NewsBreaking NewsD5 specialInternational

ਹੈਵਾਨ ਬਣੀ ਮਾਂ ਨੇ ਆਪਣੇ ਹੀ 3 ਬੱਚਿਆਂ ਨੂੰ ਤੜਫ਼ਾ-ਤੜਫ਼ਾ ਉਤਾਰਿਆ ਮੌਤ ਦੇ ਘਾਟ

ਵਾਸ਼ਿੰਗਟਨ : ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਆਪਣੇ ਤਿੰਨ ਬੱਚਿਆਂ ਨੂੰ ਤੜਫ਼ਾ-ਤੜਫ਼ਾ ਕੇ ਮਾਰ ਦਿੱਤਾ ਹੈ। ਬੱਚੇ ਚੀਕਾਂ ਮਾਰਦੇ ਰਹੇ ਪਰ ਮਾਂ ਦਾ ਦਿਲ ਨਹੀਂ ਪਸੀਜਿਆ। ਘਟਨਾ ਅਮਰੀਕਾ ਦੇ ਓਰੀਜੋਨਾ ਦੀ ਹੈ, ਜਿੱਥੇ ਦੀ ਇੱਕ ਮਹਿਲਾ ਨੇ ਪੁਲਿਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਸਨੇ ਆਪਣੇ ਤਿੰਨ ਬੱਚਿਆਂ ਨੂੰ ਤੜਫ਼ਾ-ਤੜਫ਼ਾ ਕੇ ਮਾਰ ਦਿੱਤਾ ਹੈ। ਬੱਚੇ ਹੱਥ – ਪੈਰ ਮਾਰਦੇ ਰਹੇ ਪਰ ਉਸਨੇ ਇੱਕ ਨਾ ਸੁਣੀ।

Delhi ‘ਚ ਭਗਵੰਤ ਮਾਨ ਨੇ ਨੱਪੀ ਕਿੱਲੀ, ਕਹਿੰਦਾ- ਮੈਂ ਪੰਜਾਬੀ, ਹਿੰਦੀ ਮਿਕਸ ਕਰੂੰ, ਲੋਕ ਹੱਸ ਹੱਸ ਹੋਏ ਦੂਹਰੇ

ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ ਮਹਿਲਾ ਦਾ ਨਾਮ ਹੇਨਰੀ ਹੈ ਅਤੇ ਉਹ ਡਰੱਗਸ ਦੀ ਆਦੀ ਹੈ। ਉਸਨੇ ਪੁਲਿਸ ਨੂੰ ਆਪਣੇ ਆਪ ਸਾਰੀ ਕਹਾਣੀ ਦੱਸੀ ਹੈ। ਇੱਕ ਇੱਕ ਕਰਕੇ ਉਸਨੇ ਆਪਣੇ ਤਿੰਨਾਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਤਿੰਨਾਂ ਬੱਚਿਆਂ ਦਾ ਗਲਾ ਅਤੇ ਨੱਕ ਦਬਾ ਕੇ ਮਾਰਿਆ ਹੈ। ਬੱਚਿਆਂ ਵਿੱਚ ਇੱਕ ਛੇ ਮਹੀਨੇ ਦੀ ਛੋਟੀ ਬੱਚੀ ਵੀ ਸ਼ਾਮਿਲ ਹੈ। ਹੇਨਰੀ ਨੇ ਬੱਚੀ ਨੂੰ ਪਹਿਲਾਂ ਬੋਤਲ ਨਾਲ ਦੁੱਧ ਪਿਲਾਇਆ ਅਤੇ ਫਿਰ ਲੋਰੀ ਸੁਣਾਉਂਦੇ – ਸੁਣਾਉਂਦੇ ਉਸਦਾ ਗਲਾ ਵੀ ਦਬਾ ਦਿੱਤਾ।

ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?

ਹੇਨਰੀ ਨੇ ਦੱਸਿਆ ਕਿ ਉਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਉਸਨੇ ਲਿਵਿੰਗ ਰੂਮ ਦੇ ਸੋਫੇ ‘ਤੇ ਲਿਟਾ ਦਿੱਤਾ। ਹੇਨਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ‘ਤੇ ਕਤਲ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ, ਇਸ ਘਟਨਾ ਨਾਲ ਲੋਕ ਹੈਰਾਨ ਹਨ ਕਿ ਕਿਵੇਂ ਇੱਕ ਮਾਂ ਆਪਣੇ ਹੀ ਤਿੰਨ ਬੱਚਿਆਂ ਦੀ ਜਾਨ ਲੈ ਲਈ। ਹੇਨਰੀ ਦੇ ਘਰ ‘ਚ ਮੌਜੂਦ ਹੋਰ ਲੋਕਾਂ ਨੇ ਦੱਸਿਆ ਕਿ ਬੱਚੇ ਸੌਂ ਰਹੇ ਹਨ ਪਰ ਬੱਚਿਆਂ ਵਿੱਚ ਕੋਈ ਹਰਕਤ ਨਾ ਦੇਖਕੇ ਘਰ ਦੇ ਲੋਕਾਂ ਨੇ ਐਂਮਰਜੇਂਸੀ ਨੰਬਰ ‘ਤੇ ਫੋਨ ਕੀਤਾ ਅਤੇ ਪੁਲਿਸ ਪਹੁੰਚ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button