ਅਕਸ਼ੈ ਦੇ ਹੱਕ ‘ਚ ਨਿੱਤਰੇ ਇਹ ਪੰਜਾਬੀ ਸਿਤਾਰੇ

ਮੁੰਬਈ : ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਫਾਈ ਦਿੱਤੀ ਸੀ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਉਹ ਆਪਣੀ ਜ਼ਿੰਦਗੀ ‘ਚ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ। ਇਸ ਵਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਪਤਾ ਲੱਗਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਅਫਵਾਹਾਂ ‘ਚ ਇਕ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ‘ਚ ਸੁਖਬੀਰ ਬਾਦਲ ਵੀ ਸ਼ਾਮਲ ਸਨ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਕਿਸੇ ਵੇਲੇ ਗੁਰਮੀਤ ਰਾਮ ਰਹੀਮ ਮੇਰੇ ਰਿਹਾਇਸ਼ੀ ਇਲਾਕੇ ਜੁਹੂ ਮੁੰਬਈ ‘ਚ ਰਿਹਾ ਸੀ ਪਰ ਅਸੀਂ ਕਦੇ ਵੀ ਨਹੀਂ ਮਿਲੇ।
Read Also ਬਾਦਲਾਂ ਨੂੰ ਲੈ ਡੁੱਬੇਗਾ ਬਲਾਤਕਾਰੀ ਬਾਬਾ? ਹੁਣੇ ਹੁਣੇ ਆਈ ਝਟਕਾ ਦੇਣ ਵਾਲੀ ਖ਼ਬਰ
ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਅਜਿਹੀਆਂ ਫਿਲਮਾਂ ਹੀ ਕੀਤੀਆਂ ਹਨ, ਜਿਹੜੀਆਂ ਪੰਜਾਬੀ ਸੱਭਿਆਚਾਰ ਅਤੇ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਦੀਆਂ ਹਨ। ਮੇਰੇ ਲਈ ਸਿੱਖ ਧਰਮ ਲਈ ਬਹੁਤ ਇੱਜ਼ਤ ਹੈ। ਮੈਂ ਕਦੇ ਅਜਿਹਾ ਕੁਝ ਨਹੀਂ ਕਰਾਂਗਾ, ਜੋ ਕਦੇ ਮੇਰੇ ਪੰਜਾਬੀ ਭੈਣਾਂ ਅਤੇ ਭਰਾਵਾਂ ਨੂੰ ਦੁੱਖ ਪਹੁੰਚਾਵੇ।” ਦੱਸ ਦੇਈਏ ਕਿ ਅਕਸ਼ੈ ਕੁਮਾਰ ਦੇ ਇਸ ਟਵੀਟ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਤੇ ਗਾਇਕ ਗਿੱਪੀ ਗਰੇਵਾਲ, ਰੈਪਰ ਬਾਦਸ਼ਾਹ ਅਤੇ ਗੁਰੂ ਰੰਧਾਵਾ ਨੇ ਟਵੀਟ ਕਰਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ।
https://twitter.com/igippygrewal/status/1062052341979918337
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਵੀ ਬਾਦਲ ਪਿਓ-ਪੁੱਤਰ ਨੂੰ ਭੇਜੇ ਗਏ ਸੰਮਨ ਭੇਜੇ ਗਏ ਸਨ ਪਰ ਬਾਦਲਾਂ ਨੇ ਇਨ੍ਹਾਂ ਨੂੰ ਨਾਕਾਰ ਦਿੱਤਾ ਸੀ। ਸਚਾਈ ਇਹ ਹੈ ਸਿੱਟ ਵਲੋਂ ਭੇਜੇ ਗਏ ਇਨ੍ਹਾਂ ਸੰਮਨਾਂ ਨੂੰ ਹੁਣ ਉਹ ਨਾਕਾਰ ਨਹੀਂ ਸਕਦੇ ਅਤੇ ਉਨ੍ਹਾਂ ਦੀ ਜਵਾਬ ਤਲਬੀ ਹਰ ਹਾਲ ਜ਼ਰੂਰੀ ਹੈ।
https://twitter.com/GuruOfficial/status/1062123166204604419
ਇਸ ਮਾਮਲੇ ਵਿਚ ਅਭਿਨੇਤਾ ਅਕਸ਼ੈ ਕੁਮਾਰ ਨੂੰ ਜਾਰੀ ਕੀਤੇ ਸੰਮਨਾਂ ਬਾਰੇ ਵਿਚਾਰ ਕਰੀਏ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਅਕਸ਼ੈ ਨੇ 20 ਸਤੰਬਰ 2015 ਨੂੰ ਆਪਣੇ ਫਲੈਟ ‘ਚ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਰਮਿਆਨ ਬੈਠਕ ਕਰਵਾਈ ਸੀ। ਇਸ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਮੌਜੂਦ ਸਨ। ਇਸ ਬੈਠਕ ਦੌਰਾਨ ਹੀ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ‘ਚ ਰਿਲੀਜ਼ ਕਰਨ ‘ਤੇ ਮੋਹਰ ਲੱਗੀ ਸੀ। ਇਸ ਫਿਲਮ ਨੂੰ ਪੰਜਾਬ ‘ਚ ਰਿਲੀਜ਼ ਕਰਵਾਉਣ ਦਾ ਮੰਤਵ ਫਿਲਮ ਦੀ ਕਮਾਈ ਨੂੰ ਵਧਾਉਣਾ ਸੀ।
Paaji you are the flagbearer of the pride of punjabis. We love you and stand by you! @akshaykumar https://t.co/gSR6h84CqJ
— BADSHAH 2.0 (@Its_Badshah) November 12, 2018
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.