਾਈਮ ਪੁਜਾਰੀ ਬਣਾਉਣ ਦਾ ਸੁਝਾਅ ਦਿੱਤਾ। ਦੋਵਾਂ ਨੇ ਮਿਲ ਕੇ ਫ਼ਿਲਮ ਦੀ ਸਕ੍ਰਿਪਟ ਤਿਆਰ ਕੀਤੀ। ਇਸ ਦਾ ਮਕਸਦ ਫ਼ਿਲਮ ਨੂੰ ਜਾਣਕਾਰੀ ਭਰਪੂਰ ਅਤੇ ਮਨੋਰੰਜਕ ਬਣਾਉਣਾ ਸੀ, ਨਾ ਕਿ ਅਸ਼ਲੀਲ।’ਓ ਐਮ ਜੀ 2’ ਵਿੱਚ ਦਿਖਾਇਆ ਗਿਆ ਕਿ ਪਿਤਾ ਦਾ ਮਾਰਗਦਰਸ਼ਨ ਭਗਵਾਨ ਨੇ ਕੀਤਾ, ਜਦੋਂ ਕਿ ਅਸਲ ਸਕ੍ਰਿਪਟ ਵਿੱਚ ਪਰੇਸ਼ ਰਾਵਲ ਨੇ ਇੱਕ ਬਾਈਕਰ ਨੂੰ ਮਾਰਗਦਰਸ਼ਕ ਬਣਾਉਣ ਬਾਰੇ ਸੋਚਿਆ ਸੀ। ਉਨ੍ਹਾਂ ਨੇ ਇਸ ਕਿਰਦਾਰ ਲਈ ਸਲਮਾਨ ਖਾਨ  ਅਤੇ ਅਜੇ ਦੇਵਗਨ ਨਾਲ ਵੀ ਗੱਲ ਕੀਤੀ ਸੀ ਪਰ ਵੱਖਰੀ ਤਰ੍ਹਾਂ ਦੇ ਕਨਸੈਪਟ ਦੇ ਕਾਰਨ ਦੋਵਾਂ ਨੇ ਫ਼ਿਲਮ ਠੁਕਰਾ ਦਿੱਤੀ ਸੀ।ਉਸ ਸਮੇਂ ਤੱਕ ਅਕਸ਼ੇ ਕੁਮਾਰ ਫ਼ਿਲਮ ਨਾਲ ਨਹੀਂ ਜੁੜੇ ਸਨ ਅਤੇ ਨਾ ਹੀ ਇਹ ਕੋਈ ‘ਓ ਐਮ ਜੀ’ ਦਾ ਸੀਕਵਲ ਸੀ। ਇਹ ਸੈਕਸ ਐਜੂਕੇਸ਼ਨ ‘ਤੇ ਆਧਾਰਿਤ ਇੱਕ ਫ਼ਿਲਮ ਸੀ ਜਿਸ ਵਿੱਚ ਭਗਵਾਨ ਦਾ ਕੋਈ ਐਂਗਲ ਨਹੀਂ ਸੀ।
ਦੋਸਤੀ ਲਈ ਛੱਡੀ ਫ਼ਿਲਮ
ਚੀਜ਼ਾਂ ਉਦੋਂ ਬਦਲੀਆਂ, ਜਦੋਂ ਅਮਿਤ ਰਾਏ ਨੇ ਫ਼ਿਲਮ ਲਈ ਅਕਸ਼ੇ ਕੁਮਾਰ ਅਤੇ ਪ੍ਰੋਡਿਊਸਰ ਅਸ਼ਵਿਨ ਵਰਦੇ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪਰੇਸ਼ ਰਾਵਲ ਨੇ ਦੱਸਿਆ, “ਕੁਝ ਦਿਨਾਂ ਬਾਅਦ ਅਮਿਤ ਰਾਏ ਦਾ ਫੋਨ ਆਇਆ ਅਤੇ ਉਸਨੇ ਮੈਨੂੰ ਦੱਸਿਆ ਕਿ ਅਕਸ਼ੇ ਇਹ ਫ਼ਿਲਮ ਕਰਨਾ ਚਾਹੁੰਦੇ ਹਨ। ਮੁਸ਼ਕਲ ਇਹ ਸੀ ਕਿ ਅਮਿਤ ਨੇ ਸਕ੍ਰਿਪਟ ‘ਤੇ ਆਰਜ਼ੀ ਤੌਰ ‘ਤੇ ‘ਓ ਐਮ ਜੀ 2’ ਲਿਖਿਆ ਹੋਇਆ ਸੀ। ਮੈਂ ਅਮਿਤ ਨੂੰ ਕਿਹਾ ਕਿ ਮੈਂ ਇਸ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ।””ਅਮਿਤ ਨੇ ਕਿਹਾ, ‘ਪਰ ਉਹ ਇਸ ਨੂੰ ਬਣਾਉਣਾ ਚਾਹੁੰਦੇ ਹਨ।’ ਉਨ੍ਹਾਂ ਨੇ ਉਸ ਤੋਂ ਸਕ੍ਰਿਪਟ ਲੈ ਲਈ। ਮੈਂ ਅਮਿਤ ਨੂੰ ਕਿਹਾ ਕਿ ਮੈਂ ਉਸ ਨਾਲ ਲੜ ਨਹੀਂ ਸਕਦਾ। ਉਹ ਮੇਰਾ ਦੋਸਤ ਹੈ। ਜੇਕਰ ਉਸਨੇ ਇਹੀ ਚੁਣਿਆ ਹੈ, ਤਾਂ ਮੇਰੀਆਂ ਸ਼ੁਭਕਾਮਨਾਵਾਂ ਉਸਦੇ ਨਾਲ ਹਨ। ਮੈਂ ਵਾਰ-ਵਾਰ ਉਨ੍ਹਾਂ ਨੂੰ ਕਿਹਾ ਕਿ ਇਸ ਨੂੰ ਫ੍ਰੈਂਚਾਈਜ਼ੀ ਨਾ ਬਣਾਉਣ ਕਿਉਂਕਿ ਇਹ ਉਸ ਤਰ੍ਹਾਂ ਦੀ ਫ਼ਿਲਮ ਨਹੀਂ ਸੀ, ਪਰ ਫਿਰ ਵੀ ਉਹ ਅੱਗੇ ਵਧ ਗਏ।
ਜਦੋਂ ‘ਓ ਐਮ ਜੀ 2’ ਬਣ ਰਹੀ ਸੀ, ਉਦੋਂ ਪਰੇਸ਼ ਰਾਵਲ ਨੂੰ ਫ਼ਿਲਮ ਆਫਰ ਹੋਈ ਸੀ ਪਰ ਉਨ੍ਹਾਂ ਨੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਬਾਰੇ ਉਨ੍ਹਾਂ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਫ਼ਿਲਮ ਕਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ, ‘ਨਹੀਂ। ਇਹ ਉਹ ਫ਼ਿਲਮ ਨਹੀਂ ਹੈ ਜਿਸਦੀ ਮੈਂ ਕਲਪਨਾ ਕੀਤੀ ਸੀ। ਇਸ ਕਹਾਣੀ ਵਿੱਚ ਭਗਵਾਨ ਦਾ ਕੋਈ ਰੋਲ ਨਹੀਂ ਹੈ।’ ਉਨ੍ਹਾਂ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸ਼ੁਰੂ ਤੋਂ ਹੀ ਇਸ ਸਕ੍ਰਿਪਟ ਨਾਲ ਜੁੜਿਆ ਹੋਇਆ ਸੀ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਕੇਹੋ ਜਿਹੀ ਹੋਣੀ ਚਾਹੀਦੀ ਹੈ। ਇਸੇ ਲਈ ਮੈਂ ਇਸ ਨੂੰ ਛੱਡ ਦਿੱਤਾ।”ਪਰੇਸ਼ ਰਾਵਲ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਨੂੰ ਫ਼ਿਲਮ ਲਈ ਕੋਈ ਕ੍ਰੈਡਿਟ ਨਹੀਂ ਮਿਲਿਆ। ਉਨ੍ਹਾਂ ਨੇ ਹੀ ਫ਼ਿਲਮ ਲਈ ਕਨਸੈਪਟ ਦਿੱਤਾ ਸੀ ਅਤੇ ਉਨ੍ਹਾਂ ਦਾ ਹੀ ਨਾਮ ਕਿਤੇ ਵੀ ਸ਼ਾਮਲ ਨਹੀਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button