ਸੁਖਬੀਰ ਤੇ ਮਨਪ੍ਰੀਤ ਬਾਦਲ ‘ਚ ਛਿੜੀ ਜ਼ਬਰਦਸਤ ਟਵੀਟਰ ਜੰਗ
ਸੁਖਬੀਰ ਤੇ ਮਨਪ੍ਰੀਤ ਬਾਦਲ ‘ਚ ਛਿੜੀ ਜ਼ਬਰਦਸਤ ਟਵੀਟਰ ਜੰਗ
ਚੰਡੀਗੜ, 12 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਟਵੀਟਰ ਜੰਗ ਛਿੜ ਗਈ ਹੈ।
ਅਸਲ ਵਿਚ ਮਾਮਲਾ ਕੱਲ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਇਕ ਟਵੀਟ ਤੋਂ ਸ਼ੁਰੂ ਹੋਇਆ ਜਿਸ ਵਿਚ ਸੁਖਬੀਰ ਬਾਦਲ ਨੇ ਅਖ਼ਬਾਰਾਂ ਦੀਆਂ ਕਟਿੰਗ ਲਗਾ ਕੇ ਆਖਿਆ ਸੀ ਕਿ ਕਾਂਗਰਸ ਸਰਕਾਰ ਦੀ ਅਸਫਲਤਾ ਕਾਰਨ ਤਰਾਸਦੀ ਵਾਲੇ ਹਾਲਾਤ ਬਣੇ ਹੋਏ ਹਨ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਦੇਰੀ ਨੂੰ ਵਾਜਬ ਠਹਿਰਾ ਰਹੇ ਹਨ। ਇਸ ਟਵੀਟ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਅੱਜ ਸਵੇਰੇ ਟਵੀਟ ਕੀਤਾ ਕਿ ਸੁਖਬੀਰ ਬਾਦਲ ਜੀ ਮੈਂ ਤਾਂ ਸਿਰਫ ਤੁਹਾਡੇ ਵੱਲੋਂ ਬਣਾਈ ਮੰਦਭਾਗੀ ਸਥਿਤੀ ਸੁਧਾਰਨ ਵਾਸਤੇ ਯਤਨ ਕਰ ਰਿਹਾ ਹਾਂ ਅਤੇ ਲੁਕਾਏ ਬੈਂਕ ਖਾਤਿਆਂ ਦਾ ਸੱਚ ਸਾਹਮਣੇ ਲਿਆ ਰਿਹਾ ਹਾਂ ਜਦਕਿ ਤੁਹਾਡੇ ਵੇਲੇ ਵਿੱਤੀ ਸਥਿਤੀ ਦੀ ਸੱਚਾਈ ਨਹੀਂ ਦੱਸੀ ਜਾਂਦੀ ਸੀ ਬਲਕਿ ਲੁਕੋਈ ਜਾਂਦੀ ਸੀ।
ਇਹ ਵੀ ਵੇਖੋ : ਹੁਣ ਨਵਜੋਤ ਸਿੱਧੂ ਤੋਂ ਆਹ ਚੀਜ਼ ਵੀ ਖੋਹੀ, ਪਾਰਟੀ ਵਿਰੁੱਧ ਭੁਗਤਣ ਦੀ ਮਿਲੀ ਸਜ਼ਾ?
ਇਸ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਸ਼ਾਮ ਜਵਾਬੀ ਹਮਲਾ ਤੇ ਮਨਪ੍ਰੀਤ ਬਾਦਲ ਨੂੰ ਆਖਿਆ ਕਿ ਹਮੇਸ਼ਾ ਵਾਂਗ ਉਹ ਦੋਸ਼ ਦੂਜਿਆਂ ਸਿਰ ਮੜਨ ਦਾ ਯਤਨ ਕਰ ਰਹੇ ਹਨ। ਆਮਦਨ ਪੈਦਾ ਕਰਨਾ ਰਾਜ ਸਰਕਾਰ ਦਾ ਕੰਮ ਹੁੰਦਾ ਹੈ ਅਤੇ ਅਸੀਂ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ। ਸੁਖਬੀਰ ਬਾਦਲ ਨੇ ਕੁੱਲ ਤਿੰਨ ਟਵੀਟ ਕੀਤੇ ਜਿਸ ਵਿਚੋਂ ਦੋ ਟਵੀਟ ਵਿਚ ਇਹ ਵੀ ਕਿਹਾ ਗਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮਨਪ੍ਰੀਤ ਬਾਦਲ ਬਹਾਨੇ ਬਣਾ ਰਹੇ ਹਨ। ਜੇਕਰ ਤੁਹਾਨੂੰ ਇੰਨੀ ਮੁਸ਼ਕਿਲ ਆ ਰਹੀ ਹੈ ਤਾਂ ਤੁਸੀਂ ਅਸਤੀਫਾ ਕਿਉਂ ਨਹੀਂ ਦਿੰਦੇ। ਅਸੀਂ ਕਦੇ ਵੀ ਤਨਖਾਹਾਂ ਵਿਚ ਦੇਰੀ ਤੇ ਸਮਾਜਿਕ ਭਲਾਈ ਸਕੀਮਾਂ ਦੀ ਡਲੀਵਰੀ ਵਿਚ ਦੇਰੀ ਨਹੀਂ ਕੀਤੀ।
ਇਹ ਵੀ ਵੇਖੋ : ਕਰਤਾਰਪੁਰ ਕਾਰੀਡੋਰ ‘ਤੇ ਸੁੰਘਣ ਵਾਲੇ ਕੁੱਤੇ ਕਰਦੇ ਨੇ ਪ੍ਰਸ਼ਾਦ ਦੀ ਚੈਕਿੰਗ ਤੀਜੇ ਟਵੀਟ ਵਿਚ ਸੁਖਬੀਰ ਬਾਦਲ ਨੇ ਲਿਖਿਆ ਕਿ ਕਾਂਗਰਸ ਦੇ ਮੰਤਰੀ ਹੁਣ ਮਾਣ ਨਾਲ ਉਹਨਾਂ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਐਵਾਰਡ ਹਾਸਲ ਕਰ ਰਹੇ ਹਨ ਜੋ ਅਕਾਲੀ ਦਲ ਤੇ ਭਾਜਪਾ ਸਰਕਾਰ ਸਮੇਂ ਬਣਾਏ ਗਏ। ਉਹਨਾਂ ਕਿਹਾ ਕਿ ਮੈਨੂੰ ਇਹ ਵੇਖ ਕੇ ਤਸੱਲੀ ਹੁੰਦੀ ਹੈ ਕਿ ਸਾਡੇ ਕੀਤੇ ਕੰਮਾਂ ਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਤੇ ਉਹਨਾਂ ਮਨਪ੍ਰੀਤ ਨੂੰ ਚੁਣੌਤੀ ਵੀ ਦਿੱਤੀ ਕਿ ਉਹ ਇਕ ਵੀ ਅਜਿਹਾ ਪ੍ਰਾਜੈਕਟ ਗਿਣਾਉਣ ਜੋ ਕਾਂਗਰਸ ਰਾਜ ਵਿਚ ਬਣਿਆ ਹੋਵੇ।
ਮਨਪ੍ਰੀਤ ਬਾਦਲ ਨੇ ਇਹਨਾਂ ਟਵੀਟਾਂ ਦੇ ਜਵਾਬ ਵਿਚ ਹਮਲਾ ਕਰਨ ਵਿਚ ਦੇਰੀ ਨਹੀਂ ਲਗਾਈ ਸਗੋਂ ਤੁਰੰਤ ਇਕ ਤੋਂ ਬਾਅਦ ਇਕ ਤਿੰਨ ਟਵੀਟ ਕੀਤੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸਨੇ ਪੰਜ ਸਿਰ 31000 ਕਰੋੜ ਦੀ ਸੀ ਸੀ ਐਲ ਦਾ ਕਰਜ਼ਾ ਚਾੜਿਆ ਤੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਹਸਤਾਖਰ ਕਰ ਕੇ ਪੰਜਾਬ ਦਾ ਭਵਿੱਖ ਹਮੇਸ਼ਾ ਲਈ ਗਹਿਣੇ ਧਰ ਦਿੱਤਾ, ਉਹ ਵਿਅਕਤੀ ਦਾਅਵੇ ਕਰ ਰਹੇ ਹਨ। ਫਿਰ ਉਹਨਾਂ ਲਿਖਿਆ ਕਿ ਜਿਹਨਾਂ ਨੇ ਪੰਜਾਬ ਮੰਡੀ ਬੋਰਡ, ਪੀ ਆਈ ਡੀ ਬੀ ਅਤੇ ਪੁੱਡਾ ਦੀਆਂ ਭਵਿੱਖੀ ਆਮਦਨਾਂ ਸਿਰਫ ਆਪਣੀ ਹਊਮੈ ਨੂੰ ਸ਼ਾਂਤ ਕਰਨ ਲਈ ਅਤੇ ਪੰਜਾਬ ਸਿਰ ਕਰਜ਼ਾ ਚਾੜਨ ਲਈ ਦਾਅ ‘ਤੇ ਲਗਾ ਦਿੱਤੀਆਂ, ਉਹ ਇਹ ਦਾਅਵੇ ਕਰ ਰਹੇ ਹਨ।
ਤੀਜੇ ਟਵੀਟ ਵਿਚ ਮਨਪ੍ਰੀਤ ਬਾਦਲ ਨੇ ਸੁਖਬੀਰ ‘ਤੇ ਹਮਲਾ ਕੀਤਾ ਕਿ ਟਵੀਟ ਅਜਿਹੇ ਵਿਅਕਤੀ ਵੱਲੋਂ ਕੀਤੇ ਜਾ ਰਹੇ ਹਨ ਜਿਸਦੀ ਸਰਕਾਰ ਸਮੇਂ ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਭ ਹਮੇਸ਼ਾ ਲਟਕਦੇ ਰਹਿੰਦੇ ਸਨ।
Published by Gaganpreet
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.