ਸੈਲਰੀ ਨਾ ਮਿਲਣ ‘ਤੇ iPhone Plant ‘ਚ ਭੰਨ-ਤੋੜ, ਕੰਪਨੀ ਨੂੰ 437 ਕਰੋੜ ਦਾ ਵੱਡਾ ਨੁਕਸਾਨ
ਬੈਂਗਲੁਰੂ : ਕਰਨਾਟਕ ਦੇ ਕੋਲਾਰ ਵਿਖੇ ਆਈਫੋਨ ਬਣਾਉਣ ਵਾਲੀ ਫੈਕਟਰੀ ‘ਚ ਜ਼ਬਰਦਸਤ ਭੰਨ-ਤੋੜ ਕੀਤੀ ਗਈ।ਇਸ ਭੰਨ-ਤੋੜ ‘ਚ ਘੱਟੋਂ-ਘੱਟ 437 ਕਰੋੜ ਦਾ ਨੁਕਸਾਨ ਹੋਇਆ ਹੈ।ਇਸ ਫੈਕਟਰੀ ਦੀ ਦੇਖ-ਰੇਖ ਵੈਸਟਰਨ ਕਾਰਪੋਰੇਸ਼ਨ ਕਰਦੀ ਹੈ। ਵੈਸਟਰਨ ਕਾਰਪੋਰੇਸ਼ਨ ਨੇ ਸ਼ਿਕਾਇਤ ‘ਚ ਦੱਸਿਆ ਕਿ ਕਰਮਚਾਰੀਆਂ ਵੱਲੋਂ ਕੀਤੀ ਭੰਨ ਤੋੜ ‘ਚ ਕੰਪਨੀ ਨੂੰ 437 ਕਰੋੜ ਦਾ ਨੁਕਸਾਨ ਹੋਇਆ ਹੈ।
🔴LIVE |ਜਥੇਬੰਦੀਆਂ ਦੀ ਭੁੱਖ ਹੜਤਾਲ ਨੇ ਝੁਕਾਈ ਸਰਕਾਰ | ਕੇਂਦਰ ਫਿਰ ਗੱਲਬਾਤ ਲਈ ਹੋਇਆ ਤਿਆਰ |
ਭੰਨ-ਤੋੜ ਦੌਰਾਨ ਚੋਰੀ ਹੋਏ ਫੋਨ
ਦੱਸ ਦਈਏ ਕਿ ਕੰਪਨੀ ਦੇ ਕਰਮਚਾਰੀ ਸੈਲਰੀ ਨਾ ਮਿਲਣ ਤੋਂ ਨਾਰਾਜ਼ ਸਨ ਅਤੇ ਸ਼ਨੀਵਾਰ ਨੂੰ ਕਰਮਚਾਰੀਆਂ ਵੱਲੋ ਫੈਕਟਰੀ ‘ਚ ਜੰਮ ਕੇ ਹੰਗਾਮਾ ਕੀਤਾ ਗਿਆ।ਵੈਸਟਰਨ ਕਾਰਪੋਰੇਸ਼ਨ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕੀ ਹੰਗਾਮੇ ਦੌਰਾਨ ਵੱਡੀ ਗਿਣਤੀ ‘ਚ ਆਈਫੋਨ ਚੋਰੀ ਹੋ ਗਏ ਹਨ, ਜੋ ਕਿ ਇਸ ਨੁਕਸਾਨ ਦਾ ਵੱਡਾ ਕਾਰਨ ਹਨ। ਇਸ ਤੋਂ ਇਲਾਵਾ ਕਰਮਚਾਰੀਆਂ ਨੇ ਅਸੈਂਬਲੀ ਲਾਇਨ ਅਤੇ ਹੋਰ ਉਪਕਰਣਾਂ ਨੂੰ ਵੀ ਬਰਬਾਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.