ਉੜੀਸਾ : ਭਾਰਤ ਅਤੇ ਬੈਲਜੀਅਮ ਦੇ ਹਾਕੀ ਵਿਸ਼ਵ ਕੱਪ ਮੁਕਾਬਲੇ ‘ਚ ਕਈ ਉਤਾਰ ਚੜਾਅ ਤੋਂ ਬਾਅਦ ਆਖ਼ਿਰਕਾਰ ਮੈਚ 2 – 2 ਦੀ ਬਰਾਬਰੀ ਨਾਲ ਮੁਕਾਬਲਾ ਖਤਮ ਹੋ ਗਿਆ। ਅਲੈਗਜ਼ੈਂਡਰ ਹੈਂਡਰਿਕਸ ਨੇ ਮੈਚ ਦੇ 8ਵੇਂ ਮਿੰਟ ਦੌਰਾਨ ਪੈਨਲਟੀ ਕਾਰਨਰ `ਤੇ ਗੋਲ਼ ਕਰ ਕੇ ਬੈਲਜੀਅਮ ਨੂੰ ਭਾਰਤ `ਤੇ 1 ਗੋਲ਼ ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਹਾਫ਼-ਟਾਈਮ ਤੱਕ ਕਬੈਲਜੀਤ ਦੀ ਬੜ੍ਹਤ ਬਰਾਬਰ ਕਾਇਮ ਰਹੀ। ਤੀਜੇ ਕੁਆਰਟਰ ‘ਚ ਹਰਮਨਪ੍ਰੀਤ ਸਿੰਘ ਪੈਨਲਟੀ ਸਟ੍ਰੋਕ ‘ਤੇ ਗੋਲ਼ ਕਰ ਕੇ ਭਾਰਤ ਨੂੰ ਬਰਾਬਰੀ ਦਿਵਾਈ।
Read Also ਅੱਜ ਤੋਂ ਹਾਕੀ ਵਿਸ਼ਵ ਕੱਪ ਸ਼ੁਰੂ, ਕਿਸਦੇ ਸਿਰ ‘ਤੇ ਸਜੇਗਾ ਤਾਜ?
ਇਸ ਤੋਂ ਬਾਅਦ ਚੌਥੇ ਕੁਆਰਟਰ ਦੇ ਦੂਜੇ ਮਿੰਟ ‘ਚ ਸਿਮਰਨਜੀਤ ਸਿੰਘ ਨੇ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਖੇਡ ਸਮਾਪਤ ਹੋਣ ਤੋਂ ਕੁਝ ਮਿੰਟ ਪਹਿਲਾਂ ਬੈਲਜੀਅਮ ਨੇ ਗੋਲ ਕਰ ਕੇ ਸਕੋਰ ਬਰਾਬਰ ਕਰ ਲਿਆ ਤੇ ਇਸ ਦੇ ਨਾਲ ਮੈਚ ਵੀ 2-2 ਨਾਲ ਡਰਾਅ `ਤੇ ਸਮਾਪਤ ਹੋਇਆ। ਆਖ਼ਰੀ ਮਿੰਟਾਂ ਦੌਰਾਨ ਗੋਲ ਖਾਣ ਦੀ ਪੁਰਾਣੀ ਆਦਤ ਕਾਰਨ ਭਾਰਤ ਨੂੰ ਹਾਕੀ ਵਿਸ਼ਵ ਕੱਪ ਦੇ ਪੂਲ-ਸੀ ਦੇ ਆਪਣੇ ਦੂਜੇ ਮੈਚ ਵਿੰਚ ਐਤਵਾਰ ਨੂੰ ਵਿਸ਼ਵ ਦੀ ਨੰਬਰ-3 ਬੈਲਜੀਅਮ ਦੀ ਟੀਮ ਨਾਲ 2-2 ਦਾ ਡ੍ਰਾਅ ਖੇਡਣਾ ਪਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.