NewsBreaking NewsD5 specialPunjab

🔴 LIVE : ਪੂਰੇ ਪੰਜਾਬ ‘ਚ ਫੈਲਿਆ ਕਰੋਨਾ

ਪਟਿਆਲਾ : ਮਹਾਰਾਸ਼ਟਰ ਤੋਂ ਪਰਤੇ ਸਿੱਖ ਸ਼ਰਧਾਲੂ ਪੰਜਾਬ ਲਈ ਸਭ ਤੋਂ ਵੱਡੀ ਮੁਸੀਬਤ ਬਣ ਗਏ ਹਨ। ਪੰਜਾਬ ਵਿੱਚ ਕੋਰੋਨਾ ਵਾਇਰਸ ਮਰੀਜਾਂ ਦੀ ਗਿਣਤੀ ਵਧਕੇ 1232 ਪਹੁੰਚ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕੁਲ ਕੋਰੋਨਾ ਸੰਕਰਮਿਤਾਂ ਵਿੱਚੋਂ 795 ਕੇਸ ਉਨ੍ਹਾਂ ਸਿੱਖ ਸ਼ਰਧਾਲੂਆਂ ਨਾਲ ਜੁੜੇ ਹਨ, ਜੋ ਹਾਲ ਹੀ ‘ਚ ਨਾਂਦੇੜ ਤੋਂ ਵਾਪਸ ਲਿਆਂਦੇ ਗਏ ਸਨ। ਲਾਕਡਾਊਨ ਦੇ ਤੀਸਰੇ ਪੜਾਅ ਦੇ ਵਿੱਚ ਕੋਰੋਨਾ ਦੀ ਸਪੀਡ ਪੂਰੇ ਦੇਸ਼ ‘ਚ ਵੱਧ ਰਹੀ ਹੈ ਅਤੇ ਇਸ ‘ਚ ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 132 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਦੇ ਨਾਲ ਹੀ ਕੋਰੋਨਾ ਸੰਕਰਮਿਤਾਂ ਦੀ ਸੂਬੇ ‘ਚ ਕੁਲ ਗਿਣਤੀ 1200 ਦੇ ਪਾਰ ਚਲੀ ਗਈ।

ਟਰੈਕਟਰ ‘ਤੇ ਨਿਕਲੇ ਲਾੜਾ-ਲਾੜੀ ਦੀ ਪੁਲਿਸ ਨੇ ਰਾਹ ‘ਚ ਰੋਕ ਕੇ ਕੀਤੀ ਸੇਵਾ | ਪਾਉਣਾ ਪਿਆ Mask! D5 Channel Punjabi

ਕੁਲ ਕੋਰੋਨਾ ਸੰਕਰਮਿਤਾਂ ਵਿੱਚ 795 ਮਰੀਜ ਉਹ ਸਿੱਖ ਸ਼ਰਧਾਲੂ ਹਨ, ਜਿਨ੍ਹਾਂ ਨੂੰ ਹਾਲ ਹੀ ‘ਚ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰੇ ਤੋਂ ਵਾਪਸ ਲਿਆਂਦਾ ਗਿਆ ਸੀ। ਦਰਅਸਲ ਲਾਕਡਾਊਨ ਦੇ ਚੱਲਦਿਆਂ ਪੰਜਾਬ ਦੇ ਹਜਾਰਾਂ ਸ਼ਰਧਾਲੂ ਨਾਂਦੇੜ ਸਥਿਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰੇ ‘ਚ ਫਸ ਗਏ ਸਨ। ਲਾਕਡਾਉਨ ਦੇ ਦੂਜੇ ਫੇਜ ਦੇ ਦੌਰਾਨ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੀ ਮੰਗ ਉੱਠੀ ਤਾਂ ਪੰਜਾਬ ਸਰਕਾਰ ਨੇ ਬੱਸਾਂ ਭੇਜਣ ਦਾ ਫੈਸਲਾ ਕੀਤਾ। ਇਨ੍ਹਾਂ ਬੱਸਾਂ ਦੇ ਜ਼ਰੀਏ ਸਿੱਖ ਸ਼ਰਧਾਲੂ ਵਾਪਸ ਲਿਆਂਦੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਰਧਾਲੂਆਂ ਨੂੰ ਕੋਰੋਨਾ ਦਾ ਟੈਸਟ ਕੀਤੇ ਬਿਨ੍ਹਾਂ ਹੀ ਘਰ ਭੇਜ ਦਿੱਤਾ ਗਿਆ। ਹੁਣ ਇਹੀ ਲੋਕ ਕੋਰੋਨਾ ਪੌਜ਼ੀਟਿਵ ਨਿਕਲ ਰਹੇ ਹਨ।

https://www.youtube.com/watch?v=3eLqFOjKpVk&t=24s

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button