InternationalTop News
ਸਿੰਗਾਪੁਰ ਜਾਣ ਵਾਲਾ INDIGO ਦਾ ਜਹਾਜ਼ ਇੰਡੋਨੇਸ਼ੀਆ ਵੱਲ ਮੋੜਿਆ
ਮੁੰਬਈ: ਤਾਮਿਲਨਾਡੂ ਵਿੱਚ ਪੈਂਦੇ ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਨੂੰ ਮੰਗਲਵਾਰ ਨੂੰ ਕੈਬਿਨ ‘ਚੋਂ ਕੁਝ ਸੜਨ ਦੀ ਬਦਬੂ ਆਉਣ ਕਾਰਨ ਕੁਆਲਾਨਾਮੂ ਹਵਾਈ ਅੱਡਾ, ਮੇਦਨ (ਇੰਡੋਨੇਸ਼ੀਆ) ਵੱਲ ਮੋੜ ਦਿੱਤਾ ਗਿਆ। ਇਹ ਗੱਲ ਏਅਰਲਾਈਨ ਕੰਪਨੀ ਨੇ ਅੱਜ ਕਹੀ। ਇੰਡੀਗੋ ਨੇ ਕਿਹਾ ਕਿ ਜਹਾਜ਼ ਨੂੰ ਕੁਆਲਾਨਾਮੂ ‘ਚ ਵਿਸਥਾਰਤ ਨਿਰੀਖਣ ਲਈ ਰੋਕਿਆ ਗਿਆ।
ਘਟਨਾ ਤੋਂ 12 ਘੰਟੇ ਬਾਅਦ ਵੀ ਬਿਨਾਂ ਕੁਝ ਦੱਸੇ ਕਿ ਜਹਾਜ਼ ਵਿੱਚ ਕਿੰਨੇ ਯਾਤਰੀ ਸਨ, ਉੱਥੋਂ ਯਾਤਰੀ ਕਿੰਨੇ ਵਜੇ ਉਡਾਣ ਭਰਨਗੇ, ਇੰਡੀਗੋ ਨੇ ਸਿਰਫ ਐਨਾ ਹੀ ਕਿਹਾ ਕਿ ਇਕ ਹੋਰ ਜਹਾਜ਼ ਨੂੰ ਕੁਆਲਾਨਾਮੂ ਭੇਜਿਆ ਗਿਆ ਹੈ ਤਾਂ ਜੋ ਇਹ ਜਹਾਜ਼ ਉੱਥੇ ਫਸੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾ ਸਕੇ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ, ”ਏ320ਸੀਈਓ ਵੱਲੋਂ ਆਪਰੇਟ ਕੀਤੇ ਜਾ ਰਹੇ ਜਹਾਜ਼ 6ਈ-1007 ਨੇ ਤਿਰੂਚਿਰਾਪੱਲੀ ਤੋਂ ਸਿੰਗਾਪੁਰ ਲਈ ਉਡਾਣ ਭਰੀ ਸੀ। ਉਡਾਣ ਦੌਰਾਨ ਚਾਲਕ ਦਲ ਨੂੰ ਕੈਬਿਨ ‘ਚੋਂ ਕੁਝ ਸੜਨ ਦੀ ਬਦਬੂ ਆਈ ਤਾਂ ਇਸ ਜਹਾਜ਼ ਨੂੰ ਕੁਆਲਾਨਾਮੂ ਹਵਾਈ ਅੱਡਾ, ਮੇਦਨ (ਇੰਡੋਨੇਸ਼ੀਆ) ਵੱਲ ਮੋੜ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.