‘ਹੁਣ ਸਰਵਰ ਸਥਿਰ’, ਸਰਵਰ ਠੱਪ ਹੋਣ ਮਗਰੋਂ ਮਾਈਕ੍ਰੋਸਾਫਟ ਨੇ ਬਹਾਲ ਕੀਤੀਆਂ ਸੇਵਾਵਾਂ

ਮਾਈਕ੍ਰੋਸਾਫਟ ਨੇ ਆਪਣੀਆਂ ਸੇਵਾਵਾਂ ਬਹਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮਾਈਕ੍ਰੋਸਾਫਟ ਦੀਆਂ ਪ੍ਰਮੁੱਖ ਸੇਵਾਵਾਂ ਮਾਈਕ੍ਰੋਸਾਫਟ 365, ਆਊਟਲੁੱਕ, ਟੀਮਜ਼ ਅਤੇ ਕੰਪਨੀ ਦੀਆਂ ਹੋਰ ਐਪਸ ਵਿੱਚ ਹਜ਼ਾਰਾਂ ਯੂਜ਼ਰਜ਼ ਨੂੰ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਆਊਟੇਜ ਦਾ ਅਸਰ ਓਪਨਏਆਈ ਅਤੇ ਐਂਥਰੋਪਿਕ ਦੀਆਂ ਏਆਈ ਸੇਵਾਵਾਂ ਵਿੱਚ ਵਰਤੇ ਜਾਣ ਵਾਲੇ ਮਾਈਕ੍ਰੋਸਾਫਟ ਕਨੈਕਟਰਾਂ ’ਤੇ ਵੀ ਪਿਆ।
ਕੰਪਨੀ ਨੇ ਦੱਸਿਆ ਕਿ ਪ੍ਰਭਾਵਿਤ ਸਰਵਰਾਂ ਵਿੱਚੋਂ ਕੁਝ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ ਅਤੇ ਉਹ ਫਿਲਹਾਲ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਰੁਕਾਵਟ ਨੂੰ ਘੱਟ ਕਰਨ ਲਈ ਟ੍ਰੈਫਿਕ ਨੂੰ ਦੂਜੇ ਰਸਤਿਆਂ ਵੱਲ ਭੇਜਿਆ ਜਾ ਰਿਹਾ ਹੈ। ਮਾਈਕ੍ਰੋਸਾਫਟ ਨੇ ਇੱਕ ਅਪਡੇਟ ਵਿੱਚ ਕਿਹਾ, “ਅਸੀਂ ਪ੍ਰਭਾਵਿਤ ਸਰਵਰਾਂ ਦੇ ਇੱਕ ਹਿੱਸੇ ਨੂੰ ਮੁੜ ਚਾਲੂ ਕਰ ਰਹੇ ਹਾਂ ਅਤੇ ਉਹ ਹੁਣ ਤੱਕ ਸਥਿਰ ਹਨ।”ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਚਾਰ ਵਜੇ ਤੱਕ ਮਾਈਕ੍ਰੋਸਾਫਟ ਨੇ ਕਿਹਾ ਸੀ ਕਿ ਉਹ ਪ੍ਰਭਾਵਿਤ ਸਰਵਰਾਂ ਨੂੰ ਮੁੜ ਸੇਵਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਸੀਮਤ ਪੱਧਰ ’ਤੇ ਰਿਕਵਰੀ ਦੇਖਣ ਨੂੰ ਮਿਲ ਰਹੀ ਸੀ ਅਤੇ ਯੂਜ਼ਰ ਹੌਲੀ-ਹੌਲੀ ਮੁੜ ਜੁੜ ਰਹੇ ਸਨ।
ਕੰਪਨੀ ਨੇ ਅੱਗੇ ਦੱਸਿਆ ਕਿ ਟ੍ਰੈਫਿਕ ਅਤੇ ਕਨੈਕਸ਼ਨਾਂ ਨੂੰ ਦੂਜੇ ਰਸਤਿਆਂ ਵੱਲ ਭੇਜਣ ਤੋਂ ਬਾਅਦ ਕੁਝ ਸੁਧਾਰ ਦੇਖਿਆ ਗਿਆ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਬਾਕੀ ਪ੍ਰਭਾਵਿਤ ਸਰਵਰਾਂ ਨੂੰ ਮੁੜ ਆਨਲਾਈਨ ਲਿਆਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਗਿਆ ਹੈ।
ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਮੁੜ ਚਾਲੂ ਕੀਤੇ ਗਏ ਸਰਵਰਾਂ ’ਤੇ ਜਦੋਂ ਦੁਬਾਰਾ ਟ੍ਰੈਫਿਕ ਦਾ ਦਬਾਅ ਵਧੇਗਾ ਤਾਂ ਉਹ ਮੁੜ ਕੰਮ ਕਰਨਾ ਬੰਦ ਕਰ ਸਕਦੇ ਹਨ।
ਡਾਊਨਡਿਟੈਕਟਰ ਅਨੁਸਾਰ, ਆਊਟਲੁੱਕ ਸਬੰਧੀ ਸ਼ਿਕਾਇਤਾਂ ਭਾਰਤੀ ਸਮੇਂ ਮੁਤਾਬਕ ਰਾਤ ਕਰੀਬ 11:30 ਵਜੇ 1,38,058 ਦੇ ਸਿਖਰ ’ਤੇ ਪਹੁੰਚ ਗਈਆਂ ਸਨ, ਜੋ ਸ਼ਾਮ ਤੱਕ ਘਟ ਕੇ ਕਰੀਬ 34,490 ਰਹਿ ਗਈਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




