ਸਿੱਧੂ ਮੂਸੇਵਾਲਾ ਦੀ ਗ੍ਰਿਫ਼ਤਾਰੀ ਨਾ ਹੋਣ ‘ਤੇ ਹਾਈਕੋਰਟ ਵੱਲੋਂ ਡੀ.ਜੀ.ਪੀ. ਤੇ ਹੋਰ ਅਧਿਕਾਰੀਆਂ ਨੂੰ ਨੋਟਿਸ
ਚੰਡੀਗੜ੍ਹ :ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਪੁਲਿਸ ਵਲੋਂ ਉਸ ਨੂੰ ਗ੍ਰਿਫਤਾਰ ਨਾ ਕਰਨ ਕਰਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸਮੇਤ ਕਈ ਹੋਰ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ।ਆਰ.ਟੀ.ਆਈ. ਅਤੇ ਸੋਸ਼ਲ ਐਕਟਿਵਿਸਟਾਂ ਪਰਵਿੰਦਰ ਸਿੰਘ ਕਿੱਤਣਾ ਤੇ ਕੁਲਦੀਪ ਸਿੰਘ ਖਹਿਰਾ ਨੇ ਐਡਵੋਕੇਟ ਹਾਕਮ ਸਿੰਘ ਅਤੇ ਸਿਮਰਨਜੀਤ ਕੌਰ ਗਿੱਲ ਰਾਹੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਪੰਜਾਬ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਨੂੰ ਬਚਾਉਣ ਸਬੰਧੀ ਕਈ ਤੱਥ ਪੇਸ਼ ਕੀਤੇ ਹਨ।
ਲਓ ਅੱਜ ਘਰੋ ਬਾਹਰ ਨਾ ਨਿਕਲਣ ਬੀਜੇਪੀ ਦੇ ਲੀਡਰ,ਸ਼ੰਭੂ ਬਾਰਡਰ ਤੋਂ ਲੱਖਾ ਸਿਧਾਣਾ ਤੇ ਕਿਸਾਨਾਂ ਨੇ ਮਾਰੇ ਲਲਕਾਰੇ
ਪਰਵਿੰਦਰ ਸਿੰਘ ਕਿੱਤਣਾ ਅਤੇ ਕੁਲਦੀਪ ਸਿੰਘ ਖਹਿਰਾ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਖਿਲਾਫ ਪੁਲਿਸ ਥਾਣਾ ਸਦਰ ਮਾਨਸਾ ਵਿਖੇ ਮਿਤੀ 01 ਫਰਵਰੀ 2020 ਨੂੰ ਦਰਜ ਮੁਕੱਦਮਾ ਨੰ. 35, ਪੁਲਿਸ ਥਾਣਾ ਧਨੌਲਾ ਜ਼ਿਲ੍ਹਾ ਬਰਨਾਲਾ ਵਿਖੇ ਮਿਤੀ 04 ਮਈ 2020 ਨੂੰ ਦਰਜ ਮੁਕੱਦਮਾ ਨੰ. 57 ਅਤੇ ਪੁਲਿਸ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਮਿਤੀ 05 ਮਈ 2020 ਨੂੰ ਦਰਜ ਮੁਕੱਦਮਾ ਨੰ. 170 ਦੀ ਤਫਤੀਸ਼ ਲਈ ਏ.ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਬਣਾਈ ਜਾਵੇ ਜਾਂ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਜਾਵੇ।
ਫਿਰ ਮੁਸ਼ਕਲਾਂ ‘ਚ ਘਿਰੇ ਰਾਸ਼ਟਰਪਤੀ ਟਰੰਪ,ਕਈ ਵੱਡੇ ਲੱਗੇ ਇਲਜ਼ਾਮ!
ਇਸ ਤੋਂ ਇਲਾਵਾ ਇਹਨਾਂ ਸਮਾਜਿਕ ਕਾਰਕੁੰਨਾਂ ਨੂੰ ਧਨੌਲਾ ਅਤੇ ਧੂਰੀ ਵਿਖੇ ਦਰਜ ਮੁਕੱਦਮਿਆਂ ‘ਚ ਬਤੌਰ ਸ਼ਿਕਾਇਤ ਕਰਤਾ ਵਿਚਾਰੇ ਜਾਣ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਹਨਾਂ ਦੋਨਾਂ ਕੇਸਾਂ ਵਿੱਚ ਸ਼ਿਕਾਇਤ ਸਭ ਤੋਂ ਪਹਿਲਾਂ ਇਹਨਾਂ ਕਾਰਕੁੰਨਾਂ ਵਲੋਂ ਹੀ ਭੇਜੀ ਗਈ ਸੀ।ਦੋਨਾਂ ਕੇਸਾਂ ਵਿੱਚ ਲੋੜੀਂਦੇ ਹਥਿਆਰ ਬਰਾਮਦ ਕਰਨ ਦੀ ਵੀ ਮੰਗ ਕੀਤੀ ਗਈ ਹੈ ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਨੇ ਏ.ਕੇ. 47 ਦੀ ਥਾਂ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੀ ਦਿਖਾਇਆ ਹੈ। ਜਿਸਦੇ ਕਾਰਨ ਸਿੱਧੂ ਮੂਸੇਵਾਲਾ ਨੂੰ ਜ਼ਮਾਨਤ ਮਿਲ ਗਈ।ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ਦਰਜ ਮੁਕੱਦਮਿਆਂ ਵਿੱਚ ਆਰਮਜ਼ ਐਕਟ ਤੇ ਪੁਲਿਸ ਅਫਸਰਾਂ ਦਆਰਾ ਆਪਣੀ ਡਿਊਟੀ ਨਾ ਮੰਨਣ ਸਬੰਧੀ ਅਤੇ ਹੋਰ ਲੋੜੀਂਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ।
ਲਓ ਆਹ ਹੁੰਦੀ ਹੈ ਲੀਡਰੀ,ਕਿਸਾਨਾਂ ਲਈ ਮਾਰੀ ਮੋਦੀ ਦੀ ਕੁਰਸੀ ਨੂੰ ਲੱਤ!
ਜਿਸ ਡੀ.ਐਸ.ਪੀ. ਨੂੰ ਮੁਅੱਤਲ ਕੀਤਾ ਗਿਆ ਹੈ ਉਸਦਾ ਨਾਮ ਐਫ.ਆਈ.ਆਰ. ਵਿੱਚ ਕਿਉਂ ਨਹੀਂ ਲਿਖਿਆ ਗਿਆ।ਇਹ ਵੀ ਕਿਹਾ ਗਿਆ ਹੈ ਕਿ ਇਸ ਘਟਨਾ ਦੀਆਂ ਤਾਰਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸੀਨੀਅਰ ਪੁਲਿਸ ਅਫਸਰਾਂ ਨਾਲ ਜੁੜਦੀਆਂ ਹਨ। ਜਿਸਦੇ ਕਾਰਨ ਪੁਲਿਸ ਵਲੋਂ ਦੋਸ਼ੀ ਨੂੰ ਬਚਾਇਆ ਜਾ ਰਿਹਾ ਹੈ।
🔴 LIVE 🔴 ਸ਼ੰਭੂ ਬਾਰਡਰ ‘ਤੇ ਲਾਏ ਕਿਸਾਨਾਂ ਨੇ ਡੇਰੇ,ਕਹਿੰਦੇ ਬੀਜੇਪੀ ਦੇ ਲੀਡਰ ਤਾਂ ਭੁੱਲ ਕੇ ਵੀ ਘਰੋਂ ਬਾਹਰ ਨਾ ਆਉਣ!
ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀ.ਜੀ.ਪੀ., ਬਰਨਾਲਾ ਅਤੇ ਸੰਗਰੂਰ ਦੇ ਸੀਨੀਅਰ ਪੁਲਿਸ ਕਪਤਾਨਾਂ, ਥਾਣਾ ਸਦਰ (ਮਾਨਸਾ), ਧਨੌਲਾ (ਬਰਨਾਲਾ) ਤੇ ਧੂਰੀ (ਸੰਗਰੂਰ) ਦੇ ਥਾਣਾ ਮੁਖੀਆਂ, ਸੰਗਰੂਰ ਦੇ ਮੁਅੱਤਲ ਡੀ.ਐਸ.ਪੀ. (ਹੈੱਡਕੁਆਰਟਰਜ਼) ਦਲਜੀਤ ਸਿੰਘ ਵਿਰਕ, ਫਾਇਰਿੰਗ ਰੇਂਜ ਆਈ.ਆਰ.ਬੀ. ਦੂਜੀ ਬਟਾਲੀਅਨ ਲੱਡਾ ਕੋਠੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਥਿੰਦ, ਏ.ਐਸ.ਆਈ. ਬਲਕਾਰ ਸਿੰਘ ਤੋਂ ਇਲਾਵਾ ਚਾਰ ਹੋਰ ਪੁਲਿਸ ਮੁਲਾਜ਼ਮਾਂ ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ।ਮਾਮਲੇ ਦੀ ਅਗਲੀ ਤਰੀਕ 28 ਅਕਤੂਬਰ ਨਿਸ਼ਚਤ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.