Breaking NewsD5 specialIndiaNewsSportsTop News

ਟੋਕੀਓ ਪੈਰਾਲੰਪਿਕ : ਦਿੱਲੀ ਪੁੱਜੇ ਨਿਸ਼ਾਦ ਦਾ ਖੇਡ ਮੰਤਰੀ ਅਨੁਰਾਗ ਨੇ ਕੀਤਾ ਸਵਾਗਤ

ਨਵੀਂ ਦਿੱਲੀ : ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਦਿੱਲੀ ਪਹੁੰਚਣ ’ਤੇ ਟੋਕੀਓ ਪੈਰਾਲੰਪਿਕ ਦੇ ਚਾਂਦੀ ਤਗਮਾ ਜੇਤੂ ਨਿਸ਼ਾਦ ਕੁਮਾਰ ਨੂੰ ਸਨਮਾਨਿਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨਿਸ਼ਾਦ ਨੇ ਟੋਕੀਓ ਪੈਰਾਲੰਪਿਕ ਖੇਡਾਂ ‘ਚ ਪੁਰਸ਼ਾਂ ਦੇ ਹਾਈ ਜੰਪ ਦੀ ਟੀ 47 ਸ਼੍ਰੇਣੀ ਵਿਚ 2.06 ਮੀਟਰ ਦੀ ਛਲੰਗ ਲਗਾ ਕੇ ਚਾਂਦੀ ਤਗਮਾ ਜਿੱਤਿਆ ਸੀ। ਖੇਡ ਮੰਤਰੀ ਨੇ ਕਿਹਾ,‘‘ਭਾਰਤ ਆਪਣੇ ਪੈਰਾਲੰਪਿਕ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੈ। ਭਾਰਤ ਨੇ ਹੁਣ ਤੱਕ ਆਪਣੇ ਸਭ ਤੋਂ ਵੱਧ ਤਗਮੇ ਜਿੱਤੇ ਹਨ। ਖੇਡਾਂ ਪ੍ਰਤੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅਟੁੱਟ ਸਮਰਥਨ ਨੇ ਅਸਲੀਅਤ ਵਿਚ ਸਾਡੇ ਖਿਡਾਰੀਆਂ ਨੂੰ ਆਪਣੇ ਸਰਵਸ੍ਰੇਸ਼ਠ ਦੇਣ ਲਈ ਉਤਸ਼ਾਹਿਤ ਕੀਤਾ ਹੈ।

ਹਰੀਸ਼ ਰਾਵਤ ਨੂੰ ਬਿਆਨ ਦੇਣਾ ਪਿਆ ਮਹਿੰਗਾ, ਵੱਡੇ ਐਕਸਨ ਦੀ ਤਿਆਰੀ || D5 Channel Punjabi

ਨਿਸ਼ਾਦ ਨੇ ਦਿਖਾ ਦਿੱਤਾ ਹੈ ਕਿ ਦ੍ਰਿੜ੍ਹਤਾ ਨਾਲ ਉੱਚ ਪੱਧਰ ’ਤੇ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰ ਭਾਰਤ ਪੈਰਾਲੰਪਿਕ ਖਿਡਾਰੀਆਂ ਨੂੰ ਸਹੂਲਤਾਂ ’ਤੇ ਵਿੱਤੀ ਸਹਾਇਤਾ ਦੇ ਨਾਲ ਮਦਦ ਦੇਣ ਲਈ ਜਾਰੀ ਰੱਖੇਗੀ ਤਾਂ ਕਿ ਉਹ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖ ਸਕਣ। ਮੈਂ ਨਿਸ਼ਾਦ ਦੀ ਸਫ਼ਲਤਾ ਨੂੰ ਲੈ ਕੇ ਇਸ ਵਜ੍ਹਾ ਨਾਲ ਹੋਰ ਵੀ ਉਤਸ਼ਾਹਿਤ ਹਾਂ, ਕਿਉਂਕਿ ਉਹ ਮੇਰੇ ਹੀ ਰਾਜ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ।’’ ਨਿਸ਼ਾਦ ਕੁਮਾਰ ਨੂੰ ਸਨਮਾਨਤ ਕਰਦੇ ਖੇਡ ਮੰਤਰੀ ਅਨੁਰਾਗ ਠਾਕੁਰ, ਨਾਲ ਹਨ ਨਿਸਿਥ ਪ੍ਰਮਾਣਿਕ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪੈਰਾਲੰਪਿਕ ’ਚ ਚਾਂਦੀ ਤਮਗਾ ਜੇਤੂ ਨਿਸ਼ਾਦ ਕੁਮਾਰ ਨੂੰ ਸਨਮਾਨਤ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button